Periods Pain home remedies: ਪੀਰੀਅਡਜ਼ ਦੇ ਦੌਰਾਨ ਪੇਟ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ ਹੋਣਾ ਇੱਕ ਆਮ ਗੱਲ ਹੈ। ਪਰ ਕੁਝ ਕੁੜੀਆਂ ਨੂੰ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਸ ਦਰਦ ਨੂੰ ਦੂਰ ਕਰਨ ਲਈ ਦਵਾਈਆਂ ਦਾ ਸੇਵਨ ਕਰਦੀਆਂ ਹਨ। ਪਰ ਜ਼ਿਆਦਾ ਵਾਰ ਦਵਾਈ ਦਾ ਸੇਵਨ ਕਰਨ ਨਾਲ ਸਾਈਡ effect ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਚ, ਇਸ ਸਮੱਸਿਆ ਤੋਂ ਬਚਣ ਲਈ ਕੁਝ ਦੇਸੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਪੀਰੀਅਡਜ਼ ਦੇ ਦੌਰਾਨ ਅਕਸਰ ਕੁੜੀਆਂ ਨੂੰ ਐਸਿਡਿਟੀ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਚਾਹ ‘ਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਪੀਓ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਅਦਰਕ ਦਾ ਟੁਕੜੇ ਨੂੰ ਚਬਾ ਕੇ ਖਾਣਾ ਵੀ ਫਾਇਦੇਮੰਦ ਹੁੰਦਾ ਹੈ।
- ਪੀਰੀਅਡ ਦੇ ਦੌਰਾਨ ਪਪੀਤੇ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ। ਦਰਅਸਲ ਇਸ ਦੀ ਤਾਸੀਰ ਗਰਮ ਹੋਣ ਦੇ ਨਾਲ ਪੇਟ ‘ਚ ਦਰਦ, ਏਂਠਨ ਤੋਂ ਰਾਹਤ ਮਿਲਣ ਦੇ ਨਾਲ ਬਲੀਡਿੰਗ ਫਲੋ ਸਹੀ ਤਰੀਕੇ ਨਾਲ ਆਉਂਦਾ ਹੈ। ਨਾਲ ਹੀ ਵਧੀਆ ਪਾਚਨ ਤੰਤਰ ਹੋਣ ਨਾਲ ਪੇਟ ਨਾਲ ਸਬੰਧਤ ਹੋਰ ਮੁਸ਼ਕਲਾਂ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।
- ਔਸ਼ਧੀ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਦਾ ਕਾੜਾ ਜਾਂ ਚਾਹ ਪੀਣ ਨਾਲ ਪੇਟ ਦਰਦ, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।
- ਜੀਰੇ ਨੂੰ ਪਾਣੀ ‘ਚ ਉਬਾਲ ਕੇ ਤਿਆਰ ਕਾੜੇ ਨੂੰ ਪੀਣ ਨਾਲ ਪੀਰੀਅਡ ਪੈਨ ਤੋਂ ਰਾਹਤ ਮਿਲਦੀ ਹੈ। ਨਾਲ ਬੱਚੇਦਾਨੀ ਨੂੰ ਸਾਫ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੀ ਚਾਹ ਬਣਾ ਕੇ ਜਾਂ ਇਕ ਚੁਟਕੀ ਜੀਰਾ ਚਬਾ-ਚਬਾ ਕੇ ਖਾਣਾ ਵੀ ਫ਼ਾਇਦੇਮੰਦ ਰਹੇਗਾ।
- ਤੁਲਸੀ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਇਸ ਨੂੰ ਪਾਣੀ ਵਿਚ ਉਬਾਲ ਕੇ ਜਾਂ ਇਸ ਦੀ ਚਾਹ ਬਣਾ ਕੇ ਪੀਣਾ ਵੀ ਫਾਇਦੇਮੰਦ ਰਹੇਗਾ।
- ਮੇਥੀ ਦੇ ਬੀਜਾਂ ‘ਚ ਮੌਜੂਦ ਪੌਸ਼ਟਿਕ ਤੱਤ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਇਸ ਦੇ ਲਈ 1 ਕੱਪ ਪਾਣੀ ਵਿਚ 1 ਛੋਟਾ ਚਮਚ ਮੇਥੀ ਦੇ ਬੀਜ ਨੂੰ ਰਾਤ ਭਰ ਭਿਓ ਦਿਓ। ਅਗਲੀ ਸਵੇਰ ਇਸ ਦਾ ਸੇਵਨ ਕਰੋ।
- ਜਿਨ੍ਹਾਂ ਕੁੜੀਆਂ ਅਤੇ ਔਰਤਾਂ ਨੂੰ ਇਸ ਸਮੇਂ ਦੌਰਾਨ ਪੇਟ ਵਿਚ ਅਸਹਿ ਦਰਦ ਹੁੰਦਾ ਹੈ। ਉਨ੍ਹਾਂ ਨੂੰ ਗਰਮ ਪਾਣੀ ਬੋਤਲ ‘ਚ ਭਰ ਕੇ ਦਰਦ ਵਾਲੀ ਜਗ੍ਹਾ ਦੀ ਸਿਕਾਈ ਕਰਨੀ ਚਾਹੀਦੀ ਹੈ।
- ਇਸ ਦੌਰਾਨ ਹਲਕਾ-ਫੁਲਕਾ ਯੋਗਾ ਅਤੇ ਕਸਰਤ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇੱਕ ਖੋਜ ਦੇ ਅਨੁਸਾਰ ਪੀਰੀਅਡ ਦੇ ਦੌਰਾਨ ਐਰੋਬਿਕਸ ਕਰਨ ਨਾਲ ਪੀਰੀਅਡ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਯੋਗਾ ਕਰਨ ਨਾਲ ਪੇਟ ਦਰਦ ਦੂਰ ਹੋ ਕੇ ਸਹੀ ਤਰੀਕੇ ਨਾਲ ਪੀਰੀਅਡਜ਼ ਆਉਣ ‘ਚ ਮਦਦ ਮਿਲਦੀ ਹੈ। ਜੇ ਤੁਸੀਂ ਯੋਗਾ ਜਾਂ ਕਸਰਤ ਨਹੀਂ ਕਰਨਾ ਚਾਹੁੰਦੇ ਤਾਂ ਸਵੇਰੇ ਨੰਗੇ ਪੈਰ ਹਰੇ ਘਾਹ ‘ਤੇ ਚੱਲਣ ਨਾਲ ਫ਼ਾਇਦਾ ਮਿਲਦਾ ਹੈ।
- ਇਸ ਸਮੇਂ ਪੇਟ ਦੇ ਹੇਠਲੇ ਹਿੱਸੇ ਜਿਸ ਨੂੰ ਪੇਡੂ ਕਿਹਾ ਜਾਂਦਾ ਹੈ ਉੱਥੇ ਅਸਹਿ ਦਰਦ ਹੁੰਦਾ ਹੈ। ਅਜਿਹੇ ‘ਚ ਇਸ ਜਗ੍ਹਾ ‘ਤੇ ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਫ਼ਾਇਦਾ ਮਿਲਦਾ ਹੈ।
- ਇਸ ਦੌਰਾਨ ਮੈਡੀਟੇਸ਼ਨ ਕਰਨ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਮਾਸਪੇਸ਼ੀਆਂ ਦੇ ਰਿਲੈਕਸ ਹੋਣ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਹੈ। ਅਜਿਹੇ ‘ਚ ਦਿਮਾਗ ਸ਼ਾਂਤ ਹੋਣ ਦੇ ਨਾਲ ਦਰਦ ਪੈਦਾ ਕਰਨ ਵਾਲੇ ਹਾਰਮੋਨਜ਼ ਘੱਟ ਹੋਣ ‘ਚ ਸਹਾਇਤਾ ਮਿਲਦੀ ਹੈ।
- ਬਹੁਤ ਸਾਰੀਆਂ ਕੁੜੀਆਂ ਇਸ ਦੌਰਾਨ ਪਾਣੀ ਦਾ ਸੇਵਨ ਘੱਟ ਕਰਦੀਆਂ ਹਨ। ਪਰ ਸਹੀ ਮਾਤਰਾ ਵਿਚ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਅਜਿਹੇ ‘ਚ ਪੇਟ ਸਾਫ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਪੀਰੀਅਡ ਦੇ ਦੌਰਾਨ ਖਾਣੇ ‘ਚ ਨਮਕ ਦਾ ਸੇਵਨ ਘੱਟ ਕਰੋ।
- ਮਸਾਲੇਦਾਰ ਅਤੇ ਤੇਲਯੁਕਤ ਭੋਜਨ ਦਾ ਸੇਵਨ ਨਾ ਕਰੋ।
- ਦਰਅਸਲ ਇਸ ਕਿਸਮ ਦਾ ਭੋਜਨ ਵਾਟਰ ਰਿਟੇਸ਼ਨ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਪੇਟ ਦਰਦ, ਬਦਹਜ਼ਮੀ, ਐਸਿਡਿਟੀ, ਭਾਰੀਪਨ ਆਦਿ ਮਹਿਸੂਸ ਹੁੰਦਾ ਹੈ। ਨਾਲ ਹੀ ਘੱਟ ਮਾਤਰਾ ਵਿਚ ਪਾਣੀ ਪੀਣ ਨਾਲ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ। ਇਸਦੇ ਲਈ ਪੀਰੀਅਡਜ਼ ਦੇ ਦਿਨਾਂ ਵਿੱਚ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣ ਦੇ ਨਾਲ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ।