Periods sore food: ਸਦੀਆਂ ਤੋਂ ਦਾਦੀ, ਨਾਨੀ ਜਾਂ ਘਰ ਦੀਆਂ ਹੋਰ ਬਜ਼ੁਰਗ ਔਰਤਾਂ ਅੱਜ ਵੀ ਮਾਹਵਾਰੀ ਵਾਲੀਆਂ ਔਰਤਾਂ ਨੂੰ ਖੱਟਾ ਭੋਜਨ ਖਾਣ ਤੋਂ ਮਨ੍ਹਾ ਕਰਦੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਖੱਟੇ ਫਲ ਖਾਣ ਨਾਲ ਮਾਹਵਾਰੀ ‘ਚ ਗੰਭੀਰ ਏਂਠਨ ਹੋ ਸਕਦੀ ਹੈ ਜਦੋਂ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਖੱਟੀਆਂ ਚੀਜ਼ਾਂ ਖਾਣ ਨਾਲ ਹੈਵੀ ਬਲੀਡਿੰਗ ਹੁੰਦੀ ਹੈ। ਪਰ ਅਸਲ ‘ਚ ਹਕੀਕਤ ਕੀ ਹੈ? ਚੱਲੋ ਤੁਹਾਨੂੰ ਦੱਸ ਦਈਏ…
ਖੱਟੇ ਭੋਜਨ ਅਤੇ ਮਾਹਵਾਰੀ ਵਿਚਕਾਰ ਸਬੰਧ: ਬਹੁਤ ਸਾਰੇ ਲੋਕ ਇਸ ਮਿੱਥ ‘ਤੇ ਵਿਸ਼ਵਾਸ ਕਰਦੇ ਹਨ ਪਰ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਪੀਰੀਅਡਸ ਦੌਰਾਨ ਖੱਟਾ ਖਾਣਾ ਔਰਤਾਂ ਦੀ ਸਿਹਤ ਲਈ ਹਾਨੀਕਾਰਕ ਹੈ। ਦਰਅਸਲ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਖੱਟਾ ਹੈ ਜਾਂ ਨਹੀਂ।
ਮਾਹਵਾਰੀ ਦੌਰਾਨ ਕੀ ਖਾਣਾ ਚਾਹੀਦਾ ਹੈ: ਮਾਹਵਾਰੀ ਦੇ ਦੌਰਾਨ ਹੋਣ ਵਾਲੀ ਖੂਨ ਦੀ ਕਮੀ ਨਾਲ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਇਸ ਲਈ ਇਸ ਦੌਰਾਨ ਹੈਲਥੀ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਹਵਾਰੀ ਦੇ ਦੌਰਾਨ ਤੁਸੀਂ ਕੀ-ਕੀ ਖਾ ਸਕਦੇ ਹੋ।
ਪੁਦੀਨਾ: ਖੋਜ ਦੇ ਅਨੁਸਾਰ ਪੁਦੀਨੇ ਦੀ ਚਾਹ ਪੀਐਮਐਸ ਦੇ ਲੱਛਣਾਂ ਜਿਵੇਂ ਕਿ ਏਂਠਨ, ਦਰਦ, ਮਤਲੀ ਅਤੇ ਦਸਤ ਨੂੰ ਦੂਰ ਕਰਨ ‘ਚ ਮਦਦ ਕਰ ਸਕਦੀ ਹੈ। ਅਜਿਹੇ ‘ਚ ਤੁਸੀਂ ਪੁਦੀਨੇ ਦੀ ਚਾਹ ਜ਼ਰੂਰ ਪੀਓ।
ਆਇਰਨ ਭਰਪੂਰ ਭੋਜਨ: ਕਿਉਂਕਿ ਮਾਹਵਾਰੀ ਦੌਰਾਨ ਖੂਨ ਨਿਕਲਦਾ ਹੈ ਇਸ ਨਾਲ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਅਜਿਹੇ ‘ਚ ਮਾਹਿਰ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਪਾਲਕ, ਦਾਲ ਅਤੇ ਕੱਦੂ ਆਦਿ ਖਾਣ ਦੀ ਸਲਾਹ ਦਿੰਦੇ ਹਨ।
ਜ਼ਿਆਦਾ ਪ੍ਰੋਟੀਨ ਖਾਓ: ਪੀਰੀਅਡਜ਼ ਦੇ ਦੌਰਾਨ ਔਰਤਾਂ ਨੂੰ ਪ੍ਰੋਟੀਨ ਨਾਲ ਭਰਪੂਰ ਫੂਡਜ਼ ਜ਼ਿਆਦਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਲਈ ਤੁਸੀਂ ਆਪਣੀ ਡਾਈਟ ‘ਚ ਮਿਲਕਸ਼ੇਕ, ਦਹੀਂ, ਦੁੱਧ, ਮਾਸਾਹਾਰੀ, ਆਂਡਾ, ਮੱਛੀ ਆਦਿ ਸ਼ਾਮਿਲ ਕਰ ਸਕਦੇ ਹੋ।
ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਓ: ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਨਟਸ, ਘੱਟ ਚਰਬੀ ਵਾਲੇ ਡੇਅਰੀ ਪ੍ਰੋਡਕਟਸ, ਬੋਨ-ਇਨ ਮੱਛੀ ਜਿਵੇਂ ਕਿ ਸੈਲਮਨ ਅਤੇ ਸਾਰਡਾਈਨਜ਼, ਟੋਫੂ, ਬਰੋਕਲੀ ਅਤੇ ਬੋਕ ਚੋਏ ਦਾ ਸੇਵਨ ਵਧਾਓ।
ਬਹੁਤ ਸਾਰਾ ਪਾਣੀ ਪੀਓ: ਬਹੁਤ ਸਾਰਾ ਪਾਣੀ ਪੀਣਾ ਹਮੇਸ਼ਾ ਜ਼ਰੂਰੀ ਹੁੰਦਾ ਹੈ। ਹਾਈਡਰੇਟਿਡ ਰਹਿਣ ਨਾਲ ਸਿਰ ਦਰਦ ਹੋਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ ਜੋ ਕਿ ਮਾਹਵਾਰੀ ਦਾ ਇੱਕ ਆਮ ਲੱਛਣ ਹੈ।