Parlor safety tips: ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਭਾਰਤ ‘ਚ ਕਰੀਬ ਦੋ ਲੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਜਿਸ ਕਾਰਨ ਪੰਜ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਲੋਕ ਲਾਕਡਾਊਨ ਤੋਂ ਬਾਅਦ ਬਾਜ਼ਾਰ ਖੋਲ੍ਹਣੇ ਸ਼ੁਰੂ ਹੋ ਗਏ ਹਨ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਲੋਕਾਂ ਦੀ ਸੁਰੱਖਿਆ ਲਈ ਇਕ ਠੋਸ ਪਲਾਨਿੰਗ ਜ਼ਰੂਰ ਹੋਵੇਗੀ। ਖ਼ਾਸਕਰ ਸਲੂਨ ਤੇ ਸਪਾ ਜਿਹੀਆਂ ਇੰਡਸਟਰੀ ਲਈ। ਅਨਲਾਕ ਤਹਿਤ, ਕੇਂਦਰ ਸਰਕਾਰ ਨੇ 8 ਜੂਨ ਤੋਂ ਸਾਰੀਆਂ ਧਾਰਮਿਕ ਥਾਵਾਂ, ਹੋਟਲਾਂ, ਰੈਸਟੋਰੈਂਟਾਂ, ਸ਼ਾਪਿੰਗ ਮਾਲਜ਼, ਸਲੂਨ ਅਤੇ ਸਪਾ ਦੇ ਨਾਲ ਇਸੀ ਤਰ੍ਹਾਂ ਦੀਆਂ ਸਾਰੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਕਿਉਂਕਿ ਬਿਊਟੀ ਇੰਡਸਟਰੀ ‘ਚ ਗਾਹਕ ਦੇ ਨਾਲ ਸਰੀਰਕ ਸੰਪਰਕ ਵੀ ਸ਼ਾਮਿਲ ਹੈ, ਜਿਵੇਂ, ਸਪਾ, ਪੈਡੀਕੇਅਰ, ਮੈਨੀਕਿਉਰ, ਵੈਕਸਿੰਗ, ਥ੍ਰੈਡਿੰਗ ਜਾਂ ਹੇਅਰਕਟ, ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਫ਼ਾਈ ਅਤੇ ਸਖ਼ਤ ਸੁਰੱਖਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਤਾਂ ਇਸਤੋਂ ਪਹਿਲਾਂ ਤੁਸੀਂ ਸਲੂਨ ਪਹੁੰਚੋ, ਕੁਝ ਅਜਿਹੀਆਂ ਗੱਲਾਂ ਹਨ, ਜਿਨਾਂ ਦਾ ਖ਼ਿਆਲ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ।
ਫੋਨ ਕਰਕੇ ਪਹੁੰਚੋ: ਹੁਣ ਉਹ ਦਿਨ ਗਏ ਜਦੋਂ ਤੁਸੀਂ ਅਪੁਆਇੰਟਮੈਂਟ ਦੀ ਫ਼ਿਕਰ ਕੀਤੇ ਬਿਨਾਂ ਪਾਰਲਰ ਪਹੁੰਚ ਜਾਂਦੇ ਸੀ ਹੁਣ ਸਾਰਿਆਂ ਨੂੰ ਇਕੱਠੇ ਮਿਲ ਕੇ ਇਕ-ਦੂਜੇ ਦੀ ਸੁਰੱਖਿਆ ਦਾ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਸ ਲਈ ਸਭ ਤੋਂ ਪਹਿਲਾਂ ਅਪੁਆਇੰਟਮੈਂਟ ਲਓ। ਉਥੇ ਪਹੁੰਚ ਕੇ ਸਰੀਰਕ ਦੂਰੀ ਬਣਾਈ ਰੱਖੋ।
ਤਾਪਮਾਨ ਚੈੱਕ ਕਰਨਾ ਹੋਇਆ ਆਸਾਨ: ਪਾਰਲਰ ‘ਚ ਮੌਜੂਦ ਸਾਰੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਜੋ ਵੀ ਗਾਹਕ ਪਾਰਲਰ ਆਵੇਗਾ, ਅੰਦਰ ਆਉਣ ਤੋਂ ਪਹਿਲਾਂ ਉਸਦੇ ਸਰੀਰ ਦਾ ਤਾਪਮਾਨ ਕੀਤਾ ਜਾਵੇਗਾ। ਇਸਤੋਂ ਇਲਾਵਾ ਹੈਂਡ ਸੈਨੇਟਾਇਜ਼ਰ ਅਤੇ ਜੁੱਤੀਆਂ ਦੇ ਕਵਰ ਵੀ ਤੁਹਾਨੂੰ ਬਾਹਰ ਹੀ ਮਿਲ ਜਾਣਗੇ। ਪਾਰਲਰ ਜਾਂ ਸਲੂਨ ‘ਚ ਸਰੀਰਕ ਸੰਪਰਕ ਜ਼ਿਆਦਾ ਹੋਣ ਕਰਕੇ ਤੁਹਾਨੂੰ ਸਟਾਫ ਪੀਪੀਈ ਕਿੱਟ ‘ਚ ਦੇਖਣ ਨੂੰ ਮਿਲ ਸਕਦਾ ਹੈ। ਗਾਹਕਾਂ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੈ।
ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ: ਪਾਰਲਰ ‘ਚ ਜਿਨਾਂ ਚੀਜ਼ਾਂ ਦਾ ਇਸਤੇਮਾਲ ਲਗਾਤਾਰ ਹੋ ਰਿਹਾ ਹੈ, ਉਸਨੂੰ ਵਾਰ-ਵਾਰ ਸੈਨੇਟਾਇਜ਼ ਕਰਨ ਦੀ ਜ਼ਰੂਰਤ ਹੋਵੇਗੀ। ਜੋ ਸਟਾਫ ਗਾਹਕ ਲਈ ਕੰਮ ਕਰੇਗਾ, ਉਸਨੂੰ ਕੰਮ ਤੋਂ ਬਾਅਦ ਆਪਣੇ ਦਸਤਾਨੇ ਸੁੱਟਣੇ ਪੈਣਗੇ ਅਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੋਵੇਗਾ। ਸਾਰੇ ਲੋਕਾਂ ਦੀ ਸੁਰੱਖਿਆ ਲਈ ਅਤੇ ਸਾਫ-ਸਫ਼ਾਈ ਬਣਾ ਕੇ ਰੱਖਣ ਲਈ ਫੇਸ ਵੈਕਸਿੰਗ, ਆਈਬ੍ਰੋ ਜਾਂ ਅਪਰਲਿਪਸ ਥ੍ਰੈਡਿੰਗ ਜਿਹੀਆਂ ਸੁਵਿਧਾਵਾਂ ਉਪਲੱਬਧ ਨਾ ਹੋਣ।