Periods color changes: ਔਰਤਾਂ ਨੂੰ ਹਰ ਮਹੀਨੇ 4 ਤੋਂ 5 ਦਿਨ ਪੀਰੀਅਡਜ਼ ਦੀ ਸਮੱਸਿਆ ਵਿਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਉਨ੍ਹਾਂ ਨੂੰ ਤਣਾਅ, ਚਿੜਚਿੜੇਪਨ, ਚੱਕਰ ਆਉਣੇ, ਉਲਟੀਆਂ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਉੱਥੇ ਹੀ ਕਈ ਵਾਰ ਖੂਨ ਦਾ ਰੰਗ ਵੀ ਅਲੱਗ-ਅਲੱਗ ਹੁੰਦਾ ਹੈ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਇਸ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ ਪਰ ਪੀਰੀਅਡਜ਼ ਦਾ ਬਦਲਿਆ ਰੰਗ ਇੱਕ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜਾ ਰੰਗ ਕਿਹੜੀ ਬੀਮਾਰੀ ਵੱਲ ਦਾ ਸੰਕੇਤ ਹੈ।
ਖੂਨ ਦਾ ਰੰਗ ਸੰਘਣਾ ਭੂਰਾ: ਖੂਨ ਦਾ ਰੰਗ ਸੰਘਣਾ ਭੂਰਾ ਹੋਣ ਦਾ ਮਤਲਬ ਹੈ ਕਿ ਜੋ ਖੂਨ ਦਾ ਫਲੋ ਹੋ ਰਿਹਾ ਹੈ ਉਹ ਬਹੁਤ ਪੁਰਾਣਾ ਹੈ। ਬਹੁਤ ਸਮਾਂ ਪਹਿਲਾਂ ਇਹ ਖੂਨ ਬੱਚੇਦਾਨੀ ਵਿਚ ਇਕੱਠਾ ਹੋ ਰਿਹਾ ਸੀ। ਇਸ ਰੰਗ ਦਾ ਖੂਨ ਆਮ ਤੌਰ ਤੇ ਸਵੇਰ ਦੇ ਫਲੋ ਵਿੱਚ ਆਉਂਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ। ਮਾਹਰਾਂ ਦੇ ਅਨੁਸਾਰ ਸੰਘਣੇ ਰੰਗ ਦੇ ਫਲੋ ਦਾ ਮਤਲਬ ਹੈ ਕਿ ਜਣਨ ਤੋਂ ਖੂਨ ਦਾ ਫਲੋ ਬਹੁਤ ਹੌਲੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਹਲਕਾ ਲਾਲ ਰੰਗ: ਜੇ ਤੁਹਾਡੇ ਪੀਰੀਅਡਜ਼ ਦਾ ਰੰਗ ਲਾਲ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਖੂਨ ਬਹੁਤ ਹਲਕਾ ਹੁੰਦਾ ਹੈ ਪਰ ਦਿਨ ਵੇਲੇ ਜਦੋਂ ਵਹਾਅ ਤੇਜ਼ ਹੁੰਦਾ ਹੈ ਤਾਂ ਹੀ ਲਾਲ ਰੰਗ ਦਾ ਡਿਸਚਾਰਜ ਹੁੰਦਾ ਹੈ। ਜੇ ਗਾੜ੍ਹਾ ਲਾਲ ਰੰਗ ਵਗ ਰਿਹਾ ਹੈ ਤਾਂ ਸਮਝੋ ਕਿ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਹੈ। ਜੇ ਅਜਿਹਾ ਹੁੰਦਾ ਹੈ ਕਿਰਪਾ ਕਰਕੇ ਡਾਕਟਰੀ ਸਲਾਹ ਲਓ।
ਖੂਨ ਦਾ ਫਲੋ ਕਾਲਾ ਜਾਂ ਗੂੜ੍ਹਾ: ਜੇਕਰ ਤੁਹਾਡੇ ਫਲੋ ਦਾ ਰੰਗ ਗੂੜਾ ਕਾਲਾ ਹੈ ਤਾਂ ਇਹ ਖ਼ਤਰੇ ਦੀ ਨਿਸ਼ਾਨੀ ਹੈ। ਕਾਲਾ ਵਹਾਅ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਵਿਚ ਕੋਈ ਸੰਕ੍ਰਮਣ ਹੁੰਦੀ ਹੈ ਜਾਂ ਇਹ ਗਰਭਪਾਤ ਦਾ ਸੰਕੇਤ ਵੀ ਹੋ ਸਕਦਾ ਹੈ। ਜੇ ਪੀਰੀਅਡਸ ਦੇ ਸਾਰੇ ਦਿਨਾਂ ਵਿਚ ਕਾਲਾ ਵਹਾਅ ਹੁੰਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।
ਨਾਰੰਗੀ ਖੂਨ ਦਾ ਵਹਾਅ: ਨਾਰੰਗੀ ਖੂਨ ਫਲੋ ਨੂੰ ਅਣਦੇਖਾ ਨਾ ਕਰੋ। ਇਹ ਕਿਸੇ ਇੰਫੈਕਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ। ਜੇ ਤੁਹਾਡੀ ਪੀਰੀਅਡਸ ਵਿਚ ਨਾਰੰਗੀ ਖੂਨ ਦਾ ਵਹਾਅ ਹੈ ਤਾਂ ਡਾਕਟਰੀ ਜਾਂਚ ਕਰਵਾਓ।