Pinworm home remedies: Pinworm ਪਤਲੇ ਅਤੇ ਛੋਟੇ-ਛੋਟੇ ਕੀੜੇ ਹੁੰਦੇ ਹਨ ਜੋ ਮਨੁੱਖ ਦੀਆਂ ਅੰਤੜੀਆਂ ਅਤੇ ਪੇਟ ਨੂੰ ਸੰਕਰਮਿਤ ਕਰਦੇ ਹਨ। ਜਿਆਦਾਤਰ ਇਹ ਬੱਚਿਆਂ ‘ਚ ਪਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਬੱਚਿਆਂ ਦੇ ਮਲ ‘ਚ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਬਜ਼ੁਰਗ ਲੋਕਾਂ ‘ਚ ਵੀ ਹੋ ਸਕਦਾ ਹੈ। ਹਾਲਾਂਕਿ ਇਨ੍ਹਾਂ ਨੂੰ ਕੁਝ ਘਰੇਲੂ ਨੁਸਖ਼ਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਇਹ ਕੀੜੇ ਬਹੁਤ ਜ਼ਿਆਦਾ ਸੰਕ੍ਰਮਿਕ ਹੁੰਦੇ ਹਨ ਅਤੇ ਕੱਪੜਿਆਂ ਰਾਹੀਂ ਵੀ ਫੈਲ ਸਕਦੇ ਹਨ। Pinworm ਇੰਫੈਕਸ਼ਨ ਇਨ੍ਹਾਂ ਦੇ ਆਂਡਿਆਂ ਦਾ ਦੂਸ਼ਿਤ ਭੋਜਨ ਜਾਂ ਡ੍ਰਿੰਕਸ ਦੁਆਰਾ ਸਰੀਰ ‘ਚ ਜਾਣ ਨਾਲ ਫੈਲਦਾ ਹੈ। ਇਕ ਵਾਰ ਸਰੀਰ ‘ਚ ਪਹੁੰਚਣ ਦੇ ਬਾਅਦ ਕੁਝ ਹਫ਼ਤਿਆਂ ‘ਚ ਹੀ ਇਹ ਆਂਡੇ ਕੀੜਿਆਂ ‘ਚ ਬਦਲ ਜਾਂਦੇ ਹਨ ਅਤੇ ਇਨ੍ਹਾਂ ਕੀੜਿਆਂ ਨਾਲ ਸਰੀਰ ਦੇ ਅੰਦਰ ਹੋਰ ਕੀੜੇ ਬਣਨ ਲੱਗਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ‘ਚ ਇਹਨਾਂ ‘ਚੋਂ ਕੋਈ ਵੀ ਲੱਛਣ ਦਿਖਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
Pinworm ਦੇ ਲੱਛਣ
- ਮਲ ‘ਚ ਕੀੜਿਆਂ ਦਾ ਹੋਣਾ
- ਨੀਂਦ ਦੀ ਕਮੀ
- ਚਿੜਚਿੜਾਪਨ
- ਸੌਂਦੇ ਸਮੇਂ ਗੁਦਾ ‘ਚ ਖਾਜ
- ਜੀ ਮਚਲਾਉਣਾ ਅਤੇ ਪੇਟ ‘ਚ ਦਰਦ ਹੋਣਾ
Pinworm ਲਈ ਕੁਝ ਘਰੇਲੂ ਨੁਸਖ਼ੇ
ਨਾਰੀਅਲ ਦਾ ਤੇਲ: ਇਸ ‘ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਸਰੀਰ ‘ਚੋਂ Pinworm ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਸ ਦੇ ਲਈ ਤੁਹਾਨੂੰ ਸਿਰਫ 1 ਚੱਮਚ ਨਾਰੀਅਲ ਤੇਲ ਦੀ ਜ਼ਰੂਰਤ ਹੋਵੇਗੀ। ਇਸ ਨੂੰ ਰੋਜ਼ਾਨਾ ਸਵੇਰੇ ਪੀਓ ਜਾਂ ਰੂੰ ਦੀ ਮਦਦ ਨਾਲ ਗੁਦਾ ਦੀਆਂ ਕੰਧਾਂ ‘ਚ ਲਗਾਓ।
ਐਪਲ ਸਾਈਡਰ ਵਿਨੇਗਰ: ਇਸ ‘ਚ 6% ਐਸੀਟਿਕ ਐਸਿਡ ਹੁੰਦਾ ਹੈ ਅਤੇ ਇਹ ਸਰੀਰ ਦੇ pH ਲੈਵਲ ਨੂੰ ਬਹੁਤ ਘੱਟ ਕਰ ਸਕਦਾ ਹੈ। ਇਸ ਨਾਲ ਕੀੜਿਆਂ ਨੂੰ ਪਨਪਣ ‘ਚ ਮੁਸ਼ਕਲ ਹੁੰਦੀ ਹੈ ਜਿਸ ਕਾਰਨ ਉਹ ਤੁਹਾਡੇ ਪੇਟ ‘ਚ ਜ਼ਿਆਦਾ ਦੇਰ ਤੱਕ ਜਿੰਦਾ ਨਹੀਂ ਰਹਿ ਪਾਉਂਦੇ। 2 ਚੱਮਚ ਐਪਲ ਸਾਈਡਰ ਵਿਨੇਗਰ ਨੂੰ ਇੱਕ ਗਲਾਸ ਪਾਣੀ ‘ਚ ਮਿਲਾ ਕੇ ਪੀਓ। ਇਸ ਨੂੰ ਥੋੜ੍ਹਾ ਮਿੱਠਾ ਬਣਾਉਣ ਲਈ ਸ਼ਹਿਦ ਵੀ ਮਿਲਾ ਸਕਦੇ ਹੋ।
ਲਸਣ: ਇਹ ਇੱਕ ਅਜਿਹੀ ਜੜੀ ਬੂਟੀ ਹੈ ਜਿਸ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ Pinworm ਇਨਫੈਕਸ਼ਨ ਨੂੰ ਟ੍ਰੀਟ ਕਰਨ ‘ਚ ਬਹੁਤ ਮਦਦਗਾਰ ਮੰਨੇ ਜਾਂਦੇ ਹਨ। ਤੁਹਾਨੂੰ ਸਿਰਫ਼ ਲਸਣ ਦੀਆਂ ਇੱਕ ਤੋਂ ਦੋ ਕਲੀਆਂ ਦੀ ਜ਼ਰੂਰਤ ਹੈ ਨਾਲ ਹੀ ਥੋੜ੍ਹੀ ਜਿਹੀ ਪੈਟਰੋਲੀਅਮ ਜੈਲੀ ਵੀ ਲੈ ਸਕਦੇ ਹੋ। ਤੁਸੀਂ ਇਨ੍ਹਾਂ ਲਸਣ ਦੀਆਂ ਕਲੀਆਂ ਨੂੰ ਰੋਜ਼ਾਨਾ ਚਬਾਓ ਜਾਂ ਭੋਜਨ ‘ਚ ਮਿਲਾ ਸਕਦੇ ਹੋ। ਤੁਸੀਂ ਪ੍ਰਭਾਵਿਤ ਥਾਂ ‘ਤੇ ਲਸਣ ਨੂੰ ਪੈਟਰੋਲੀਅਮ ਜੈਲੀ ਦੇ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ।
ਗਰਮ ਪਾਣੀ: Pinworm ਬਹੁਤ ਜ਼ਿਆਦਾ ਸੰਕ੍ਰਮਿਕ ਹੁੰਦੇ ਹਨ, ਇਸ ਲਈ ਤੁਹਾਡੇ ਪੂਰੇ ਘਰ ਨੂੰ ਡਿਸਇੰਫੈਕਟ ਕਰਨਾ ਜ਼ਰੂਰੀ ਹੈ। ਗਰਮ ਪਾਣੀ ਦੀ ਮਦਦ ਨਾਲ ਤੁਸੀਂ ਇਸ ‘ਚ ਆਰਾਮ ਪਾ ਸਕਦੇ ਹੋ। ਇਸ ਨਾਲ ਇਹ ਕੀੜੇ ਵਾਰ-ਵਾਰ ਨਹੀਂ ਆਉਣਗੇ। ਇਸ ਦੇ ਲਈ ਤੁਹਾਨੂੰ ਗਰਮ ਪਾਣੀ, ਸਾਬਣ ਅਤੇ ਡਿਟਰਜੈਂਟ ਦੀ ਜ਼ਰੂਰਤ ਹੁੰਦੀ ਹੈ। ਸਾਰੇ ਕੱਪੜੇ, ਬਰਤਨ ਅਤੇ ਕੱਪੜੇ ਧੋਣ ਤੋਂ ਅੱਧੇ ਘੰਟੇ ਪਹਿਲਾਂ ਗਰਮ ਪਾਣੀ ‘ਚ ਭਿਓ ਕੇ ਰੱਖੋ। ਤੁਸੀਂ ਰੋਜ਼ਾਨਾ ਵਾਸ਼ਰੂਮ ਆਦਿ ਨੂੰ ਵੀ ਡਿਸਇੰਫੈਕਟ ਕਰ ਸਕਦੇ ਹੋ।
ਟੀ ਟ੍ਰੀ ਆਇਲ: ਇਸ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਇਨ੍ਹਾਂ ਕੀੜਿਆਂ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰ ਸਕਦੇ ਹਨ। ਟੀ ਟ੍ਰੀ ਆਇਲ ‘ਚ ਐਂਟੀ-ਪੈਰਾਸਿਟਿਕ ਗੁਣ ਵੀ ਹੁੰਦੇ ਹਨ। ਇੱਕ ਜਾਂ ਦੋ ਬੂੰਦਾਂ ਟੀ ਟ੍ਰੀ ਆਇਲ ਦੀਆਂ ਲਓ ਅਤੇ ਉਸ ‘ਚ 2 ਚੱਮਚ ਨਾਰੀਅਲ ਤੇਲ ਮਿਲਾਓ। ਤੁਸੀਂ ਇਸ ਨੂੰ ਪ੍ਰਭਾਵਿਤ ਹਿੱਸੇ ‘ਤੇ ਲਗਾ ਸਕਦੇ ਹੋ। ਇਸ ਨੂੰ ਸਿੱਧੇ ਸਕਿਨ ‘ਤੇ ਲਗਾਉਣ ਨਾਲ ਸਕਿਨ ‘ਤੇ ਜਲਣ ਹੋ ਸਕਦੀ ਹੈ।
ਗ੍ਰੇਪ ਫਰੂਟ ਸੀਡ ਐਬਸਟਰੈਕਟ: ਇਸ ‘ਚ ਪੌਲੀਫੇਨੋਲ ਹੁੰਦੇ ਹਨ ਜਿਸ ‘ਚ ਬਹੁਤ ਤੇਜ਼ ਐਂਟੀਮਾਈਕਰੋਬਾਇਲ ਐਕਟੀਵਿਟੀ ਹੁੰਦੀ ਹੈ। ਇਸ ਨਾਲ pinworm ‘ਚ ਰਾਹਤ ਮਿਲਦੀ ਹੈ। ਇਸਦੇ ਸਪਲੀਮੈਂਟਸ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕੀੜਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਨਿੰਬੂ ਦਾ ਰਸ
- ਨਿੰਬੂ ਦਾ ਐਸੀਡਿਕ ਨੇਚਰ ਤੁਹਾਡੇ pH ਲੈਵਲ ਨੂੰ ਘੱਟ ਕਰਦਾ ਹੈ। ਇਸ ਨਾਲ ਸਰੀਰ ‘ਚ Pinworm ਦਾ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
- ਇੱਕ ਨਿੰਬੂ ਲਓ ਅਤੇ ਉਸ ਨੂੰ 1 ਗਲਾਸ ਪਾਣੀ ‘ਚ ਨਿਚੋੜ ਦਿਓ।
- ਜੇਕਰ ਤੁਸੀਂ ਮਿੱਠਾ ਸੁਆਦ ਚਾਹੁੰਦੇ ਹੋ ਤਾਂ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾਕੇ ਪੀ ਸਕਦੇ ਹੋ।
- Pinworm ਦੀ ਸਮੱਸਿਆ ਹੋਣ ‘ਤੇ ਡਾਕਟਰ ਦੀ ਸਲਾਹ ਲਓ। ਕਿਸੇ ਵੀ ਕਿਸਮ ਦੇ ਇਲਾਜ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।