PCOS Ayurvedic Nuskhe: ਵੈਸੇ ਤਾਂ ਔਰਤਾਂ ਨੂੰ ਕਈ ਸਿਹਤ ਸਮੱਸਿਆਵਾਂ ਅਤੇ ਬੀਮਾਰੀਆਂ ਨਾਲ ਜੂਝਣਾ ਪੈਂਦਾ ਹੈ ਪਰ ਅੱਜਕਲ ਉਨ੍ਹਾਂ ‘ਚ ਪੀਸੀਓਐਸ ਯਾਨੀ ਪੋਲੀਸਿਸਟਿਕ ਓਵਰੀ ਸਿੰਡਰੋਮ ਬਹੁਤ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਇੱਕ ਹਾਰਮੋਨਲ ਬੀਮਾਰੀ ਹੈ, ਜਿਸ ਨਾਲ ਔਰਤਾਂ ਦੀ ਜਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਉੱਥੇ ਹੀ ਇਸ ਕਾਰਨ ਔਰਤਾਂ ਨੂੰ ਮੋਟਾਪਾ, ਚਿਹਰੇ ‘ਤੇ ਅਣਚਾਹੇ ਵਾਲ, ਅਨਿਯਮਿਤ ਪੀਰੀਅਡਜ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਕਿਉਂ ਹੁੰਦੀ ਹੈ PCOS ਬੀਮਾਰੀ: ਇਹ ਇੱਕ ਹਾਰਮੋਨਲ ਬੀਮਾਰੀ ਹੈ ਜੋ ਸਰੀਰ ‘ਚ ਪੁਰਸ਼ ਹਾਰਮੋਨਸ ਜਿਵੇਂ ਕਿ ਐਂਡਰੋਜਨ ਅਤੇ ਟੈਸਟੋਸਟ੍ਰੋਨ ਦੇ ਵਧਣ ਕਾਰਨ ਹੁੰਦੀ ਹੈ। ਇਸ ਕਾਰਨ ਪੀਰੀਅਡਜ ਰੈਗੂਲਰ ਨਹੀਂ ਰਹਿੰਦੇ ਅਤੇ ਪ੍ਰੈਗਨੈਂਸੀ ‘ਚ ਵੀ ਸਮੱਸਿਆ ਆਉਂਦੀ ਹੈ। ਖੋਜ ਮੁਤਾਬਕ ਇਹ ਸਮੱਸਿਆ 20 ਤੋਂ 30 ਸਾਲ ਦੀ ਉਮਰ ਦੀਆਂ ਔਰਤਾਂ ‘ਚ ਜ਼ਿਆਦਾ ਪਾਈ ਜਾਂਦੀ ਹੈ।
ਬੀਮਾਰੀ ਨਾਲ ਕਿਵੇਂ ਨਿਪਟੀਏ: ਪੀਸੀਓਐਸ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ ਲਾਈਫਸਟਾਈਲ ‘ਚ ਸੁਧਾਰ। ਅੱਜ ਕੱਲ੍ਹ ਦੀ ਅਨਿਯਮਿਤ ਜੀਵਨ ਸ਼ੈਲੀ, ਗਲਤ ਖਾਣ-ਪੀਣ ਇਸ ਬੀਮਾਰੀ ਨੂੰ ਸੱਦਾ ਦਿੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਜਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੋ ਅਤੇ ਸਿਹਤਮੰਦ ਭੋਜਨ ਖਾਓ।
ਅਪਣਾਓ ਕੁਝ ਜੜੀਆਂ-ਬੂਟੀਆਂ ਵੀ: ਸਹੀ ਲਾਈਫਸਟਾਈਲ ਦੇ ਨਾਲ-ਨਾਲ ਤੁਸੀਂ ਕੁਝ ਆਯੁਰਵੈਦਿਕ ਹਰਬਜ਼ ਵੀ ਲੈ ਸਕਦੇ ਹੋ ਜੋ ਇਸ ਬਿਮਾਰੀ ਨੂੰ ਜੜ੍ਹ ਤੋਂ ਦੂਰ ਕਰਨ ‘ਚ ਮਦਦ ਕਰਨਗੇ।
ਸ਼ਤਾਵਰੀ: ਸ਼ਤਾਵਰੀ ਐਸਟ੍ਰੋਜਨ ਦੇ ਲੈਵਲ ਨੂੰ ਬੈਲੇਂਸ ਕਰਦੀ ਹੈ ਅਤੇ ਇਸ ਨਾਲ ਪੀਰੀਅਡਜ ਚੱਕਰ ਵੀ ਸਹੀ ਰਹਿੰਦਾ ਹੈ। ਖੋਜ ਦੇ ਅਨੁਸਾਰ ਇਸ ਨਾਲ ਔਰਤਾਂ ‘ਚ ਬਾਂਝਪਨ ਅਤੇ ਪ੍ਰਜਨਨ ਸੰਬੰਧੀ ਸਮੱਸਿਆਵਾਂ ਨਾਲ ਲੜਨ ‘ਚ ਵੀ ਮਦਦ ਮਿਲਦੀ ਹੈ।
ਅਸ਼ੋਕ: ਅਸ਼ੋਕ ਸੱਕ ਦਾ ਪਾਊਡਰ ਜਾਂ ਇਸ ਦੇ ਪੱਤਿਆਂ ਦਾ ਕਾੜ੍ਹਾ ਬਣਾਕੇ ਪੀਣ ਨਾਲ ਓਵਰੀ ਦੇ ਟਿਸ਼ੂ ਉਤੇਜਿਤ ਹੁੰਦੀ ਹੈ। ਨਾਲ ਹੀ ਇਹ ਹਾਰਮੋਨਸ ਨੂੰ ਬੈਲੇਂਸ ਕਰਦੀ ਹੈ ਜਿਸ ਨਾਲ PCOS ਦੇ ਲੱਛਣਾਂ ‘ਚ ਸੁਧਾਰ ਹੁੰਦਾ ਹੈ।
ਲੋਧਰਾ: ਲੋਧਰਾ ਜੜੀ ਬੂਟੀ ਪੁਰਸ਼ ਹਾਰਮੋਨ ਟੈਸਟੋਸਟੀਰੋਨ ਲੈਵਲ ਨੂੰ ਘੱਟ ਕਰਦੀ ਹੈ। ਆਯੁਰਵੇਦ ਦੇ ਅਨੁਸਾਰ, ਇਹ ਬੂਟੀ PCOS ਸਮੇਤ ਅਨਿਯਮਿਤ ਪੀਰੀਅਡਜ, ਮੁਹਾਸੇ ਅਤੇ ਪ੍ਰਜਨਨ ਸਿਹਤ ‘ਚ ਵੀ ਸੁਧਾਰ ਕਰਦੀ ਹੈ।
ਗੋਖਸ਼ੂਰਾ: ਪੀਸੀਓਐਸ ਦੇ ਇਲਾਜ ਦੇ ਨਾਲ ਗੋਖਸ਼ੂਰਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਲਾਭਦਾਇਕ ਹੈ। ਇਹ ਓਵਰੀ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ।
ਦਾਲਚੀਨੀ: ਦਾਲਚੀਨੀ ਦਾ ਕਾੜ੍ਹਾ ਜਾਂ ਚਾਹ ਬਣਾ ਕੇ ਪੀਣ ਨਾਲ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦ ਮਿਲਦੀ ਹੈ। ਨਾਲ ਹੀ ਇਹ ਪ੍ਰਜਨਨ ਸ਼ਕਤੀ ਨੂੰ ਵਧਾਉਣ ਅਤੇ Insulin resistance ‘ਚ ਵੀ ਸੁਧਾਰ ਕਰਦੀ ਹੈ।