Periods health care tip: ਪੀਰੀਅਡਜ਼ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਦਰਦ, ਚਿੜਚਿੜਾਪਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਉੱਥੇ ਹੀ ਪੀਰੀਅਡ ਆਉਣ ਤੋਂ ਪਹਿਲਾਂ ਅਕਸਰ ਔਰਤਾਂ ਨੂੰ ਪਿੱਠ, ਪੇਡੂ ਜਾਂ ਕਮਰ ‘ਚ ਦਰਦ ਹੁੰਦਾ ਹੈ, ਜੋ ਕਿ ਨੈਚੂਰਲ ਹੈ। ਪਰ ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਦਵਾਈਆਂ ਦਾ ਸਹਾਰਾ ਲੈਂਦੀਆਂ ਹਨ ਪਰ ਇਸਦੇ ਲਈ ਤੁਸੀਂ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੀਰੀਅਡ ਦੇ ਦੌਰਾਨ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।
ਪਾਣੀ: ਇਸ ਦੌਰਾਨ ਠੰਡੇ ਦੇ ਬਜਾਏ ਗਰਮ ਪਾਣੀ ਪੀਓ। ਨਾਲ ਹੀ ਪੂਰੇ ਦਿਨ ‘ਚ 1-2 ਕੱਪ ਚਾਹ ਜਾਂ ਦੁੱਧ ਵੀ ਪੀਓ ਅਤੇ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ।
ਆਟੇ ਦਾ ਹਲਵਾ: ਆਟੇ ਦੇ ਹਲਵੇ ‘ਚ ਗੁੜ ਮਿਲਾ ਕੇ ਖਾਓ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
ਗਰਮ ਪਾਣੀ ਨਾਲ ਇਸ਼ਨਾਨ: ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਨਾਲ ਹੀ ਸ਼ਾਵਰ ਲੈਂਦੇ ਸਮੇਂ ਪੇਡੂ ‘ਤੇ 1 ਮਗ ਗਰਮ ਪਾਣੀ ਪਾਓ।
ਐਲੋਵੇਰਾ ਦਾ ਜੂਸ: ਐਲੋਵੇਰਾ ਦੇ ਜੂਸ ‘ਚ 1 ਚਮਚ ਸ਼ਹਿਦ ਅਤੇ ਪਾਣੀ ਮਿਲਾ ਕੇ ਪੀਣ ਨਾਲ ਪੀਰੀਅਡਸ ‘ਚ ਦਰਦ, ਕਮਜ਼ੋਰੀ ਅਤੇ ਜ਼ਿਆਦਾ ਬਲੀਡਿੰਗ ਤੋਂ ਰਾਹਤ ਮਿਲਦੀ ਹੈ।
ਤੁਲਸੀ ਦਾ ਕਾੜਾ: ਤੁਲਸੀ ਦੇ 7-8 ਪੱਤਿਆਂ ਨੂੰ ਪਾਣੀ ‘ਚ ਉਬਾਲਕੇ ਉਸ ‘ਚ 1 ਚੱਮਚ ਸ਼ਹਿਦ ਮਿਲਾਓ। ਦਿਨ ‘ਚ 2 ਵਾਰ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਵੀ ਪੀਰੀਅਡਸ ‘ਚ ਹੋਣ ਵਾਲੇ ਦਰਦ, ਮੂਡ ਸਵਿੰਗ, ਸਿਰ ਦਰਦ ਤੋਂ ਵੀ ਰਾਹਤ ਮਿਲੇਗੀ।
ਗਰਮ ਪਾਣੀ ਨਾਲ ਸੇਕ: ਪੇਟ ਦਰਦ ਹੋਣ ‘ਤੇ ਗਰਮ ਪਾਣੀ ਦੀ ਬੋਤਲ ਜਾਂ ਬੈਗ ਪੇਟ ਦੇ ਹੇਠਲੇ ਹਿੱਸੇ ਜਾਂ ਦਰਦ ਵਾਲੀ ਥਾਂ ‘ਤੇ ਰੱਖੋ। ਇਸ ਨਾਲ ਗੰਦਗੀ ਅਤੇ ਜੰਮਿਆ ਹੋਇਆ ਖੂਨ ਨਿਕਲ ਜਾਂਦਾ ਹੈ ਅਤੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ।
ਕਸਰਤ ਤੋਂ ਪਰਹੇਜ਼ ਨਹੀਂ: ਕੁੜੀਆਂ ਅਕਸਰ ਇਸ ਸਮੇਂ ਦੌਰਾਨ ਕਸਰਤ ਕਰਨ ਤੋਂ ਪਰਹੇਜ਼ ਕਰਦੀਆਂ ਹਨ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਹਲਕੀ ਕਸਰਤ ਕਰਦੇ ਰਹਿਣਾ ਚਾਹੀਦਾ ਹੈ।