Period not come properly: ਪੀਰੀਅਡਸ ਔਰਤਾਂ ਲਈ ਇੱਕ ਨੈਚੂਰਲ ਪ੍ਰੋਸੈਸ ਹੈ ਪਰ ਵਿਗੜਦੇ ਲਾਈਫਸਟਾਈਲ ਕਾਰਨ ਪੀਰੀਅਡਸ ਨਾਲ ਜੁੜੀਆਂ ਸਮੱਸਿਆਵਾਂ ਵੀ ਆਮ ਸੁਣਨ ਨੂੰ ਮਿਲ ਰਹੀਆਂ ਹਨ। ਜਿਸ ਦਾ ਕਾਰਨ PCOD, ਮੋਟਾਪਾ, ਤਣਾਅ, ਥਾਇਰਾਈਡ ਵਰਗੀਆਂ ਸਮੱਸਿਆਵਾਂ ਹਨ। ਪੀਰੀਅਡਜ਼ ਲੇਟ ਆਉਣੇ, ਘੱਟ ਆਉਣੇ-ਜ਼ਿਆਦਾ ਆਉਣੇ ਜਾਂ ਰੁਕ-ਰੁਕ ਕੇ ਆਉਣੇ ਆਦਿ ਇਹ ਸਮੱਸਿਆਵਾਂ ਤਾਂ ਬਹੁਤ ਆਮ ਹੋ ਗਈਆਂ ਹਨ, ਜੋ ਅੱਗੇ ਇਨਫਰਟੀਲਿਟੀ ‘ਤੇ ਅਸਰ ਪਾਉਂਦਾ ਹੈ। ਇਸ ਨਾਲ ਕੰਸੀਵ ਕਰਨ ‘ਚ ਬਹੁਤ ਦਿੱਕਤ ਆਉਂਦੀ ਹੈ। ਬਹੁਤ ਸਾਰੀਆਂ ਕੁੜੀਆਂ ਦੇ ਮੂੰਹੋਂ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਖੁੱਲ੍ਹੇ ਕੇ ਪੀਰੀਅਡਸ ਨਹੀਂ ਆਉਂਦੇ ਜਾਂ 1-2 ਦਿਨ ਮੁਸ਼ਕਿਲ ਨਾਲ ਰਹਿੰਦੇ ਹਨ, ਤਾਂ ਦੱਸ ਦੇਈਏ ਕਿ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ, ਹਾਲਾਂਕਿ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਗਾਇਨੀਕੋਲੋਜਿਸਟ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੁਝ ਘਰੇਲੂ ਨੁਸਖੇ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ ਜੇ ਪੀਰੀਅਡਜ ਖੁੱਲ੍ਹ ਕੇ ਨਹੀਂ ਆਉਂਦੇ।
- ਪੀਰੀਅਡਜ ਖੁੱਲ੍ਹ ਕੇ ਨਹੀਂ ਆਉਂਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚੱਮਚ ਅਜਵਾਇਣ ਦੇ ਨਾਲ ਗੁਣਗੁਣਾ ਹਲਦੀ ਵਾਲਾ ਦੁੱਧ ਪੀਓ ਜਾਂ ਗੁੜ ‘ਚ ਚੌਥਾਈ ਚੱਮਚ ਸੋਂਠ ਅਤੇ ਚੌਥਾਈ ਚੱਮਚ ਅਜਵਾਇਨ ਮਿਲਾ ਕੇ ਗੁਣਗੁਣੇ ਹਲਦੀ ਵਾਲੇ ਦੁੱਧ ਨਾਲ ਲਓ। ਇਸ ਨਾਲ ਪੀਰੀਅਡਸ ਖੁੱਲ੍ਹ ਕੇ ਆਉਣ ਲੱਗਣਗੇ।
- ਪੀਰੀਅਡਜ਼ ਨੂੰ ਰੈਗੂਲਰ ਕਰਨ ‘ਚ ਅਜਵਾਈਨ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇੱਕ ਗਲਾਸ ਪਾਣੀ ‘ਚ 2 ਤੋਂ 3 ਚੁਟਕੀ ਅਜਵਾਇਣ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਫ਼ਿਰ ਛਾਣਕੇ ਇਸ ਗੁਣਗੁਣੇ ਪਾਣੀ ਨੂੰ ਦੋ-ਤਿੰਨ ਵਾਰ ਥੋੜ੍ਹਾ-ਥੋੜ੍ਹਾ ਕਰਕੇ ਪੀਓ। ਹੌਲੀ-ਹੌਲੀ ਤੁਹਾਡੇ ਪੀਰੀਅਡਜ ਰੈਗੂਲਰ ਹੋ ਜਾਣਗੇ।
- ਪੀਰੀਅਡਜ਼ ਨੂੰ ਰੈਗੂਲਰ ਕਰਨ ‘ਚ ਪਪੀਤਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ‘ਚ ਕੈਰੋਟੀਨ ਹੁੰਦਾ ਹੈ ਜੋ ਹਾਰਮੋਨ ਐਸਟ੍ਰੋਜਨ ਨੂੰ ਉਤੇਜਿਤ ਕਰਨ ‘ਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਲਈ ਆਪਣੀ ਡਾਈਟ ‘ਚ ਪਪੀਤਾ ਜ਼ਰੂਰ ਸ਼ਾਮਲ ਕਰੋ।
- ਪੀਰੀਅਡਜ ਸਮੇਂ ਸਿਰ ਨਾ ਆਉਣ ‘ਤੇ ਅਤੇ ਘੱਟ-ਜ਼ਿਆਦਾ ਆਉਣ ਕਾਰਨ ਔਰਤ ਦੇ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ। ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ, ਅੰਕੁਰਿਤ ਅਨਾਜ, ਦੁੱਧ, ਮੌਸਮੀ ਫਲ, ਨਟਸ, ਆਂਡੇ, ਸੁੱਕੇ ਮੇਵੇ ਆਦਿ ਹੈਲਥੀ ਚੀਜ਼ਾਂ ਜ਼ਰੂਰ ਸ਼ਾਮਲ ਕਰੋ।
- ਜੇਕਰ ਪੀਰੀਅਡ ਜ਼ਿਆਦਾ ਆਉਂਦੇ ਹਨ ਤਾਂ ਇਸ ਨਾਲ ਸਰੀਰ ‘ਚ ਖੂਨ ਦੀ ਕਮੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਸਵੇਰੇ ਖਾਲੀ ਪੇਟ ਭਿੱਜੀ ਹੋਈ ਸੌਗੀ ਖਾਓ। ਇਸ ਤੋਂ ਇਲਾਵਾ ਆਇਰਨ ਯੁਕਤ ਭੋਜਨ ਜਿਵੇਂ ਪਾਲਕ, ਗਾਜਰ, ਕੇਲਾ ਆਦਿ ਦਾ ਸੇਵਨ ਕਰਦੇ ਰਹੋ।
- ਹੈਲਥੀ ਡਾਇਟ ਦੇ ਨਾਲ ਸਟ੍ਰੈੱਸ ਫ੍ਰੀ ਰਹਿਣਾ ਵੀ ਬਹੁਤ ਜ਼ਰੂਰੀ ਹੈ। ਮੈਡੀਟੇਸ਼ਨ ਯੋਗਾ ਦੀ ਮਦਦ ਲਓ। ਸੈਰ ਕਰੋ, ਹਲਕੀ ਕਸਰਤ ਕਰੋ ਅਤੇ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
- ਪੂਰੀ ਨੀਂਦ ਲਓ। ਨੀਂਦ ਨਾ ਆਉਣ ਨਾਲ ਹਾਰਮੋਨ ਵੀ ਖਰਾਬ ਹੋ ਜਾਂਦੇ ਹਨ ਅਤੇ ਤਣਾਅ, ਚਿੜਚਿੜਾਪਨ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।
- ਜੇਕਰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾਓ ਤਾਂ ਜੋ ਸਮੱਸਿਆ ਦਾ ਪਤਾ ਲਗਾਇਆ ਜਾ ਸਕੇ।