Peach health benefits: ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਗਰਮੀਆਂ ‘ਚ ਸਾਰੇ ਫਲ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ‘ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ। ਪੀਲੇ ਅਤੇ ਹਲਕੇ ਗੁਲਾਬੀ ਰੰਗ ਦਾ ਇਹ ਆੜੂ ਸੁਆਦ ਹੋਣ ਦੇ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਔਸ਼ਧੀ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਅ ‘ਚ ਮਦਦ ਕਰਦੇ ਹਨ। ਅੱਖਾਂ ਅਤੇ ਸਕਿਨ ਲਈ ਆੜੂ ਬੈਸਟ ਮੰਨਿਆ ਜਾਂਦਾ ਹੈ। ਕਈ ਲੋਕ ਇਸ ਦਾ ਸੇਵਨ ਕਰਨ ਤੋਂ ਕਤਰਾਉਂਦੇ ਹਨ ਪਰ ਇਸ ਦੇ ਫਾਇਦੇ ਜਾਣ ਕੇ ਤੁਸੀਂ ਵੀ ਇਸ ਨੂੰ ਖਾਧੇ ਬਿਨਾਂ ਨਹੀਂ ਰਹਿ ਸਕੋਗੇ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਕੀ ਹੈ ਆੜੂ ਖਾਣ ਦਾ ਸਹੀ ਸਮਾਂ: ਵੈਸੇ ਤਾਂ ਤੁਸੀਂ ਇਸ ਦਾ ਸੇਵਨ ਕਦੇ ਵੀ ਕਰ ਸਕਦੇ ਹੋ। ਪਰ ਇਸ ਦਾ ਸੇਵਨ ਨਾਸ਼ਤੇ ਤੋਂ ਤੁਰੰਤ ਬਾਅਦ ਨਹੀਂ ਕਰਨਾ ਚਾਹੀਦਾ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖਾਣਾ ਖਾਣ ਤੋਂ ਦੋ ਘੰਟੇ ਬਾਅਦ ਹੀ ਇਸ ਦਾ ਸੇਵਨ ਕਰੋ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੀ ਸਮੱਸਿਆ ਹੈ ਤਾਂ ਤੁਸੀਂ ਡਾਕਟਰ ਤੋਂ ਪੁੱਛ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਭਾਰ ਕਰੇ ਕੰਟਰੋਲ: ਆੜੂ ‘ਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ। ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਮਦਦਗਾਰ ਹੋ ਸਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ। ਜੇਕਰ ਤੁਸੀਂ ਇਸ ਨੂੰ ਨਾਸ਼ਤੇ ‘ਚ ਖਾਓਗੇ ਤਾਂ ਦੁਪਹਿਰ ਦੇ ਖਾਣੇ ਤੱਕ ਤੁਹਾਨੂੰ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਜਿਸ ਨਾਲ ਤੁਹਾਡਾ ਭਾਰ ਕੰਟਰੋਲ ‘ਚ ਰਹਿੰਦਾ ਹੈ।
ਇਮਿਊਨਿਟੀ ਵਧਾਉਣ ‘ਚ ਮਦਦਗਾਰ: ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਸਰੀਰ ‘ਚ ਇਮਿਊਨਿਟੀ ਦੀ ਮਾਤਰਾ ਵਧਾਉਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਨੂੰ ਡੇਲੀ ਰੁਟੀਨ ‘ਚ ਸ਼ਾਮਲ ਕਰਨ ਨਾਲ ਤੁਹਾਡਾ ਸਰੀਰ ਹਾਨੀਕਾਰਕ ਬਿਮਾਰੀਆਂ ਤੋਂ ਬਚ ਜਾਵੇਗਾ।
ਪਾਚਨ ਨੂੰ ਕਰੇ ਮਜ਼ਬੂਤ: ਜੇਕਰ ਤੁਹਾਨੂੰ ਪਾਚਨ ਸੰਬੰਧੀ ਬੀਮਾਰੀਆਂ ਹਨ ਤਾਂ ਤੁਹਾਨੂੰ ਆੜੂ ਦਾ ਸੇਵਨ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। ਪੇਟ ਸੰਬੰਧੀ ਸਮੱਸਿਆਵਾਂ, ਬਵਾਸੀਰ ਅਤੇ ਪਾਚਨ ਵਰਗੀਆਂ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਆੜੂ ਲੀਵਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ। ਆੜੂ ਦੇ ਤਾਜ਼ੇ ਪੱਤਿਆਂ ਦਾ ਜੂਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਕੋਲੈਸਟ੍ਰੋਲ ਨੂੰ ਕਰੇ ਕੰਟਰੋਲ: ਆੜੂ ਦਾ ਸੇਵਨ ਕੋਲੈਸਟ੍ਰੋਲ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਬੀਟਾ ਕੈਰੋਟੀਨ ਖੂਨ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ।
ਸਕਿਨ ਲਈ ਫਾਇਦੇਮੰਦ: ਇਸ ‘ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਜੋ ਸਕਿਨ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਡਾਰਕ ਸਰਕਲਜ਼ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆੜੂ ਦਾ ਬਣਿਆ ਫੇਸ ਪੈਕ ਲਗਾ ਸਕਦੇ ਹੋ।
ਪ੍ਰੈਗਨੈਂਸੀ ‘ਚ ਲਾਭਦਾਇਕ: ਪ੍ਰੈਗਨੈਂਸੀ ‘ਚ ਵੀ ਆੜੂ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਗਰਭ ‘ਚ ਪਲ ਰਹੇ ਬੱਚੇ ਦੇ ਦੰਦਾਂ, ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
ਪਿੰਪਲਸ ਤੋਂ ਰਾਹਤ: ਗਰਮੀਆਂ ‘ਚ ਸਕਿਨ ਆਇਲੀ ਹੋ ਜਾਂਦੀ ਹੈ। ਜਿਸ ਕਾਰਨ ਚਿਹਰੇ ‘ਤੇ ਪਿੰਪਲਸ ਆਉਂਦੇ ਹਨ। ਇਸ ਦੇ ਲਈ ਤੁਸੀਂ ਆੜੂ ਤੋਂ ਬਣਿਆ ਫੇਸ ਪੈਕ ਚਿਹਰੇ ‘ਤੇ ਲਗਾ ਸਕਦੇ ਹੋ। ਆੜੂ ਦੇ ਪੇਸਟ ‘ਚ ਨਿੰਬੂ ਮਿਲਾ ਕੇ ਚਿਹਰੇ ‘ਤੇ 20 ਮਿੰਟ ਤੱਕ ਲਗਾਓ ਅਤੇ ਇਸ ਤੋਂ ਬਾਅਦ ਚਿਹਰਾ ਧੋ ਲਓ। ਚਿਹਰਾ ਇੱਕਦਮ ਫਰੈਸ਼ ਅਤੇ ਚਮਕਦਾਰ ਬਣ ਜਾਵੇਗਾ।