PCOD PCOS control tips: ਔਰਤਾਂ ‘ਚ ਹੋਣ ਵਾਲੀਆਂ ਬੀਮਾਰੀਆਂ ‘ਚ ਇੱਕ PCOD/PCOS ਦੀ ਸਮੱਸਿਆ ਹੈ ਜੋ ਇਨ੍ਹੀ ਆਮ ਹੋ ਗਈ ਹੈ ਕਿ ਸਕੂਲ ਦੀਆਂ ਵਿਦਿਆਰਥਣਾਂ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ ਜਦੋਂ ਕਿ ਪਹਿਲਾਂ 30 ਤੋਂ 35 ਸਾਲਾਂ ਦੀਆਂ ਔਰਤਾਂ ਵਿਚ ਇਹ ਸੁਨਣ ਨੂੰ ਮਿਲਦਾ ਸੀ। ਅੱਜ ਪ੍ਰਜਨਨ ਦੀ ਉਮਰ ਦੀ 90 ਲੱਖ ਤੋਂ ਵੱਧ ਔਰਤਾਂ PCOD ਪੀੜਤ ਹਨ ਅਤੇ 60% ਤੋਂ ਵੱਧ ਔਰਤਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ। ਇਸ ਬੀਮਾਰੀ ਦਾ ਸ਼ਿਕਾਰ ਉਹ ਲੜਕੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੀਰੀਅਡਸ ਰੈਗੂਲਰ ਨਹੀਂ ਆਉਂਦੇ ਪਰ ਜੇ ਛੋਟੀ ਉਮਰ ਵਿਚ ਹੀ ਇਸ ‘ਤੇ ਗੌਰ ਕੀਤਾ ਜਾਵੇ ਤਾਂ ਇਸ ਨੂੰ ਕਾਫ਼ੀ ਹੱਦ ਤਕ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ।
ਕੀ ਹੈ PCOD/PCOS ਬੀਮਾਰੀ: PCOD/PCOS ਅਰਥਾਤ ‘ਪੌਲੀ ਸਿਸਟਿਕ ਓਵਰੀ ਡਿਸਆਰਡਰ’ ਜਾਂ ‘ਪੌਲੀ ਸਿਸਟਿਕ ਓਵਰੀ ਸਿੰਡਰੋਮ’ ਦੀ ਸਮੱਸਿਆ ‘ਚ ਔਰਤਾਂ ਦੇ ਯੂਟਰਿਸ ਵਿਚ ਪੁਰਸ਼ ਹਾਰਮੋਨ androgen ਦਾ ਲੈਵਲ ਤੇਜ਼ੀ ਨਾਲ ਵਧ ਜਾਂਦਾ ਹੈ ਜਿਸ ਕਾਰਨ ਓਵਰੀ ਵਿਚ ਛੋਟੀਆਂ-ਛੋਟੀਆਂ ਗੱਠਾਂ ਜਾਂ cyst ਬਣਨੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਔਰਤਾਂ ਦੀ ਪੀਰੀਅਡਸ ਸਮੱਸਿਆ ਦੇ ਨਾਲ Fertility ‘ਤੇ ਵੀ ਅਸਰ ਪੈਂਦਾ ਹੈ। ਡਾਕਟਰਾਂ ਦੇ ਅਨੁਸਾਰ ਇਹ ਹਾਰਮੋਨਲ ਇੰਮਬੈਲੈਂਸ, ਮੋਟਾਪਾ ਅਤੇ ਤਣਾਅ ਦੇ ਕਾਰਨ ਹੁੰਦਾ ਹੈ, ਕਈ ਵਾਰ ਇਹ ਜੈਨੇਟਿਕ ਵੀ ਹੁੰਦਾ ਹੈ। ਪਰ ਮਾਹਰ ਇਹ ਵੀ ਕਹਿੰਦੇ ਹਨ ਕਿ ਜਿਹੜੀਆਂ ਔਰਤਾਂ ਜ਼ਿਆਦਾ ਤਣਾਅ ‘ਚ ਰਹਿੰਦੀਆਂ ਹਨ ਉਨ੍ਹਾਂ ਨੂੰ PCOD/PCOS ਸਮੱਸਿਆ ਜ਼ਿਆਦਾ ਹੁੰਦੀ ਹੈ।
ਬਿਮਾਰੀ ਦੇ ਲੱਛਣ: ਇਸ ਬੀਮਾਰੀ ਦੇ ਲੱਛਣ ਵੀ ਦਿਖਣੇ ਵੀ ਸ਼ੁਰੂ ਹੋ ਜਾਂਦੇ ਹਨ, ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਸਭ ਤੋਂ ਵੱਡੀ ਗਲਤੀ ਹੈ…
- ਛੋਟੀ ਉਮਰ ਵਿਚ ਪੀਰੀਅਡ ਸਹੀ ਸਮੇਂ ‘ਤੇ ਅਤੇ ਖੁੱਲ੍ਹ ਕੇ ਨਾ ਆਉਣਾ ਸਭ ਤੋਂ ਵੱਡਾ ਸੰਕੇਤ ਹੈ।
- ਅਚਾਨਕ ਭਾਰ ਵਧਣਾ
- ਚਿਹਰੇ, ਥੋਡ਼ੀ, ਛਾਤੀ, ਲੱਤਾਂ ਆਦਿ ਅਣਚਾਹੇ ਸਥਾਨਾਂ ‘ਤੇ ਵਾਲ
- ਭਾਵਨਾਤਮਕ ਉਥਲ-ਪੁਥਲ, ਕਿਸੇ ਚੀਜ਼ ‘ਤੇ ਜ਼ਿਆਦਾ ਭਾਵੁਕ ਹੋਣਾ, ਬੇਵਜ੍ਹਾ ਚਿੜਚਿੜਾਪਨ ਅਤੇ ਸਟ੍ਰੈੱਸ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ।
- ਇਸ ਤੋਂ ਇਲਾਵਾ ਚਿਹਰੇ ‘ਤੇ ਮੁਹਾਸੇ, ਤੇਲ ਵਾਲੀ ਸਕਿਨ, ਡੈਂਡਰਫ, ਵਾਲਾਂ ਦਾ ਝੜਨਾ, ਸਰੀਰ’ ਤੇ ਦਾਗ-ਧੱਬੇ
- ਢਿੱਡ ਵਿੱਚ ਦਰਦ
- ਗਰਭ ਧਾਰਨ ਕਰਨ ਵਿਚ ਮੁਸ਼ਕਲ
- ਜਿਨਸੀ ਇੱਛਾ ਵਿਚ ਅਚਾਨਕ ਕਮੀ
- ਗਰਭ ਵਿੱਚ ਛੋਟੀ-ਛੋਟੀ ਗੱਠ ਜੋ ਕਿ ਸੋਨੋਗ੍ਰਾਫੀ ਕਰਨ ‘ਤੇ ਹੀ ਦਿਖਦੀ ਹੈ।
- ਵਾਰ-ਵਾਰ ਗਰਭਪਾਤ
ਨੈਚੁਰਲੀ ਕੰਟਰੋਲ ਕਰਨ ਦੇ ਟਿਪਸ: ਇਸ ਸਮੱਸਿਆ ਨੂੰ ਤੁਸੀਂ ਨੈਚੁਰਲੀ ਵੀ ਕੰਟਰੋਲ ਵਿਚ ਰੱਖ ਸਕਦੇ ਹੋ। ਪਹਿਲਾਂ ਹਲਕੀ ਕਸਰਤ ਕਰੋ ਅਤੇ ਫਿਰ ਸੈਰ ਸ਼ੁਰੂ ਕਰੋ। ਇਸ ਨਾਲ ਤੁਹਾਨੂੰ ਤਣਾਅ ਤੋਂ ਰਾਹਤ ਮਿਲੇਗੀ ਨਾਲ ਹੀ ਪੀਰੀਅਡ ਵੀ ਸਮੇਂ ‘ਤੇ ਆਉਣਗੇ ਅਤੇ ਭਾਰ ਵੀ ਕੰਟਰੋਲ ਵਿਚ ਰਹੇਗਾ। ਆਪਣੇ ਮਨ ਨੂੰ ਸ਼ਾਂਤ ਰੱਖੋ ਹੋ ਸਕੇ ਤਾਂ ਐਰੋਬਿਕਸ, ਸਾਈਕਲਿੰਗ, ਤੈਰਾਕੀ ਅਤੇ ਯੋਗਾ ਵੀ ਕਰੋ।
ਤੁਹਾਡਾ ਭੋਜਨ ਹੋਣਾ ਚਾਹੀਦਾ ਸਹੀ: ਜੰਕ ਫੂਡ, ਮਿੱਠੇ, ਫੈਟ ਵਾਲੇ ਭੋਜਨ, ਤੇਲ ਵਾਲੇ ਭੋਜਨ, ਸਾਫਟ ਡ੍ਰਿੰਕ ਖਾਣਾ ਬੰਦ ਕਰੋ ਅਤੇ ਚੰਗੀ ਪੌਸ਼ਟਿਕ ਡਾਇਟ ਲਓ। ਡਾਇਟ ਵਿੱਚ ਫਲ, ਹਰੀਆਂ ਸਬਜ਼ੀਆਂ, ਵਿਟਾਮਿਨ ਬੀ ਨਾਲ ਭਰਪੂਰ ਡਾਇਟ, ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਭੋਜਨ ਜਿਵੇਂ ਫਲੈਕਸਸੀਡ, ਮੱਛੀ, ਅਖਰੋਟ ਆਦਿ ਸ਼ਾਮਲ ਹਨ। ਤੁਹਾਨੂੰ ਆਪਣੀ ਡਾਇਟ ਵਿਚ ਨਟਸ, ਬੀਜ, ਦਹੀਂ, ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਦਿਨ ਭਰ ਜ਼ਿਆਦਾ ਪਾਣੀ ਪੀਓ।
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੀਵਨ ਸ਼ੈਲੀ ਬਦਲਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਔਰਤਾਂ ਇਸ ਨੂੰ ਨਜ਼ਰ ਅੰਦਾਜ਼ ਕਰਦੀ ਦਿੰਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਗਰਭ ਅਵਸਥਾ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਗਾਇਨੀਕੋਲੋਜਿਸਟ ਨਾਲ ਸਲਾਹ ਕਰੋ ਅਤੇ ਇਸ ਦਾ ਜਲਦੀ ਤੋਂ ਜਲਦੀ ਇਲਾਜ ਕਰਵਾਓ।