PCOS PCOD health tips: ਪੀਸੀਓਡੀ ਅਤੇ ਪੀਸੀਓਐਸ ਔਰਤਾਂ ‘ਚ ਇੱਕ ਆਮ ਸਮੱਸਿਆ ਬਣ ਗਈ ਹੈ। ਖੋਜ ਦੇ ਅਨੁਸਾਰ, ਵਿਸ਼ਵ ਪੱਧਰ ‘ਤੇ ਲਗਭਗ 10 ਮਿਲੀਅਨ ਔਰਤਾਂ ਇਸ ਬਿਮਾਰੀ ਤੋਂ ਪੀੜਤ ਹਨ ਜਦੋਂ ਕਿ ਭਾਰਤ ‘ਚ ਲਗਭਗ 20-25% ਔਰਤਾਂ ਇਸ ਤੋਂ ਪੀੜਤ ਹਨ। ਭਾਰਤ ‘ਚ ਹਰ 10 ‘ਚੋਂ 5 ਔਰਤਾਂ ਇਸ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਦਾ ਇੱਕ ਕਾਰਨ ਗਲਤ ਲਾਈਫਸਟਾਈਲ ਅਤੇ ਭੋਜਨ ਹੈ। ਇਸ ਲਈ ਆਓ ਅੱਜ ਜਾਣਦੇ ਹਾਂ PCOD, PCOS ਨਾਲ ਜੁੜੀ ਹਰ ਜਾਣਕਾਰੀ ਜਿਸ ਨੂੰ ਜਾਣਨਾ ਔਰਤਾਂ ਲਈ ਬਹੁਤ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਜਾਣੋ ਕੀ ਹੈ PCOD, PCOS: PCOS ‘ਚ ਔਰਤ ਦੀ ਇੱਕ ਜਾਂ ਦੋਵੇਂ ਓਵਰੀਆਂ ‘ਚ ਛੋਟੇ-ਛੋਟੇ ਸਿਸਟ ਬਣਨ ਲੱਗਦੇ ਹਨ ਜਿਸ ਕਾਰਨ ਹਾਰਮੋਨ ‘ਚ ਗੜਬੜੀ ਹੋਣ ਲੱਗਦੀ ਹੈ। ਇਸ ਕਾਰਨ ਨਾ ਸਿਰਫ ਪੀਰੀਅਡਸ ਚੱਕਰ ‘ਚ ਗੜਬੜੀ ਹੁੰਦੀ ਹੈ ਸਗੋਂ ਔਰਤਾਂ ਨੂੰ ਮਾਂ ਬਣਨ ‘ਚ ਵੀ ਪਰੇਸ਼ਾਨੀ ਆਉਂਦੀ ਹੈ। ਉੱਥੇ ਹੀ PCOD ਰੋਗ ‘ਚ ਵੀ ਇਹੀ ਸਮੱਸਿਆ ਹੈ ਔਰਤ ਦੇ ਸਰੀਰ ‘ਚ ਫੀਮੇਲ ਹਾਰਮੋਨ ਘੱਟ ਬਣਦੇ ਹਨ। ਪਰ ਇਹ ਸਮੱਸਿਆ ਠੀਕ ਨਾ ਹੋ ਕੇ PCOS ਯਾਨੀ ਓਵਰੀ ਸਿੰਡਰੋਮ ਬਣ ਜਾਂਦੀ ਹੈ। PCOD ‘ਚ ਔਰਤਾਂ ਦੇ ਸਰੀਰ ‘ਤੇ ਅਣਚਾਹੇ ਵਾਲ ਉੱਗਣੇ ਲੱਗਦੇ ਹਨ ਪਰ PCOS ‘ਚ ਵਾਲ ਝੜਦੇ ਹਨ। ਉੱਥੇ ਹੀ PCOS ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ‘ਚ ਓਵਰੀ ‘ਚ ਬਹੁਤ ਸਾਰੇ ਸਿਸਟ ਬਣਨ ਲੱਗਦੇ ਹਨ। ਇਸ ਬਿਮਾਰੀ ਦਾ ਸਿੱਧਾ ਸਬੰਧ ਤੁਹਾਡੇ ਲਾਈਫਸਟਾਈਲ ਨਾਲ ਹੈ। ਜੇਕਰ ਤੁਸੀਂ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਦਵਾਈਆਂ ਦੀ ਬਜਾਏ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰੋ।
ਸਭ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼: ਜੇਕਰ ਤੁਸੀਂ PCOD ਤੋਂ ਪੀੜਤ ਹੋ ਤਾਂ ਸਫੇਦ ਬਰੈੱਡ, ਮੈਦਾ, ਬੇਕਰੀ ਫੂਡਜ਼, ਕੋਲਡ ਡਰਿੰਕਸ, ਆਈਸਕ੍ਰੀਮ, ਪੈਕਡ ਜੂਸ, ਜੈਮ, ਚਿਪਸ, ਤਲਿਆ-ਭੁੰਨਿਆ, ਪ੍ਰੋਸੈਸਡ ਮੀਟ ਤੋਂ ਪਰਹੇਜ਼ ਰੱਖੋ। ਇਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ।
ਨਾਸ਼ਤਾ ਮਿਸ ਨਾ ਕਰੋ: ਸਵੇਰੇ ਉੱਠਦੇ ਹੀ ਪਾਣੀ ਪੀਓ। ਇਸ ਤੋਂ ਬਾਅਦ 3-4 ਭਿੱਜੇ ਹੋਏ ਬਦਾਮ ਖਾਓ। ਨਾਲ ਹੀ ਨਾਸ਼ਤੇ ‘ਚ ਕੁਝ ਹੈਲਦੀ ਜ਼ਰੂਰ ਖਾਓ ਅਤੇ ਇਸ ਨੂੰ ਮਿਸ ਨਾ ਕਰੋ।
ਮੌਸਮੀ ਫਲ ਖਾਓ: ਡੇਢ ਤੋਂ 2 ਘੰਟੇ ਬਾਅਦ 1 ਬਾਊਲ ਮੌਸਮੀ ਫਲ ਖਾਓ। ਨਾਲ ਹੀ ਲੰਚ ਅਤੇ ਡਿਨਰ ‘ਚ ਸਲਾਦ ਜ਼ਰੂਰ ਲਓ। ਆਪਣੀ ਡਾਇਟ ‘ਚ ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ, ਦੁੱਧ, ਦਹੀਂ, ਪਨੀਰ ਆਦਿ ਨੂੰ ਸ਼ਾਮਲ ਕਰੋ।
ਫਾਈਬਰ ਨਾਲ ਭਰਪੂਰ ਫੂਡਜ਼: ਫਾਈਬਰ ਨਾਲ ਭਰਪੂਰ ਫੂਡਜ਼ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਅਤੇ ਦਾਲਾਂ ਖਾਓ। ਹਾਈ ਪ੍ਰੋਟੀਨ ਲਈ ਚਿਕਨ, ਆਂਡਾ, ਮੱਛੀ ਆਦਿ ਦਾ ਸੇਵਨ ਕਰੋ।
ਦੇਸੀ ਮਸਾਲੇ: ਰੋਜ਼ਾਨਾ 1-2 ਕੱਪ ਗ੍ਰੀਨ ਟੀ ਅਤੇ ਬਲੈਕ ਟੀ ਪੀਣ ਦੀ ਆਦਤ ਬਣਾਓ। ਅਦਰਕ, ਹਲਦੀ, ਕਾਲੀ ਮਿਰਚ, ਤੇਜ਼ਪੱਤਾ, ਸੌਂਫ, ਅਜਵਾਇਣ, ਜੀਰਾ, ਧਨੀਆ, ਚੱਕਰਫੂਲ, ਲੌਂਗ, ਦਾਲਚੀਨੀ ਲਓ।
ਯੋਗਾ ਕਰੋ: ਡਾਇਟ ਦੇ ਨਾਲ-ਨਾਲ ਹਰ ਰੋਜ਼ 30 ਮਿੰਟ ਦੀ ਸੈਰ ਜਾਂ ਹਲਕੀ-ਫੁਲਕੀ ਐਕਸਰਸਾਈਜ਼ ਕਰੋ। ਇਸ ਦੇ ਲਈ ਤੁਸੀਂ ਮਾਹਿਰਾਂ ਦੀ ਸਲਾਹ ਨਾਲ ਸੇਤੂ ਬੰਧ, ਸਰਵਾਂਗਾਸਨ, ਸੂਰਜ ਨਮਸਕਾਰ, ਭੁਜੰਗਾਸਨ, ਨੌਕਾਸਨ, ਕਪਾਲਭਾਤੀ, ਸ਼ਵਾਸਨ, ਕੋਨਾਸਨ, ਬਾਲਾਸਨ ਯੋਗਾਸਨ ਕਰ ਸਕਦੇ ਹੋ।