Periods delay home remedies: ਕਈ ਵਾਰ ਔਰਤਾਂ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਪੀਰੀਅਡਜ਼ ਸ਼ੁਰੂ ਹੋਣ। ਖਾਸ ਤੌਰ ‘ਤੇ ਪੂਜਾ ਦੇ ਸਮੇਂ, ਵਿਆਹ ਤੋਂ ਪਹਿਲਾਂ ਜਾਂ ਹਨੀਮੂਨ ਦੌਰਾਨ ਜਦੋਂ ਉਨ੍ਹਾਂ ਦੀ ਡੇਟ ਆ ਜਾਵੇ ਤਾਂ ਉਹ ਪੀਰੀਅਡਜ਼ ਤੋਂ ਬਚਣ ਲਈ ਗੋਲੀਆਂ ਖਾ ਲੈਂਦੀਆਂ ਹਨ। ਪਰ ਇਸ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਅਜਿਹੇ ‘ਚ ਪੀਰੀਅਡਜ਼ ਤੋਂ ਬਚਣ ਲਈ ਗੋਲੀਆਂ ਦੀ ਬਜਾਏ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ।
ਐਂਟੀ-ਪੀਰੀਅਡ ਗੋਲੀਆਂ ਦੇ Side Effects
- ਪੀਰੀਅਡਜ਼ ਚੱਕਰ ‘ਤੇ ਅਸਰ
- ਕੰਸੀਵ ‘ਚ ਹੋਵੇਗੀ ਮੁਸ਼ਕਲ
- ਹੈਵੀ ਬਲੀਡਿੰਗ ਦੀ ਸਮੱਸਿਆ
- ਨਸਾਂ ‘ਚ ਕਲੋਟਸ ਅਤੇ ਪੁਲਮੋਨਰੀ ਐਂਬੋਲਿਜ਼ਮ ਦੀ ਬਿਮਾਰੀ ਦਾ ਖ਼ਤਰਾ
- ਲੀਵਰ ਨੂੰ ਪਹੁੰਚਾਉਂਦੀ ਹੈ ਨੁਕਸਾਨ
- ਹਾਰਮੋਨਲ ਗੜਬੜੀ
- ਪੇਟ ਫੁੱਲਣਾ, ਇੰਫੈਕਸ਼ਨ, ਇਰੀਟੇਸ਼ਨ
- ਥਕਾਵਟ ਅਤੇ ਕਮਜ਼ੋਰੀ
- ਬੱਚੇਦਾਨੀ ਦੀਆਂ ਰਸੌਲੀਆਂ
ਹੁਣ ਜਾਣੋ ਪੀਰੀਅਡਜ਼ ਤੋਂ ਬਚਣ ਲਈ ਕੁਝ ਘਰੇਲੂ ਨੁਸਖ਼ੇ……
ਐਪਲ ਸਾਈਡਰ ਵਿਨੇਗਰ: ਖੋਜਕਰਤਾਵਾਂ ਦੇ ਅਨੁਸਾਰ ਐਪਲ ਸਾਈਡਰ ਵਿਨੇਗਰ ‘ਚ ਐਸਿਡਿਕ ਤੱਤ ਹੁੰਦੇ ਹਨ ਜੋ ਪੀਰੀਅਡਜ਼ ਨੂੰ ਕੁਝ ਹੱਦ ਤੱਕ ਟਾਲਣ ‘ਚ ਮਦਦ ਕਰ ਸਕਦੇ ਹਨ। ਇਸ ਦੇ ਲਈ ਪੀਰੀਅਡ ਦੀ ਆਉਣ ਵਾਲੀ ਤਰੀਕ ਤੋਂ 10-12 ਦਿਨ ਪਹਿਲਾਂ ਰੋਜ਼ਾਨਾ 1 ਚੱਮਚ ਐਪਲ ਸਾਈਡਰ ਵਿਨੇਗਰ ਕੋਸੇ ਪਾਣੀ ‘ਚ ਮਿਲਾ ਕੇ ਪੀਓ।
ਨਿੰਬੂ ਦਾ ਰਸ: ਨਿੰਬੂ ਦਾ ਰਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਉੱਥੇ ਹੀ ਇਸ ਸਾਈਟ੍ਰਸ ਅਰਕ ਪੀਰੀਅਡਸ ਨੂੰ ਟਾਲਣ ‘ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਪੀਰੀਅਡਜ਼ ਤੋਂ ਬਚਣ ਲਈ ਪੀਰੀਅਡਜ਼ ਤੋਂ ਕੁਝ ਦਿਨ ਪਹਿਲਾਂ ਵਿਟਾਮਿਨ ਸੀ ਨਾਲ ਭਰਪੂਰ ਫਲ, ਸਬਜ਼ੀਆਂ ਅਤੇ ਜੂਸ ਦਾ ਸੇਵਨ ਕਰੋ।
ਮੁਲਤਾਨੀ ਮਿੱਟੀ: ਲਗਭਗ 25-30 ਗ੍ਰਾਮ ਮੁਲਤਾਨੀ ਮਿੱਟੀ ਨੂੰ 1 ਕੱਪ ਗਰਮ ਪਾਣੀ ‘ਚ ਮਿਲਾਓ। ਇਸ ਨੂੰ ਪੀਰੀਅਡਜ਼ ਦੀ ਮਿਤੀ ਤੋਂ 1 ਹਫ਼ਤਾ ਪਹਿਲਾਂ ਲੈਣਾ ਸ਼ੁਰੂ ਕਰ ਦਿਓ। ਇਸ ਨਾਲ ਵੀ ਪੀਰੀਅਡਜ਼ ਟਲ ਜਾਣਗੇ।
ਜੈਲੇਟਿਨ: ਜੈਲੇਟਿਨ ਦੇ ਇੱਕ ਪੈਕੇਟ ਨੂੰ 1 ਗਲਾਸ ਪਾਣੀ ‘ਚ ਘੋਲ ਕੇ ਤੁਰੰਤ ਪੀਓ। ਅਜਿਹਾ ਪੀਰੀਅਡਜ਼ ਤੋਂ ਘੱਟੋ-ਘੱਟ 3-4 ਘੰਟੇ ਜਾਂ 1 ਦਿਨ ਪਹਿਲਾਂ ਕਰੋ। ਪਰ ਲੰਬੇ ਸਮੇਂ ਤੱਕ ਇਸ ਦਾ ਸੇਵਨ ਨਾ ਕਰੋ।
ਛੋਲਿਆਂ ਦੀ ਦਾਲ ਦਾ ਪਾਊਡਰ: ਛੋਲਿਆਂ ਦੀ ਦਾਲ ਨੂੰ ਭੁੰਨ ਕੇ ਪਾਊਡਰ ਬਣਾ ਲਓ। ਇਸ ਨੂੰ ਦਿਨ ‘ਚ 2 ਵਾਰ 1-1 ਚੱਮਚ ਖਾਣ ਨਾਲ ਪੀਰੀਅਡਜ਼ ਡੇਟ ਅੱਗੇ ਵਧ ਜਾਵੇਗੀ।