Period Bathing tips: ਪੀਰੀਅਡਸ ਦੌਰਾਨ ਔਰਤਾਂ ਨੂੰ ਪੇਟ ਦਰਦ ਤੋਂ ਲੈ ਕੇ ਕਮਰ ਦਰਦ ਤੱਕ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਹ ਸਾਰੀਆਂ ਸਮੱਸਿਆਵਾਂ ਪੀਰੀਅਡਸ ਖਤਮ ਹੋਣ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੀਆਂ ਹਨ ਪਰ ਇਸ ਦੌਰਾਨ ਔਰਤਾਂ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਹਨ। ਹਾਲਾਂਕਿ ਕੁਝ ਔਰਤਾਂ ਇਸ ਤੋਂ ਰਾਹਤ ਪਾਉਣ ਲਈ ਗੋਲੀਆਂ ਅਤੇ ਕੁਝ ਗਰਮ ਪਾਣੀ ਦੀਆਂ ਥੈਲੀਆਂ ਰੱਖਦੀਆਂ ਹਨ। ਇੱਥੋਂ ਤੱਕ ਕਿ ਕੁਝ ਔਰਤਾਂ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਪਰ ਕੀ ਤੁਸੀਂ ਪੀਰੀਅਡਸ ਦੌਰਾਨ ਨਹਾਉਣ ਦਾ ਸਹੀ ਤਰੀਕਾ ਜਾਣਦੇ ਹੋ? ਆਮ ਤੌਰ ‘ਤੇ ਨਹਾਉਣ ‘ਤੇ ਮੂਡ ਅਤੇ ਸਟ੍ਰੈੱਸ ਲੈਵਲ ‘ਤੇ ਬਹੁਤ ਸਾਰੇ ਪੋਜ਼ੀਟਿਵ ਪ੍ਰਭਾਵ ਪੈਂਦੇ ਹਨ ਪਰ ਪੀਰੀਅਡਸ ਦੇ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ…
ਪੈਡ, ਟੈਂਪੋਨ ਜਾਂ ਕੱਪ ਕੱਢਣਾ ਨਾ ਭੁੱਲੋ: ਨਹਾਉਣ ਤੋਂ ਪਹਿਲਾਂ ਖੂਨ ਦਾ ਨਿਕਲਣਾ ਚੰਗਾ ਹੁੰਦਾ ਹੈ ਇਸ ਲਈ ਪੈਡ, ਟੈਂਪੋਨ ਜਾਂ ਕੱਪ ਨੂੰ ਕੱਢਣਾ ਨਾ ਭੁੱਲੋ। ਨਾਲ ਹੀ ਪਿਊਬਿਕ ਹੇਅਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ।
ਦਿਨ ‘ਚ 2 ਵਾਰ ਨਹਾਓ: ਅਕਸਰ ਔਰਤਾਂ ਨੂੰ ਪੀਰੀਅਡਸ ਦੌਰਾਨ ਨਾ ਨਹਾਉਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਪਰ ਮਾਹਿਰਾਂ ਦੇ ਮੁਤਾਬਕ ਉਨ੍ਹਾਂ ਨੂੰ ਇਸ ਦੌਰਾਨ ਦੋ ਵਾਰ ਨਹਾਉਣਾ ਚਾਹੀਦਾ ਹੈ। ਹਾਲਾਂਕਿ ਇਸ ਦੇ ਲਈ ਕੋਸੇ ਪਾਣੀ ਦੀ ਵਰਤੋਂ ਕਰੋ। ਦਰਅਸਲ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ ਜਿਸ ਨਾਲ ਬਲੀਡਿੰਗ ਸਾਈਕਲ ‘ਤੇ ਅਸਰ ਪੈਂਦਾ ਹੈ। ਗਰਮੀਆਂ ‘ਚ ਵੀ ਨਾਰਮਲ ਪਾਣੀ ਨਾਲ ਇਸ਼ਨਾਨ ਕਰੋ।
ਬਾਥਟਬ ਦੀ ਵਰਤੋਂ ਕਰ ਰਹੇ ਹੋ ਤਾਂ: ਜੇਕਰ ਤੁਸੀਂ ਬਾਥਟਬ ‘ਚ ਨਹਾਉਂਦੇ ਹੋ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਕਿਉਂਕਿ ਇਹਨਾਂ ਦਿਨਾਂ ‘ਚ ਇੰਫੈਕਸ਼ਨ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਸੇਨਟੇਡ ਅਤੇ ਕੈਮੀਕਲ ਪ੍ਰੋਡਕਟਸ ਤੋਂ ਬਚੋ: ਵੈਜਾਇਨਾ ਨੂੰ ਸਾਫ਼ ਕਰਨ ਲਈ ਖੁਸ਼ਬੂਦਾਰ ਜਾਂ ਕੈਮੀਕਲ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਨ ਤੋਂ ਬਚੋ। ਇਸ ਨਾਲ ਜਲਣ, ਐਲਰਜੀ, ਖੁਜਲੀ ਹੋ ਸਕਦੀ ਹੈ ਇਸ ਲਈ ਸਾਦੇ ਪਾਣੀ ਨਾਲ ਸਾਫ਼ ਕਰਨਾ ਵਧੀਆ ਹੋਵੇਗਾ।
ਵੈਜਾਇਨਾ ਨੂੰ ਬਾਹਰੋਂ ਸਾਫ਼ ਕਰੋ: ਬੱਚੇਦਾਨੀ ਸਰੀਰ ਦਾ ਇੱਕ ਅਜਿਹਾ ਹਿੱਸਾ ਹੈ ਜੋ ਆਪਣੀ ਸਫ਼ਾਈ ਖ਼ੁਦ ਕਰ ਲੈਂਦਾ ਹੈ। ਉੱਥੇ ਹੀ ਵੈਜਾਇਨਾ ਨੂੰ ਅੰਦਰੋਂ ਸਾਫ਼ ਕਰਨ ਨਾਲ pH ਸੰਤੁਲਨ ਵਿਗੜ ਸਕਦਾ ਹੈ ਜਿਸ ਕਾਰਨ ਇੰਫੈਕਸ਼ਨ ਦਾ ਡਰ ਰਹਿੰਦਾ ਹੈ। ਅਜਿਹੇ ‘ਚ ਵੈਜਾਇਨਾ ਨੂੰ ਬਾਹਰੋਂ ਹੀ ਸਾਫ ਕਰੋ।
ਚੰਗੀ ਤਰ੍ਹਾਂ ਕਰੋ ਡ੍ਰਾਈ: ਨਹਾਉਣ ਤੋਂ ਬਾਅਦ ਵੈਜਾਇਨਾ ਨੂੰ ਚੰਗੀ ਤਰ੍ਹਾਂ ਨਾਲ ਸੁਕਾਉਣਾ ਨਾ ਭੁੱਲੋ। ਗਿੱਲ੍ਹੇਪਣ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਗਰਮੀ ਹੋਵੇ ਜਾਂ ਸਰਦੀ ਹਮੇਸ਼ਾ ਕੋਟਨ ਅੰਡਰਵੀਅਰ ਪਹਿਨੋ।