Periods health care tips: ਇੱਕ ਉਮਰ ਹੁੰਦੀ ਹੈ ਜਿਸ ‘ਚ ਜ਼ਿਆਦਾਤਰ ਕੁੜੀਆਂ ਸੋਚਦੀਆਂ ਹਨ ਕਿ ਪੀਰੀਅਡ ਕੀ ਹੁੰਦੇ ਹਨ। ਅਤੇ ਫਿਰ ਜ਼ਿੰਦਗੀ ਦਾ ਉਹ ਮੋੜ ਵੀ ਆਉਂਦਾ ਹੈ ਜਿਸ ‘ਚ ਉਹ ਇਸ ਸੱਚਾਈ ਦਾ ਸਾਹਮਣਾ ਕਰਦੀਆਂ ਹਨ ਅਤੇ ਆਪਣੇ ਸਰੀਰ ‘ਚ ਹੋ ਰਹੀਆਂ ਤਬਦੀਲੀਆਂ ਤੋਂ ਜਾਣੂ ਹੋ ਜਾਂਦੇ ਹੋ। ਜਦੋਂ ਪੀਰੀਅਡਜ ਸ਼ੁਰੂ ਹੁੰਦੇ ਹਨ ਤਾਂ ਕਿਸੀ ਵੀ ਕੁੜੀ ਦੇ ਮਨ ‘ਚ ਹਜ਼ਾਰਾਂ ਸਵਾਲ ਹੁੰਦੇ ਹਨ। ਜਿਵੇਂ ਕਿ ਪੀਰੀਅਡਜ਼ ‘ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਮੇਰੇ ਪੀਰੀਅਡਜ਼ ਇੰਨੇ ਜ਼ਿਆਦਾ ਕਿਉਂ ਹਨ, ਪੀਰੀਅਡਜ਼ ਕਿੰਨੇ ਦਿਨ ਦਾ ਹੁੰਦਾ ਹੈ, ਪੀਰੀਅਡਜ਼ ਲਈ ਦਵਾਈ ਜਾਂ ਜੇਕਰ ਪੀਰੀਅਡਜ਼ ਨਹੀਂ ਆਉਂਦੇ ਤਾਂ ਕੀ ਕਰਨਾ ਚਾਹੀਦਾ ਹੈ, ਪੀਰੀਅਡਜ ‘ਚ ਦਰਦ ਕਿਉਂ ਹੁੰਦਾ ਹੈ ਵਗੈਰਾ-ਵਗੈਰਾ ?
ਅਕਸਰ ਕੁੜੀਆਂ ਇਨ੍ਹਾਂ ਸਵਾਲਾਂ ਦਾ ਜਵਾਬ ਆਪਣੀ ਮਾਂ ਤੋਂ ਪੁੱਛਦੀਆਂ ਹਨ। ਅਜਿਹੇ ‘ਚ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨੂੰ ਖੁੱਲ੍ਹ ਕੇ ਸਹੀ ਜਾਣਕਾਰੀ ਦੇਵੇ। ਕਈ ਵਾਰ ਜਦੋਂ ਮਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਝਿਜਕਦੀ ਹੈ ਤਾਂ ਨੌਜਵਾਨ ਗਲਤ ਜਗ੍ਹਾ ਤੋਂ ਜਵਾਬ ਲੱਭਦੇ ਹਨ ਅਤੇ ਉਲਝਣ ‘ਚ ਜਾਣਕਾਰੀ ਪ੍ਰਾਪਤ ਕਰਦੇ ਹਨ। ਅਜਿਹਾ ਹੀ ਇੱਕ ਸਵਾਲ ਹੈ ਜੋ ਕਿ Teenage ਕੁੜੀਆਂ ਦੇ ਮਨ ‘ਚ ਵੀ ਔਰਤਾਂ ਦੇ ਮਨ ‘ਚ ਉੱਠਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ 6 ਚੀਜ਼ਾਂ ਹਨ ਜੋ ਪੀਰੀਅਡਸ ਦੌਰਾਨ ਨਹੀਂ ਕਰਨੀਆਂ ਚਾਹੀਦੀਆਂ।
ਆਓ ਜਾਣਦੇ ਹਾਂ ਅਜਿਹੀਆਂ ਗੱਲਾਂ ਜਿਨ੍ਹਾਂ ਪੀਰੀਅਡਜ ਦੇ ਦੌਰਾਨ ਸਾਰੀਆਂ ਔਰਤਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ….
ਡਾਈਟਿੰਗ ਤੋਂ ਕਰੋ ਪਰਹੇਜ਼: ਹੋ ਸਕਦਾ ਹੈ ਕਿ ਤੁਸੀਂ ਡਾਈਟ ‘ਤੇ ਹੋ ਜਾਂ ਭਾਰ ਘਟਾਉਣ ਲਈ ਫਾਸਟਿੰਗ ਕਰ ਰਹੇ ਹੋ। ਪਰ ਜੇਕਰ ਤੁਸੀਂ ਆਪਣੇ ਮਾਹਵਾਰੀ ਦੇ ਦੌਰਾਨ ਫ਼ੂਡ ਨੂੰ ਸਹੀ ਢੰਗ ਨਾਲ ਨਹੀਂ ਲੈਂਦੇ ਹੋ ਤਾਂ ਇਹ ਤੁਹਾਡੇ ‘ਤੇ ਹਾਵੀ ਹੋ ਸਕਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਪੀਰੀਅਡਜ਼ ਦੌਰਾਨ ਪੌਸ਼ਟਿਕ ਭੋਜਨ ਲਓ।
ਲੰਬੇ ਸਮੇਂ ਤੱਕ ਪੈਡ ਨਾ ਬਦਲਣਾ: ਪੈਡ (ਸੈਨੇਟਰੀ ਨੈਪਕਿਨ) ਬਦਲਣ ‘ਚ ਆਲਸ ਨਾ ਕਰੋ। ਅਕਸਰ ਅਜਿਹਾ ਹੁੰਦਾ ਹੈ ਕਿ ਔਰਤਾਂ ਘੱਟ ਬਲੀਡਿੰਗ ਹੋਣ ‘ਤੇ ਇੱਕੋ ਪੈਡ ਨੂੰ ਲੰਬੇ ਸਮੇਂ ਤੱਕ ਵਰਤ ਲੈਂਦੀਆਂ ਹਨ। ਪਰ ਇਹ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇੱਕ ਨਿਸ਼ਚਿਤ ਸਮੇਂ ਦੇ ਅੰਤਰਾਲ ‘ਤੇ ਆਪਣਾ ਪੈਡ ਬਦਲੋ। ਇਸ ਨਾਲ ਤੁਸੀਂ ਇੰਫੈਕਸ਼ਨ ਤੋਂ ਦੂਰ ਰਹੋਗੇ।
ਅਨਹੈਲਥੀ ਭੋਜਨ ਤੋਂ ਰਹੋ ਦੂਰ: ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਬਹੁਤ ਚਿੜਚਿੜਾਪਣ ਮਹਿਸੂਸ ਹੋਵੇ। ਅਜਿਹੇ ‘ਚ ਤੁਸੀਂ ਸ਼ੂਗਰ ਜਾਂ ਜੰਕ ਫੂਡ ਦੀ ਕਰੇਵਿੰਗ ਵੀ ਮਹਿਸੂਸ ਕਰ ਸਕਦੇ ਹੋ। ਪਰ ਆਪਣੇ ਆਪ ਨੂੰ ਸਮਝਾਓ ਅਤੇ ਅਨਹੈਲਥੀ ਭੋਜਨ ਤੋਂ ਦੂਰ ਰਹੋ।
ਹੈਵੀ ਐਕਸਰਸਾਈਜ਼: ਜੇਕਰ ਤੁਸੀਂ ਹੈਵੀ ਐਕਸਰਸਾਈਜ਼ ਦੀ ਰੁਟੀਨ ਨੂੰ ਫੋਲੋ ਕਰਦੇ ਹੋ ਤਾਂ ਇਸ ਸਮੇਂ ਦੌਰਾਨ ਭਾਰੀ ਸਰੀਰਕ ਮਿਹਨਤ ਤੋਂ ਬਚੋ। ਕਿਉਂਕਿ ਇਹ ਤੁਹਾਡੀ ਪਿੱਠ ਦੇ ਦਰਦ ਜਾਂ ਅਕੜਾਅ ਦਾ ਕਾਰਨ ਬਣ ਸਕਦਾ ਹੈ।
Unprotected Sex ਤੋਂ ਪਰਹੇਜ਼: ਜੇਕਰ ਤੁਸੀਂ ਫੈਮਿਲੀ ਪਲੈਨਿੰਗ ‘ਤੇ ਨਹੀਂ ਹੋ ਜਾਂ ਅਜੇ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਾਥੀ ਨਾਲ ਇਹ ਸੋਚ ਕੇ ਰਿਸ਼ਤਾ ਨਾ ਬਣਾਓ ਕਿ ਤੁਸੀਂ ਮਾਹਵਾਰੀ ਦੇ ਦੌਰਾਨ ਗਰਭਵਤੀ ਨਹੀਂ ਹੋ ਸਕਦੇ। ਇਸ ਲਈ ਪੀਰੀਅਡਸ ਦੌਰਾਨ ਅਸੁਰੱਖਿਅਤ ਸੈਕਸ (Avoid Unprotected Sex) ਕਰਨਾ ਤੁਹਾਨੂੰ ਪਰੇਸ਼ਾਨੀ ‘ਚ ਪਾ ਸਕਦਾ ਹੈ।
ਸਾਫ਼-ਸਫ਼ਾਈ ਦਾ ਧਿਆਨ ਰੱਖਣਾ: ਪੀਰੀਅਡਜ ਦੇ ਦੌਰਾਨ ਹਾਰਡ ਸੋਪ ਨਾਲ ਆਪਣੇ ਵੈਜਾਇਨਾ ਨੂੰ ਸਾਫ਼ ਨਾ ਕਰੋ। ਨਾ ਹੀ ਅਲਕੋਹਲ ਵਾਲੇ ਗਿੱਲੇ ਟਿਸ਼ੂ ਪੇਪਰ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਡ੍ਰਾਈਨੈੱਸ ਵਧ ਸਕਦੀ ਹੈ ਜੋ ਖੁਜਲੀ ਜਾਂ ਹੋਰ ਇੰਫੈਕਸ਼ਨਾ ਦਾ ਕਾਰਨ ਬਣ ਕੇ ਤੁਹਾਨੂੰ ਬੇਚੈਨ ਕਰ ਸਕਦੀ ਹੈ।