Peach Health benefits: ਗਰਮੀਆਂ ਦੇ ਮੌਸਮ ਵਿੱਚ ਮਿਲਣ ਵਾਲਾ ਖਾਣ ’ਚ ਆੜੂ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆੜੂ ’ਚ ਵਿਟਾਮਿਨ, ਐਂਟੀਆਕਸੀਡੈਂਟ ਅਤੇ ਮਿਨਰਲਸ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਫਾਇਦੇਮੰਦ ਸਾਬਿਤ ਹੁੰਦੇ ਹਨ। ਇਹ ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਦਦ ਕਰਦੇ ਹਨ। ਆੜੂ ਖਾਣ ਨਾਲ ਚਿਹਰਾ ਚਮਕਦਾਰ ਵੀ ਹੋ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਆੜੂ ਖਾਣ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਵੀ ਕਰਨਾ ਸ਼ੁਰੂ ਕਰੋਗੇ।
- ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਹੋਰ ਆੜੂ ਖਾਓ, ਕਿਉਂਕਿ ਇਸ ’ਚ ਕੈਲੋਰੀ ਘੱਟ ਹੁੰਦੀ ਹੈ। ਆੜੂ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਜੇਕਰ ਤੁਸੀਂ ਇਸ ਨੂੰ ਨਾਸ਼ਤੇ ਵਿੱਚ ਖਾਂਦੇ ਹੋ ਤਾਂ ਤੁਹਾਨੂੰ ਦੁਪਹਿਰ ਦੇ ਖਾਣੇ ਤੱਕ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਭੁੱਖ ਦੀ ਕਮੀ ਵੀ ਭਾਰ ਨੂੰ ਨਿਯੰਤਰਣ ਵਿੱਚ ਰੱਖਦੀ ਹੈ।
- ਆੜੂਆਂ ਵਿਚ ਵਿਟਾਮਿਨ-ਏ ਵੀ ਮੌਜੂਦ ਹੁੰਦਾ ਹੈ, ਜੋ ਅੱਖ ਦੀ ਰੈਟਿਨਾ ਨੂੰ ਤੰਦਰੁਸਤ ਰੱਖਦਾ ਹੈ। ਇਸ ਤੋਂ ਇਲਾਵਾ ਇਸ ਵਿਚ ਬੀਟਾ ਕੈਰੋਟੀਨ ਮੌਜੂਦ ਹੁੰਦਾ ਹੈ, ਜੋ ਵਿਟਾਮਿਨ-ਏ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਰੱਖੋ।
- ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਆਪਣੀ ਖੁਰਾਕ ਵਿਚ ਆੜੂਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਾਫ਼ੀ ਆਇਰਨ ਹੁੰਦਾ ਹੈ, ਜੋ ਸਰੀਰ ਵਿਚ ਲਾਲ ਲਹੂ ਦੇ ਸੈੱਲਾਂ ਦੀ ਮਾਤਰਾ ਨੂੰ ਵਧਾ ਕੇ ਅਨੀਮੀਆ ਤੋਂ ਰਾਹਤ ਪਾਉਣ ਵਿਚ ਮਦਦ ਕਰਦਾ ਹੈ।
- ਜੇਕਰ ਤੁਹਾਨੂੰ ਖ਼ੂਨ ਦੀ ਕਮੀ ਜਾਂ ਅਨੀਮੀਆ ਦੀ ਸਮੱਸਿਆ ਹੈ ਤਾਂ ਆਪਣੀ ਡਾਈਟ ਵਿਚ ਆੜੂ ਸ਼ਾਮਲ ਕਰੋ। ਕਿਉਂਕਿ ਇਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ ਵਿੱਚ ਮੌਜੂਦ ਰੈੱਡ ਬਲੱਡ ਸੈੱਲਸ ਦੀ ਮਾਤਰਾ ਨੂੰ ਵਧਾ ਕੇ ਅਨੀਮੀਆਂ ਜਿਹੇ ਰੋਗ ਨੂੰ ਦੂਰ ਕਰਦਾ ਹੈ।>
- ਆੜੂ ਵਿੱਚ ਵਿਟਾਮਿਨ-ਸੀ ਅਤੇ ਕਾਰਬੋਹਾਈਡ੍ਰੇਟ ਹੁੰਦਾ ਹੈ। ਜਿਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ । ਇਸ ਲਈ ਰੋਜ਼ਾਨਾ ਆੜੂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਜੇਕਰ ਤੁਹਾਡੇ ਚਿਹਰੇ ’ਤੇ ਝੁਰੜੀਆਂ ਦੀ ਸਮੱਸਿਆ ਹੈ ਤਾਂ ਆੜੂ ਅਤੇ ਟਮਾਟਰ ਦਾ ਪੇਸਟ ਤਿਆਰ ਕਰਕੇ 10-15 ਮਿੰਟ ਚਿਹਰੇ ’ਤੇ ਲਗਾਓ। ਇਸ ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ।
- ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਆੜੂ ਦੇ ਪੇਸਟ ਨੂੰ ਚਿਹਰੇ ਤੇ 10 ਮਿੰਟ ਤੱਕ ਰਗੜੋ। ਫਿਰ ਥੋੜ੍ਹੇ ਸਮੇਂ ਬਾਅਦ ਚਿਹਰਾ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।