PCOD fruits diet: ਗਲਤ ਜੀਵਨ ਸ਼ੈਲੀ ਦੇ ਕਾਰਨ ਅੱਜਕੱਲ ਔਰਤਾਂ ‘ਚ PCOD ਯਾਨਿ ਪੌਲੀਸੈਸਟਿਕ ਓਵੇਰੀਅਨ ਸਿੰਡਰੋਮ ਦੀ ਸਮੱਸਿਆ ਬਹੁਤ ਦੇਖਣ ਨੂੰ ਮਿਲ ਰਹੀ ਹੈ। ਹਾਰਮੋਨ ਅਸੰਤੁਲਨ, ਗਲਤ ਖਾਣ-ਪੀਣ, ਕਸਰਤ ਨਾ ਕਰਨਾ ਅਤੇ ਜ਼ਿਆਦਾ ਤਣਾਅ ਲੈਣ ਕਾਰਨ ਔਰਤਾਂ ਇਸ ਦੀ ਚਪੇਟ ‘ਚ ਆ ਜਾਂਦੀਆਂ ਹਨ। ਇਸ ਦੇ ਕਾਰਨ ਉਨ੍ਹਾਂ ਨੂੰ ਅਨਿਯਮਿਤ ਪੀਰੀਅਡਜ਼, ਪਿੰਪਲਸ, ਵਜ਼ਨ ਵਧਣ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। PCOD ਨੂੰ ਘਟਾਉਣ ਅਤੇ ਇਸ ਬਿਮਾਰੀ ਦੇ ਕਾਰਨ ਵਧ ਰਹੇ ਭਾਰ ਨੂੰ ਕੰਟਰੋਲ ਕਰਨ ਲਈ ਦਵਾਈ ਦੇ ਨਾਲ-ਨਾਲ ਸਹੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਨਾ ਸਿਰਫ PCOD ਅਤੇ ਵੱਧ ਰਹੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ। ਬਲਕਿ ਇਹ ਸ਼ੂਗਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਵੀ ਬਚਾਏਗਾ।
ਸੇਬ: ਸੇਬ ਇੱਕ ਸੁਪਰਫੂਡ ਹੈ ਜਿਸ ‘ਚ ਵਿਟਾਮਿਨ ਏ, ਸੀ, ਫਾਈਬਰ, ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀ ਬਹੁਤ ਚੰਗੀ ਮਾਤਰਾ ਪਾਈ ਜਾਂਦੀ ਹੈ। ਨਾਲ ਹੀ ਕੁਝ ਅਜਿਹੇ ਤੱਤ ਵੀ ਇਸ ਵਿੱਚ ਪਾਏ ਜਾਂਦੇ ਹਨ ਜਿਸ ਨਾਲ ਪੀਸੀਓਡੀ ਨਾਲ ਵਾਧੇ ਭਾਰ ਨੂੰ ਘੱਟ ਕਰਨ ਦੇ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ।
ਪਪੀਤਾ: PCOD ਵਿੱਚ ਪੀਰੀਅਡਸ ਨੂੰ ਰੈਗੂਲੇਟ ਕਰਨ ਦੇ ਨਾਲ ਪਪੀਤੇ ਦਾ ਸੇਵਨ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ। ਨਾਲ ਹੀ ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਦੇ ਨਾਲ ਇਸ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਵੀ ਤੰਦਰੁਸਤ ਰਹਿੰਦੀ ਹੈ।
ਤਰਬੂਜ: ਐਂਟੀ ਆਕਸੀਡੈਂਟਸ, ਪਾਣੀ ਅਤੇ ਲਾਇਕੋਪੀਨ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਤੇਜ਼ੀ ਨਾਲ ਭਾਰ ਘੱਟ ਜਾਂਦਾ ਹੈ। ਇਸ ਦੇ ਨਾਲ ਪਿੰਪਲਸ ਅਤੇ ਵਾਲ ਝੜਨ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
ਅਨਾਰ: ਅਨਾਰ PCOD ਦੀ ਸਮੱਸਿਆ ਲਈ ਸਭ ਤੋਂ ਵਧੀਆ ਖੁਰਾਕ ਹੈ ਕਿਉਂਕਿ ਇਸ ਦਾ ਸੇਵਨ ਭਾਰ ਘਟਾਉਣ ਦੇ ਨਾਲ-ਨਾਲ ਹਾਰਮੋਨ ਨੂੰ ਸੰਤੁਲਿਤ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਲਾਇਕੋਪੀਨ ਚਿਹਰੇ ‘ਤੇ ਚਮਕ ਵਧਾਉਣ ਦੇ ਨਾਲ-ਨਾਲ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਜਾਮਣ: ਇਸ ਵਿਚ ਐਂਟੀ ਆਕਸੀਡੈਂਟਸ ਦੀ ਜ਼ਿਆਦਾ ਮਾਤਰਾ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਇਮਿਊਨ ਸਿਸਟਮ ਨੂੰ ਸੁਧਾਰਦੀ ਹੈ ਜਿਸ ਨਾਲ PCOD ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਭਾਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਇਹ ਸ਼ੂਗਰ ਰੋਗੀਆਂ ਲਈ ਆਯੁਰਵੈਦਿਕ ਦਵਾਈ ਵੀ ਹੈ।
ਟਮਾਟਰ: ਇਸ ਵਿਚ ਹਾਈ ਲਾਇਕੋਪੀਨ ਅਤੇ ਬ੍ਰੋਮੀਨ ਨਾਮਕ ਤੱਤ ਹੁੰਦੇ ਹਨ ਜੋ PCOD ਦੇ ਲੱਛਣਾਂ ਨੂੰ ਘਟਾਉਣ ਵਿਚ ਸਹਾਇਤਾ ਕਰਦੇ ਹਨ। ਇਹ ਇਨਸੁਲਿਨ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ ਜੋ ਕਿ PCOD ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਸੰਤਰਾ: ਵਿਟਾਮਿਨ ਸੀ ਦੇ ਨਾਲ ਇਸ ਵਿਚ ਪੇਕਟਿਨ (PECTIN) ਕੰਮਪਾਉਂਡ ਪਾਇਆ ਜਾਂਦਾ ਹੈ ਜੋ PCOD ਦੇ ਲੱਛਣਾਂ ਨਾਲ ਲੜਨ ਵਿਚ ਮਦਦ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਭਾਰ ਵੀ ਕੰਟਰੋਲ ਵਿਚ ਰਹਿੰਦਾ ਹੈ।