Periods blood clots: ਜਦੋਂ ਇਕ ਔਰਤ ਨੂੰ ਜ਼ਿਆਦਾ ਪੀਰੀਅਡਜ਼ ਆਉਂਦੇ ਹਨ ਤਾਂ ਉਹ ਐਮਰਜੈਂਸੀ ਮਹਿਸੂਸ ਹੁੰਦੀ ਹੈ ਪਰ ਜਦੋਂ ਪੀਰੀਅਡ ‘ਚ ਬਲੀਡਿੰਗ ਘੱਟ ਹੋਵੇ ਤਾਂ ਉਹ ਇਸ ਗੱਲ ਨੂੰ ਨਾਰਮਲ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। 80 ਪ੍ਰਤੀਸ਼ਤ ਔਰਤਾਂ ਅਜਿਹਾ ਹੀ ਕਰਦੀਆਂ ਹਨ। ਇਕ ਜਾਂ ਦੋ ਪੀਰੀਅਡਜ਼ ਦੌਰਾਨ ਅਜਿਹਾ ਹੋਵੇ ਤਾਂ ਇਹ ਸਧਾਰਣ ਹੈ ਪਰ ਜੇ ਇਹ ਲਗਾਤਾਰ ਹੋ ਰਿਹਾ ਹੈ ਤਾਂ ਫਿਰ ਡਾਕਟਰ ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਘੱਟ ਬਲੀਡਿੰਗ ਨਾਲ ਕੰਸੀਵ ਦੀ ਸਮੱਸਿਆ ਆਉਂਦੀ ਹੈ। ਬਲੀਡਿੰਗ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਬਲੀਡਿੰਗ ਸਰੀਰ ‘ਚ ਇਕੱਠੀ ਹੋਈ ਗੰਦਗੀ ਨੂੰ ਦੂਰ ਕਰਨ ਦਾ ਕੰਮ ਵੀ ਕਰਦੀ ਹੈ।
ਹੁਣ ਪਤਾ ਕਿਵੇਂ ਚੱਲੇ ਪੀਰੀਅਡਜ਼ ‘ਚ ਬਲੀਡਿੰਗ ਘੱਟ ਹੈ: ਇਕ ਆਮ ਔਰਤ ਨੂੰ 30 ਤੋਂ 40 ਮਿਲੀਲੀਟਰ ਦੀ ਬਲੀਡਿੰਗ ਹੋ ਸਕਦੀ ਹੈ ਅਤੇ ਇਕ ਪੈਡ ‘ਚ 5 ਮਿਲੀਲੀਟਰ ਬਲੀਡਿੰਗ ਅਬਜ਼ਰਵ ਕਰਨ ਦੀ ਸਮਰੱਥਾ ਹੁੰਦੀ ਹੈ। ਅਜਿਹੇ ‘ਚ 7 ਤੋਂ 8 ਪੈਡ ਇਸਤੇਮਾਲ ਹੋ ਜਾਂਦੇ ਹਨ। ਜੇ ਇਸ ਤੋਂ ਘੱਟ ਬਲੀਡਿੰਗ ਹੋ ਰਹੀ ਹੈ ਤਾਂ ਉਸ ਨੂੰ ਖੁੱਲ ਕੇ ਪੀਰੀਅਡਜ ਨਾ ਆਉਣਾ ਹੀ ਮੰਨਿਆ ਜਾਵੇਗਾ। ਜਿਵੇਂ ਕਿ….
- ਦੋ ਜਾਂ ਉਸ ਤੋਂ ਘੱਟ ਵੀ ਦਿਨ ਬਲੀਡਿੰਗ ਹੋਣਾ
- ਬਲੱਡ ਕਲੋਟ ਯਾਨਿ ਥੱਕੇ ਆਉਣਾ ਜੋ ਗੱਠਾਂ ਵਾਂਗ ਜੰਮੇ ਹੁੰਦੇ ਹਨ
- ਇੱਕ ਮਹੀਨੇ ਸਹੀ ਅਤੇ ਅਗਲੇ ਮਹੀਨੇ ਘੱਟ ਬਲੀਡਿੰਗ ਹੋ ਜਾਣਾ ਇਸ ਦੇ ਹੀ ਲੱਛਣ ਹਨ
ਅਜਿਹਾ ਹੋਣ ਦੇ ਪਿੱਛੇ ਕੀ ਕਾਰਨ ਹੈ: ਵੈਸੇ ਤਾਂ ਅਜਿਹਾ ਏਜਡ ਔਰਤਾਂ ਦੇ ਨਾਲ ਹੁੰਦਾ ਹੈ ਜੋ ਕਿ ਵੱਧਦੀ ਉਮਰ ਦੀ ਨਿਸ਼ਾਨੀ ਹੈ ਪਰ ਜੇ ਉਮਰ ਤੋਂ ਪਹਿਲਾਂ ਹੀ ਇਹ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਸਮੱਸਿਆਵਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਕਿ ਜੇ ਤੁਹਾਡਾ ਵਜ਼ਨ ਜ਼ਿਆਦਾ ਅਤੇ ਖਾਣ-ਪੀਣ ਗ਼ਲਤ ਦੋਵਾਂ ਮਾਮਲਿਆਂ ‘ਚ ਤੁਹਾਨੂੰ ਪੀਰੀਅਡ ਖੁੱਲ੍ਹ ਕੇ ਨਹੀਂ ਆਉਣਗੇ। ਕਿਉਂਕਿ ਇਸ ਨਾਲ ਹਾਰਮੋਨਜ਼ ਗੜਬੜੀ ਹੋ ਜਾਂਦੀ ਹੈ। ਖ਼ੂਨ ਦੀ ਕਮੀ ਕਾਰਨ ਵੀ ਪੀਰੀਅਡਜ਼ ‘ਚ ਬਲੀਡਿੰਗ ਨਹੀਂ ਹੁੰਦੀ। ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵੀ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਦੁੱਧ ਬਣਾਉਂਣ ਵਾਲੇ ਹਾਰਮੋਨਜ਼ ਓਵੂਲੇਸ਼ਨ ਨੂੰ ਅੱਗੇ ਵਧਾ ਦਿੰਦੇ ਹਨ। ਜਦੋਂ ਓਵੂਲੇਸ਼ਨ ਅੱਗੇ ਵਧੇਗਾ ਤਾਂ ਪੀਰੀਅਡਜ਼ ਵੀ ਦੇਰੀ ਨਾਲ ਆਉਂਦੇ ਹਨ ਅਤੇ ਲਾਈਟ ਵੀ ਹੋ ਜਾਂਦੇ ਹਨ।
ਤਣਾਅ ਅਤੇ ਜ਼ਿਆਦਾ ਐਕਸਰਸਾਈਜ਼
- ਤਣਾਅ ‘ਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਇਹ ਦਿੱਕਤ ਆਉਂਦੀ ਹੈ ਕਿਉਂਕਿ ਦਿਮਾਗ ਪੀਰੀਅਡਜ਼ ਨਾਲ ਜੁੜੇ ਹਾਰਮੋਨਸ ‘ਤੇ ਅਸਰ ਪਾਉਂਦੇ ਹਨ ਇਸ ਲਈ ਜੋ ਔਰਤਾਂ ਬਹੁਤ ਜ਼ਿਆਦਾ ਕਸਰਤ ਕਰਦੀਆਂ ਹਨ ਉਨ੍ਹਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ।
- ਬਰਥ ਕੰਟਰੋਲ ਪਿਲਜ ਦਾ ਸੇਵਨ ਕਰਨ ਨਾਲ ovulation ਦੀ ਪ੍ਰਕਿਰਿਆ ‘ਚ ਐੱਗ ਨਹੀਂ ਬਣਦੇ ਯੂਟ੍ਰਿਸ ਦੇ ਆਸ-ਪਾਸ ਮੋਟੀ ਪਰਤ ਬਣ ਜਾਂਦੀ ਹੈ। PCOD ਅਤੇ PCOS ਨਾਲ ਪੀੜਤ ਔਰਤਾਂ ਦੇ ਵੀ ਪੀਰੀਅਡਜ ਅਨਿਯਮਿਤ ਹੋ ਜਾਂਦੇ ਹਨ।
- ਜੇ ਤੁਹਾਨੂੰ ਪਿਛਲੇ 3 ਮਹੀਨਿਆਂ ਤੋਂ ਇਹ ਸਮੱਸਿਆ ਹੋ ਰਹੀ ਹੈ ਜਿਵੇਂ ਕਿ ਪੀਰੀਅਡਜ ਲੇਟ ਆਉਣ ਜਾਂ ਖੂਨ ਦੇ ਰੰਗ ‘ਚ ਬਦਲਾਅ ਆਏ ਤਾਂ ਤੁਹਾਨੂੰ ਗਾਇਨੀਕੋਲੋਜਿਸਟ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ।
ਨਾਲ ਹੀ ਇਹ ਦੇਸੀ ਨੁਸਖ਼ੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ…
- ਜੇ ਤੁਹਾਨੂੰ ਪੀਰੀਅਡਜ ਖੁੱਲ੍ਹ ਕੇ ਨਹੀਂ ਆਉਂਦੇ ਤਾਂ ਦਾਲਚੀਨੀ ਪਾਊਡਰ ਨੂੰ ਪਾਣੀ ‘ਚ ਉਬਾਲੋ ਅਤੇ ਛਾਣ ਕੇ ਦਿਨ ‘ਚ ਦੋ ਵਾਰ ਪੀਓ। ਗਰਮ ਦੁੱਧ ਅਤੇ ਚਾਹ ਦੇ ਨਾਲ ਵੀ ਦਾਲਚੀਨੀ ਪਾਊਡਰ ਦਾ ਸੇਵਨ ਕੀਤਾ ਜਾ ਸਕਦਾ ਹੈ।
- ਗਾਜਰ ਵਿਟਾਮਿਨ ਏ ਹੁੰਦੇ ਹਨ ਜੋ ਪੀਰੀਅਡਜ਼ ਨੂੰ ਉਤੇਜਿਤ ਕਰਦਾ ਹੈ। ਗਾਜਰ ਦਾ ਸਲਾਦ ਜਾਂ ਜੂਸ ਜ਼ਰੂਰ ਪੀਓ।
- ਅਸ਼ੋਕ ਦੇ ਦਰੱਖਤ ਦੀ 90 ਗ੍ਰਾਮ ਛਾਲ ਨੂੰ 30 ਮਿ.ਲੀ. ਪਾਣੀ ‘ਚ 10 ਮਿੰਟ ਤੱਕ ਉਬਾਲੋ ਅਤੇ ਇਸ ਨੂੰ ਛਾਣ ਕੇ ਰੋਜ਼ਾਨਾ ਦਿਨ ‘ਚ ਦੋ ਜਾਂ ਤਿੰਨ ਵਾਰ ਪੀਓ।
- ਰੋਜ਼ਾਨਾ 200 ਗ੍ਰਾਮ ਕੱਚਾ ਪਪੀਤਾ ਖਾਓ। ਇਸ ਨਾਲ ਬਲੀਡਿੰਗ ਸਹੀ ਤਰੀਕੇ ਨਾਲ ਹੋਵੇਗੀ ਜਿਸ ਨਾਲ ਪੀਰੀਅਡਜ ਸਮੇਂ ‘ਤੇ ਵੀ ਆਉਣਗੇ ਅਤੇ ਖੁੱਲ੍ਹ ਕੇ ਵੀ।
- ਔਰਤਾਂ ਨੂੰ ਰੋਜ਼ਾਨਾ ਓਮੇਗਾ 3 ਫੈਟੀ ਐਸਿਡ ਦਾ ਸੇਵਨ ਕਰਨਾ ਚਾਹੀਦਾ ਹੈ। ਇਸਦੇ ਲਈ ਤੁਸੀਂ ਅਲਸੀ ਦੇ ਬੀਜ, ਅਖਰੋਟ, ਸੈਲਮਨ ਫਿਸ਼ ਖਾਓ। ਡਾਕਟਰੀ ਸਲਾਹ ਨਾਲ ਓਮੇਗਾ-3 ਫੈਟੀ ਐਸਿਡ ਕੈਪਸੂਲ ਦਾ ਸੇਵਨ ਕਰੋ।