PCOD effects Infertility: ਪੀਸੀਓਡੀ (PCOD) ਯਾਨਿ ਪੌਲੀਸੈਸਟਿਕ ਓਵਰੀ ਡਿਸਆਡਰ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਅੱਜ ਹਰ ਤੀਜੀ ਔਰਤ ਪ੍ਰੇਸ਼ਾਨ ਹੈ। ਹਾਰਮੋਨਲ ਅਸੰਤੁਲਨ ਕਾਰਨ ਹੋਣ ਵਾਲੀ ਇਹ ਸਮੱਸਿਆ ਨਾ ਸਿਰਫ ਪੀਰੀਅਡਸ ‘ਤੇ ਅਸਰ ਪਾਉਂਦੀ ਹੈ ਬਲਕਿ ਇਸ ਨਾਲ ਬਾਂਝਪਨ ਦਾ ਖ਼ਤਰਾ ਵੀ ਰਹਿੰਦਾ ਹੈ।
Fertility ‘ਤੇ ਇਸ ਤਰ੍ਹਾਂ ਅਸਰ ਪਾਉਂਦੀ ਹੈ PCOD: ਪੀਸੀਓਐਡ ਇਕ ਅੰਡਕੋਸ਼ ਬਿਮਾਰੀ ਹੈ ਜਿਸ ਵਿਚ ਅੰਡਾਸ਼ਯ ਵੱਡੇ ਹੋ ਜਾਂਦੇ ਹਨ ਅਤੇ ਓਵਰੀ ‘ਚ ਸਿਸਟ ਬਣਨ ਲੱਗਦੇ ਹਨ। ਇਸ ‘ਚ ਪੁਰਸ਼ ਹਾਰਮੋਨ ਐਂਡ੍ਰੋਜਨ ਐਂਡਰੋਜਨ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਓਵੂਲੇਸ਼ਨ ਵਿਚ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਆਂਡਿਆਂ ਦਾ ਵਿਕਾਸ ਅਤੇ ਅੰਡਾਸ਼ਯਾਂ ‘ਚੋਂ ਆਂਡੇ ਬਾਹਰ ਆਉਣ ‘ਚ ਦਿੱਕਤ ਆਉਂਦੀ ਹੈ ਜਿਸ ਨਾਲ Fertility ਪ੍ਰਭਾਵਤ ਹੁੰਦੀ ਹੈ।
ਪੀਰੀਅਡਜ਼ ‘ਤੇ ਵੀ ਪੈਂਦਾ ਹੈ ਅਸਰ: ਸਿਰਫ Fertility ਹੀ ਨਹੀਂ ਬਲਕਿ ਪੀਸੀਓਡੀ ਦਾ ਅਸਰ ਪੀਰੀਅਡਜ਼ ‘ਤੇ ਵੀ ਪੈਂਦਾ ਹੈ। ਇਸ ਦੇ ਕਾਰਨ ਪੀਰੀਅਡਸ ਸਮੇਂ ਤੇ ਨਹੀਂ ਆਉਂਦੇ ਅਤੇ ਪੀਰੀਅਡਜ਼ ‘ਚ ਤੇਜ਼ ਦਰਦ ਹੁੰਦਾ ਹੈ ਅਤੇ ਬਲੀਡਿੰਗ ਘੱਟ ਹੁੰਦੀ ਹੈ। ਅੱਜ ਕੱਲ ਦੀਆਂ ਔਰਤਾਂ ਨਾ ਤਾਂ ਸਮੇਂ ਸਿਰ ਖਾਦੀਆਂ ਹਨ ਅਤੇ ਨਾ ਹੀ ਸੌਂਦੀਆਂ ਹਨ। ਉਨ੍ਹਾਂ ਦੀ ਸਿਹਤ ਦਾ ਖਿਆਲ ਨਾ ਰੱਖਣ ਕਰਕੇ ਉਨ੍ਹਾਂ ਵਿਚ ਪੀਸੀਓਡੀ ਦੀ ਸਮੱਸਿਆ ਵੱਧ ਰਹੀ ਹੈ। ਦੁਨੀਆ ਭਰ ਵਿੱਚ ਲੱਖਾਂ ਔਰਤਾਂ ਪੀਸੀਓਡੀ ਨਾਲ ਜੂਝ ਰਹੀਆਂ ਹਨ। 35 ਤੋਂ 50 ਸਾਲ ਦੀ ਉਮਰ ਵਿੱਚ ਔਰਤਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਪੀਸੀਓਡੀ ਦੇ ਲੱਛਣ
- ਅਣਚਾਹੇ ਥਾਵਾਂ ‘ਤੇ ਵਾਲਾਂ ਦਾ ਵਧਣਾ
- ਮੁਹਾਸੇ ਜਾਂ ਤੇਲ ਵਾਲੀ ਸਕਿਨ
- ਵਾਲਾਂ ਦਾ ਝੜਨਾ
- ਅਚਾਨਕ ਭਾਰ ਵਧਣਾ
- ਨੀਂਦ ‘ਚ ਪਰੇਸ਼ਾਨੀ
- ਗਰਭਵਤੀ ਹੋਣ ਵਿੱਚ ਮੁਸ਼ਕਲ
- ਪੀਰੀਅਡਜ ਦੀਆਂ ਸਮੱਸਿਆਵਾਂ
ਬਾਂਝਪਨ ਦਾ ਇਲਾਜ: ਅੱਜ ਕੱਲ੍ਹ (IVF) (In vitro fertilization), IUI (Intrauterine insemination) ਅਤੇ ਸਰੋਗਸੀ ਜਿਹੀਆਂ ਬਹੁਤ ਸਾਰੀਆਂ ਮੈਡੀਕਲ ਤਕਨੀਕਾਂ ਇਜਾਦ ਹੋ ਗਈਆਂ ਹਨ ਜਿਸ ਨਾਲ ਬਾਂਝਪਨ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਤੁਸੀਂ 3ਡੀ ਅਲਟਰਾਸੋਨੋਗ੍ਰਾਫੀ ਅਤੇ ਐਮਆਰਆਈ ਵਰਗੀਆਂ ਤਕਨੀਕਾਂ ਦੁਆਰਾ ਜਾਂਚ ਕਰਵਾ ਸਕਦੇ ਹੋ। ਪੀਸੀਓਡੀ ਦੀ ਦਵਾਈ ਲੈਣ ਦੇ ਨਾਲ ਸੰਤੁਲਿਤ ਅਤੇ ਸਿਹਤਮੰਦ ਡਾਇਟ ਲੈਣੀ ਵੀ ਬਹੁਤ ਜ਼ਰੂਰੀ ਹੈ। ਵਿਟਾਮਿਨ ਬੀ ਨਾਲ ਭਰਪੂਰ ਖੁਰਾਕ, ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਡਾਇਟ ਲਓ। ਜੰਕ ਫੂਡ, ਸ਼ੂਗਰ ਅਤੇ ਫੈਟ ਯੁਕਤ ਚੀਜ਼ਾਂ ਦਾ ਸੇਵਨ ਘੱਟ ਕਰੋ। ਦਿਨ ਵਿਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ।
ਯੋਗਾ ਨਾਲ ਕੰਟਰੋਲ ਹੋਵੇਗੀ ਬਿਮਾਰੀ: ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗਾ ਜਾਂ ਕਸਰਤ ਨਾਲ ਵੀ ਪੀਸੀਓਡੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਸੀਂ ਪਵਨਮੁਕਤ ਆਸਣ, ਕਪਾਲਭਤੀ, ਹਲਾਸਾਨ, ਧਨੁਰਾਸਨ, ਸੂਰਯਨਮਾਸਕਰ ਅਤੇ ਭੁਜੰਗਸਨ ਯੋਗ ਕਰ ਸਕਦੇ ਹੋ। ਔਰਤ ਦਾ BMI 30 ਤੋਂ ਵੱਧ ਨਹੀਂ ਹੋਣਾ ਚਾਹੀਦਾ। ਮਾਹਰ ਦੇ ਅਨੁਸਾਰ ਇਸ ਨਾਲ ਜਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਨਾਲ ਹੀ ਗਰਭ ਅਵਸਥਾ ਦੇ ਕਾਰਨ ਗਰਭਪਾਤ ਅਤੇ ਸਮੇਂ ਤੋਂ ਪਹਿਲਾਂ ਜਨਮ ਦੀ ਸੰਭਾਵਨਾ ਵੀ ਰਹਿੰਦੀ ਹੈ। ਪੀਸੀਓਡੀ ਨੂੰ ਕੰਟਰੋਲ ਅਤੇ ਗਰਭ ਧਾਰਨ ਕਰਨ ਲਈ ਭਾਰ ਨੂੰ ਕੰਟਰੋਲ ਵਿੱਚ ਰੱਖੋ।