PCOD diet home remedies: ਖਰਾਬ ਲਾਈਫਸਟਾਈਲ ਕਾਰਨ ਹਾਰਮੋਨਲ ਡਿਸਬੈਲੇਂਸ ਹੋਣਾ ਇੱਕ ਆਮ ਅਤੇ ਵੱਡੀ ਸਮੱਸਿਆ ਬਣ ਗਈ ਹੈ। ਹਾਰਮੋਨਲ ਗੜਬੜੀ ਹੋਣ ‘ਤੇ ਪੁਰਸ਼ ਦੇ ਮੁਕਾਬਲੇ ਔਰਤ ਦੇ ਸਰੀਰ ‘ਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਕਾਰਨ ਔਰਤਾਂ PCOD ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਹਰ 5 ‘ਚੋਂ 2 ਔਰਤਾਂ PCOD ਤੋਂ ਪੀੜਤ ਹਨ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ‘ਚ ਔਰਤਾਂ ਦੇ ਸਰੀਰ ‘ਚ ਫੀਮੇਲ ਹਾਰਮੋਨ ਘੱਟ ਬਣਦੇ ਹਨ।
ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਇੱਕ ਨਹੀਂ ਸਗੋਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ…
- ਪੀਰੀਅਡਸ ਸਮੇਂ ਸਿਰ ਨਹੀਂ ਆਉਂਦੇ
- ਆਉਂਦੇ ਹਨ ਤਾਂ ਬਹੁਤ ਜ਼ਿਆਦਾ ਅਤੇ ਬਹੁਤ ਘੱਟ ਆਉਂਦੇ ਹਨ
- ਤੇਜ਼ ਦਰਦ, ਚਿੜਚਿੜਾਪਨ ਅਤੇ ਮੂਡ ਸਵਿੰਗ ਹੁੰਦੇ ਰਹਿੰਦੇ ਹਨ
- ਠੋਡੀ, ਅੱਪਰਲਿਪਸ ਅਤੇ ਸਰੀਰ ‘ਤੇ ਸੰਘਣੇ ਵਾਲ ਆਉਣ ਲੱਗਦੇ ਹਨ
- ਸਰੀਰ ‘ਤੇ ਸੰਘਣੇ ਵਾਲ ਆ ਜਾਂਦੇ ਹਨ ਪਰ ਸਿਰ ਦੇ ਵਾਲ ਝੜਨ ਲੱਗਦੇ ਹਨ।
- ਬਾਰੀਕ-ਬਾਰੀਕ, ਇੱਕ ਤੋਂ ਬਾਅਦ ਇੱਕ ਦਰਦਨਾਕ ਪਿੰਪਲਸ ਹੋਣ ਲੱਗਦੇ ਹਨ।
- ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।
- ਖ਼ਰਾਬ ਪੀਰੀਅਡਜ਼ ਕਾਰਨ ਜਲਦੀ ਕੰਸੀਵ ਵੀ ਨਹੀਂ ਹੁੰਦਾ
- ਮਾਨਸਿਕ ਤੌਰ ‘ਤੇ ਵੀ ਔਰਤਾਂ ਸਿਹਤਮੰਦ ਮਹਿਸੂਸ ਨਹੀਂ ਕਰਦੀਆਂ।
PCOD ਤੋਂ ਕਿਵੇਂ ਬਚੀਏ?
- ਇਹ ਲਾਈਫਸਟਾਈਲ ਨਾਲ ਜੁੜੀ ਬੀਮਾਰੀ ਹੈ। ਤੁਸੀਂ ਜਿੰਨਾ ਜ਼ਿਆਦਾ ਹੈਲਥੀ ਲਾਈਫਸਟਾਈਲ ਰੱਖੋਗੇ ਉਨ੍ਹਾਂ ਹੀ ਬਚੇ ਰਹੋਗੇ।
- ਜੋ ਔਰਤਾਂ ਜੰਕ ਫੂਡ ਅਤੇ ਬਾਹਰ ਦਾ ਖਾਂਦੀਆਂ ਹਨ
- ਕਸਰਤ ਨਹੀਂ ਕਰਦੀਆਂ
- ਇੱਕ ਹੀ ਪੋਜ਼ੀਸ਼ਨ ਲੰਬੇ ਸਮੇਂ ਤੱਕ ਬੈਠੇ ਰਹਿਣਾ
- ਬਹੁਤ ਜ਼ਿਆਦਾ ਭਾਰ ਹੋ ਗਿਆ।
- ਹਰ ਸਮੇਂ ਤਣਾਅ ‘ਚ ਰਹਿਣਾ
- ਜਿੰਨਾ ਦਾ ਖਾਣਾ ਪੀਣ ਹੈਲਥੀ ਨਹੀਂ ਹੈ,
- ਉਹਨਾਂ ਨੂੰ PCOD ਸਮੱਸਿਆਵਾਂ ਹੋਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
- ਜਿਵੇਂ ਕਿ ਇਹ ਬਿਮਾਰੀ ਤੁਹਾਡੇ ਲਾਈਫਸਟਾਈਲ ਨਾਲ ਜੁੜਿਆ ਹੈ ਇਸ ਲਈ ਜੇਕਰ ਤੁਹਾਡਾ ਖਾਣਾ-ਪੀਣਾ ਉੱਠਣਾ-ਬੈਠਣਾ ਹੈਲਥੀ ਨਹੀਂ ਹੋਵੇਗਾ ਤਾਂ ਇਹ ਬਿਮਾਰੀ ਦੂਰ ਨਹੀਂ ਹੋਵੇਗੀ। ਜਿੰਨਾ ਚਿਰ ਤੁਸੀਂ ਦਵਾਈ ਲੈਂਦੇ ਰਹੋਗੇ PCOD ਕੰਟਰੋਲ ‘ਚ ਰਹੇਗਾ ਇਸ ਲਈ ਲਾਈਫਸਟਾਈਲ ਨੂੰ ਠੀਕ ਕਰੋ ਬਿਮਾਰੀ ਆਪਣੇ ਆਪ ਠੀਕ ਹੋ ਜਾਵੇਗੀ।
ਵਿਟਾਮਿਨ ਡੀ ਨਾਲ ਭਰਪੂਰ ਡਾਇਟ: ਜੋ ਔਰਤਾਂ PCOD ਦੀਆਂ ਸ਼ਿਕਾਰ ਹਨ ਉਨ੍ਹਾਂ ਨੂੰ ਵਿਟਾਮਿਨ ਡੀ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ‘ਚ ਲੈਣਾ ਚਾਹੀਦਾ ਹੈ। ਨਾਸ਼ਤਾ ਨਾ ਛੱਡੋ। ਸਵੇਰੇ ਉੱਠਣ ਦੇ ਅੱਧੇ ਘੰਟੇ ਦੇ ਅੰਦਰ ਕੁਝ ਹੈਲਦੀ ਜ਼ਰੂਰ ਖਾਓ ਜਿਵੇਂ ਕਿ ਸਵੇਰੇ ਭਿੱਜੇ ਹੋਏ ਬਦਾਮ ਅਤੇ ਅਖਰੋਟ ਖਾਓ। ਆਪਣੇ ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਅੰਡੇ ਦੀ ਸਫ਼ੇਦ ਹਿੱਸਾ, ਪਨੀਰ ਸੈਂਡਵਿਚ, ਚਿੱਲਾ ਜਾਂ ਓਟਸ ਆਦਿ ਸ਼ਾਮਲ ਕਰੋ। ਦੁਪਹਿਰ ਦੇ ਖਾਣੇ ਤੋਂ 2 ਘੰਟੇ ਪਹਿਲਾਂ ਬਹੁਤ ਸਾਰਾ ਸਲਾਦ ਖਾਓ। ਡਿਨਰ ‘ਚ ਸੂਪ, ਇਡਲੀ, ਪਨੀਰ ਰੈਪ ਆਦਿ ਕੋਈ ਹੈਲਥੀ ਚੀਜ਼ ਖਾਓ। ਬਹੁਤ ਸਾਰਾ ਪਾਣੀ ਪੀਓ।
ਹਲਕੀ-ਫੁਲਕੀ ਸੈਰ ਕਰੋ: 30 ਤੋਂ 45 ਮਿੰਟ ਤੱਕ ਸੈਰ ਜ਼ਰੂਰ ਕਰੋ। ਹਲਕਾ ਯੋਗਾ ਅਤੇ ਕਸਰਤ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।
ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਰੱਖੋ: ਭੋਜਨ ‘ਚ ਰਿਫਾਇੰਡ ਕਾਰਬੋਹਾਈਡਰੇਟ ਜਿਵੇਂ ਮੈਦਾ, ਵਾਈਟ ਬਰੈੱਡ, ਪਾਸਤਾ, ਪੇਸਟਰੀ, ਕੇਕ, ਚਿਪਸ, ਮਫ਼ਿਨ, ਕੋਲਡ-ਡਰਿੰਕਸ, ਐਨਰਜੀ ਡਰਿੰਕਸ, ਆਈਸਕ੍ਰੀਮ, ਸੋਡਾ ਅਤੇ ਪੈਕਡ ਜੂਸ, ਪ੍ਰੋਸੈਸਡ ਮੀਟ-ਰੈੱਡ ਮੀਟ ਬਿਲਕੁਲ ਨਾ ਖਾਓ।
ਇਸ ਤਰ੍ਹਾਂ ਦਾ ਹੋਵੇ ਡਾਇਟ ਪਲੈਨ
- ਹਾਈ ਫਾਈਬਰ ਵਾਲੀ ਡਾਇਟ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਸਾਗ, ਬਰੌਕਲੀ, ਹਰੀ ਸ਼ਿਮਲਾ ਮਿਰਚ, ਲਾਲ ਸ਼ਿਮਲਾ ਮਿਰਚ, ਬੀਨਜ਼, ਪਾਲਕ, ਗਾਜਰ, ਅਤੇ ਫਲ ਜਿਵੇਂ ਸੇਬ, ਅਨਾਰ ਅਤੇ ਕੀਵੀ ਬੇਰੀ, ਸ਼ਕਰਕੰਦੀ, ਸੀਤਾਫ਼ਲ ਜ਼ਰੂਰ ਖਾਓ।
- ਮੈਟਾਬੋਲਿਜ਼ਮ ਨੂੰ ਵਧਾਉਣ ਲਈ ਦਿਨ ‘ਚ 2 ਵਾਰ ਗ੍ਰੀਨ ਟੀ ਪੀਓ। ਜੈਤੂਨ ਦੇ ਤੇਲ ਦੀ ਵਰਤੋਂ ਕਰੋ।
- ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਆਂਡੇ, ਮੱਛੀ ਅਤੇ ਟੋਫੂ ਖਾਓ। ਬਦਾਮ, ਅਖਰੋਟ, ਟਮਾਟਰ, ਫਲੈਕਸ ਸੀਡਜ਼, ਦਾਲਚੀਨੀ ਅਤੇ ਹਲਦੀ ਦਾ ਸੇਵਨ ਵੀ ਕਰੋ।