Periods Heavy bleeding tips: ਪੀਰੀਅਡਜ਼ ਦੌਰਾਨ ਕਈ ਵਾਰ ਹੈਵੀ ਬਲੀਡਿੰਗ ਹੁੰਦੀ ਹੈ ਆਮ ਤੌਰ ‘ਤੇ ਇਹ ਪ੍ਰੇਸ਼ਾਨੀ ਹਾਰਮੋਨਲ ਅਸੰਤੁਲਨ ਦੇ ਕਾਰਨ ਹੁੰਦੀ ਹੈ। ਜੇਕਰ ਤੁਹਾਨੂੰ ਵਾਰ-ਵਾਰ ਪੈਡ ਬਦਲਣੇ ਪੈਂ ਰਹੇ ਹਨ, ਤਾਂ ਇਸਦਾ ਮਤਲਬ ਹੈ ਕਿ ਬਲੀਡਿੰਗ ਨਾਰਮਲ ਨਹੀਂ ਹੈ, ਕਈ ਔਰਤਾਂ ਨੂੰ ਹੈਵੀ ਬਲੀਡਿੰਗ ਦੇ ਨਾਲ ਪੇਟ ‘ਚ ਵੀ ਤੇਜ਼ ਦਰਦ ਹੁੰਦਾ ਹੈ। ਜੇਕਰ ਇਹ ਸਮੱਸਿਆ ਇਕ ਵਾਰ ਹੋਵੇ ਤਾਂ ਇਹ ਇੰਨੀ ਗੰਭੀਰ ਗੱਲ ਨਹੀਂ ਹੈ, ਪਰ ਜੇਕਰ ਹਰ ਵਾਰ ਹੀ ਫਲੋ ਜ਼ਿਆਦਾ ਹੋ ਰਿਹਾ ਹੈ ਅਤੇ ਪੀਰੀਅਡਸ ਦੇ ਵਿਚਕਾਰ ਵੀ ਬਲੀਡਿੰਗ ਹੋ ਰਹੀ ਹੈ ਤਾਂ ਇਸ ਦਾ ਕਾਰਨ ਫਾਈਬਰਾਇਡ, ਟਿਊਮਰ ਜਾਂ ਕੋਈ ਹੋਰ ਸਮੱਸਿਆ ਹੋ ਸਕਦੀ ਹੈ ਅਜਿਹੇ ‘ਚ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਓਥੇ ਹੀ ਆਮ ਤੌਰ ‘ਤੇ ਹੋਣ ਵਾਲੀ ਹੈਵੀ ਬਲੀਡਿੰਗ ਨੂੰ ਰੋਕਣ ਲਈ ਤੁਸੀਂ ਕੁਝ ਆਸਾਨ ਨੁਸਖ਼ਿਆਂ ਦੀ ਮਦਦ ਲੈ ਸਕਦੇ ਹੋ ਜਿਸ ਬਾਰੇ ਆਓ ਜਾਣਦੇ ਹਾਂ ਵਿਸਥਾਰ ‘ਚ……
ਸਰੀਰ ਨੂੰ ਹਾਈਡਰੇਟ ਰੱਖੋ: ਹੈਵੀ ਪੀਰੀਅਡਜ ਦੀ ਸਮੱਸਿਆ ਹੋਣ ‘ਤੇ ਤੁਹਾਨੂੰ ਸਰੀਰ ਨੂੰ ਹਾਈਡਰੇਟ ਰੱਖਣਾ ਹੈ। ਰੋਜ਼ਾਨਾ 4 ਤੋਂ 6 ਗਲਾਸ ਪਾਣੀ ਪੀਓ, ਇਸ ਨਾਲ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਵੇਗੀ। ਤੁਹਾਨੂੰ ਆਪਣੀ ਡਾਈਟ ‘ਚ ਨਮਕ ਦੀ ਕਮੀ ਵੀ ਨਹੀਂ ਹੋਣ ਦੇਣੀ ਹੈ, ਥੋੜ੍ਹੀ-ਥੋੜ੍ਹੀ ਦੇਰ ‘ਚ ਤੁਸੀਂ ਫਲਾਂ ਅਤੇ ਤਾਜ਼ੀਆਂ ਸਬਜ਼ੀਆਂ ਦੇ ਜੂਸ ਦਾ ਸੇਵਨ ਕਰਦੇ ਰਹੋ। ਇਸ ਨਾਲ ਪੋਸ਼ਕ ਤੱਤ ਵੀ ਸਰੀਰ ‘ਚ ਜਾਣਗੇ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਅਦਰਕ ਅਤੇ ਗਾਜਰ ਖਾਓ: ਪੀਰੀਅਡਸ ਦੇ ਦੌਰਾਨ ਹੈਵੀ ਫਲੋ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਅਦਰਕ ਨੂੰ ਪਾਣੀ ‘ਚ ਉਬਾਲ ਲਓ, ਇਸ ਨੂੰ ਪੀਸ ਕੇ ਇਸ ‘ਚ ਸ਼ਹਿਦ ਮਿਲਾ ਸਕਦੇ ਹੋ ਅਤੇ ਇਸ ਮਿਸ਼ਰਣ ਨੂੰ ਦਿਨ ‘ਚ 2-3 ਵਾਰ ਖਾ ਸਕਦੇ ਹੋ। ਗਾਜਰ ‘ਚ ਕੈਰੋਟੀਨ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ ‘ਚ ਐਸਟ੍ਰੋਜਨ ਲੈਵਲ ਮੇਨਟੇਨ ਰਹਿੰਦਾ ਹੈ। ਪੀਰੀਅਡਜ ਦੌਰਾਨ ਹੈਵੀ ਬਲੀਡਿੰਗ ਦੀ ਸਮੱਸਿਆ ਹੋਣ ‘ਤੇ ਇਸ ਮਿਸ਼ਰਣ ਦਾ ਸੇਵਨ ਕਰੋ। ਜੇ ਤੁਸੀਂ ਅਦਰਕ ਅਤੇ ਗਾਜਰ ਦਾ ਮਿਸ਼ਰਣ ਖਾਓਗੇ ਤਾਂ ਤੁਹਾਨੂੰ ਦਰਦ ਘੱਟ ਹੋਵੇਗਾ।
ਹਲਦੀ ਵਾਲਾ ਦੁੱਧ: ਹਲਦੀ ਇੱਕ ਦਰਦ ਨਿਵਾਰਕ ਹਰਬ ਹੈ। ਹੈਵੀ ਪੀਰੀਅਡਜ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਲਈ ਤੁਹਾਨੂੰ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਇੱਕ ਹਫ਼ਤੇ ਤੱਕ ਹਲਦੀ ਵਾਲਾ ਦੁੱਧ ਪੀਓ। ਹਲਦੀ ਵਾਲੇ ਦੁੱਧ ਦਾ ਸੇਵਨ ਤੁਹਾਨੂੰ ਰਾਤ ਨੂੰ ਕਰਨਾ ਚਾਹੀਦਾ ਹੈ। ਉੱਥੇ ਹੀ ਤੁਸੀਂ ਖਾਣੇ ‘ਚ ਹਲਦੀ ਮਿਲਾ ਕੇ ਖਾਓ ਪਰ ਹਲਦੀ ਅਤੇ ਦੁੱਧ ਦੇ ਮਿਸ਼ਰਣ ਦਾ ਸੇਵਨ ਕਰਨ ਨਾਲ ਹੈਵੀ ਪੀਰੀਅਡਜ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਹਲਦੀ ਤੋਂ ਇਲਾਵਾ ਤੁਸੀਂ ਦੁੱਧ ‘ਚ ਦਾਲਚੀਨੀ ਵੀ ਮਿਲਾ ਸਕਦੇ ਹੋ। ਦਾਲਚੀਨੀ ਪੀਰੀਅਡਜ਼ ਦੇ ਦੌਰਾਨ Cramps ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੀ ਹੈ।
ਵਿਟਾਮਿਨ ਸੀ ਨਾਲ ਭਰਪੂਰ ਫੂਡਜ਼ ਖਾਓ: ਹੈਵੀ ਪੀਰੀਅਡਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਆਇਰਨ ਮਿਲੇਗਾ ਅਤੇ ਅਨੀਮੀਆ ਦੀ ਸਮੱਸਿਆ ਨਹੀਂ ਹੋਵੇਗੀ। ਤੁਹਾਨੂੰ ਸੰਤਰਾ ਖਾਣਾ ਚਾਹੀਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਫੂਡਜ਼ ‘ਚ ਤੁਸੀਂ ਸਟ੍ਰਾਬੇਰੀ, ਕੀਵੀ, ਬ੍ਰੋਕਲੀ, ਟਮਾਟਰ ਜੂਸ ਆਦਿ ਦਾ ਸੇਵਨ ਕਰੋ। ਹੈਵੀ ਬਲੀਡਿੰਗ ਹੋਣ ‘ਤੇ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਨਾ ਹੋਵੇ ਇਸ ਲਈ ਤੁਹਾਨੂੰ ਆਇਰਨ ਯੁਕਤ ਫੂਡਜ਼ ਦਾ ਸੇਵਨ ਕਰਨਾ ਚਾਹੀਦਾ ਹੈ। ਆਇਰਨ ਨਾਲ ਸਰੀਰ ‘ਚ ਹੀਮੋਗਲੋਬਿਨ ਬਣੇਗਾ ਅਤੇ ਤੁਹਾਡੇ ਸਰੀਰ ‘ਚ ਅਨੀਮੀਆ ਦੀ ਸਮੱਸਿਆ ਨਹੀਂ ਹੋਵੇਗੀ। ਥਕਾਵਟ, ਕਮਜ਼ੋਰੀ ਵਰਗੇ ਲੱਛਣ ਨਜ਼ਰ ਆਉਣ ਤਾਂ ਡਾਕਟਰ ਨੂੰ ਦਿਖਾਓ, ਇਹ ਅਨੀਮੀਆ ਦੇ ਲੱਛਣ ਹੋ ਸਕਦੇ ਹਨ।
ਤਿਲ, ਗੁੜ ਅਤੇ ਸੌਂਫ ਖਾਓ: ਪੀਰੀਅਡਜ ‘ਚ ਹੈਵੀ ਬਲੀਡਿੰਗ ਹੋਣ ‘ਤੇ ਤੁਸੀਂ ਗੁੜ, ਤਿਲ ਅਤੇ ਸੌਂਫ ਦਾ ਸੇਵਨ ਕਰੋ। ਗੁੜ ਅਤੇ ਤਿਲ ਦੀ ਤਾਸੀਰ ਗਰਮ ਹੁੰਦੀ ਹੈ, ਜੇਕਰ ਤੁਸੀਂ ਦੋਵਾਂ ਦਾ ਮਿਸ਼ਰਣ ਖਾਓਗੇ ਤਾਂ ਪੀਰੀਅਡਸ ਦੌਰਾਨ ਬਲੱਡ ਕਲੋਟ ਦੀ ਸਮੱਸਿਆ ਨਹੀਂ ਹੋਵੇਗੀ। ਇਸ ਨਾਲ ਸਰੀਰ ‘ਚੋਂ ਗੰਦਾ ਖੂਨ ਨਿਕਲ ਜਾਵੇਗਾ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ। ਹੈਵੀ ਬਲੀਡਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਸੌਂਫ ਦੇ ਪਾਊਡਰ ਦਾ ਸੇਵਨ ਕਰ ਸਕਦੇ ਹੋ। ਸੌਂਫ ਦੇ ਪਾਊਡਰ ਨੂੰ ਇਕ ਕੱਪ ਪਾਣੀ ‘ਚ ਉਬਾਲਕੇ ਫਿਰ ਉਸ ਪਾਣੀ ਨੂੰ ਛਾਣਕੇ ਉਸ ਦਾ ਸੇਵਨ ਕਰੋ। ਇਸ ਨਾਲ ਪੀਰੀਅਡਜ ਅਤੇ ਹੈਵੀ ਫਲੋ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ।
ਪੀਰੀਅਡਸ ਦੇ ਦੌਰਾਨ ਹੈਵੀ ਫਲੋ ਦੀ ਸਮੱਸਿਆ ਹਾਰਮੋਨਲ ਅਸੰਤੁਲਨ ਦੇ ਕਾਰਨ ਹੋ ਸਕਦੀ ਹੈ ਪਰ ਪੀਰੀਅਡਸ ਦੇ ਦੌਰਾਨ ਬਲੀਡਿੰਗ ਜਾਂ ਹਰ ਵਾਰ ਹੈਵੀ ਫਲੋ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ, ਇਹ ਟਿਊਮਰ ਦਾ ਲੱਛਣ ਵੀ ਹੋ ਸਕਦਾ ਹੈ, ਇਸ ਦਾ ਜਲਦੀ ਤੋਂ ਜਲਦੀ ਇਲਾਜ ਜ਼ਰੂਰੀ ਹੈ।