Plasma Donate Pregnant women: ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ ਦਵਾਈਆਂ ਦੇ ਨਾਲ ਪਲਾਜ਼ਮਾ ਥੈਰੇਪੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਜ਼ਮਾ ਡੋਨੇਟ ਕਰਨ ਲਈ ਔਰਤਾਂ ਅਤੇ ਪੁਰਸ਼ ਲਈ ਅੱਗੇ ਆ ਵੀ ਰਹੇ ਹਨ। ਹਾਲਾਂਕਿ ਗਰਭਵਤੀ ਔਰਤਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਆਗਿਆ ਨਹੀਂ ਹੈ ਇਸ ਲਈ ਗਰਭਵਤੀ ਔਰਤਾਂ ਇਸ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਇਸ ਤੋਂ ਇਲਾਵਾ ਨਵੀਆਂ ਮਾਂਵਾਂ ਵੀ ਪਲਾਜ਼ਮਾ ਡੋਨੇਟ ਨਹੀਂ ਕਰ ਸਕਦੀਆਂ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦਾ ਕਾਰਨ…
ਪ੍ਰੇਗਨੈਂਟ ਔਰਤਾਂ ਪਲਾਜ਼ਮਾ ਡੋਨੇਟ ਕਿਉਂ ਨਹੀਂ ਕਰ ਸਕਦੀਆਂ: ਪ੍ਰੇਗਨੈਂਟ ਅਤੇ ਨਵੀਆਂ ਮਾਵਾਂ ਪਲਾਜ਼ਮਾ ਡੋਨੇਟ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਦੇ ਸਰੀਰ ‘ਚ ਹਿਊਮਨ ਲਿਊਕੋਸਾਈਟ ਐਂਟੀਜੀਨਸ (ਐਚਐਲਏ) ਐਂਟੀਬਾਡੀਜ਼ ਵਿਕਸਿਤ ਹੋ ਜਾਂਦੀਆਂ ਹਨ। ਇਹ ਬਹੁਤ ਸਾਰੇ ਦੁਰਲੱਭ ਮਾਮਲਿਆਂ ਵਿੱਚ ਟੀਆਰਏਐੱਲਆਈ ਰਿਐਕਸ਼ਨ ਕਰ ਸਕਦਾ ਹੈ ਜੋ ਕਿ ਕੋਰੋਨਾ ਮਰੀਜ਼ਾਂ ਲਈ ਸਹੀ ਨਹੀਂ ਹੈ। ਟੀਆਰਏਐੱਲਆਈ ਕਾਰਨ ਸਾਹ ਲੈਣ ਵਿੱਚ ਮੁਸ਼ਕਲ, ਬੁਖਾਰ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਕੌਣ ਦਾਨ ਕਰ ਸਕਦਾ ਹੈ ਪਲਾਜ਼ਮਾ ?
- ਕੋਰੋਨਾ ਸੰਕ੍ਰਮਣ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ 18-60 ਸਾਲ ਦੇ ਲੋਕ ਪਲਾਜ਼ਮਾ ਦਾਨ ਕਰ ਸਕਦੇ ਹਨ।
- ਉਹ ਲੋਕ ਜਿਨ੍ਹਾਂ ਦਾ ਭਾਰ 50 ਕਿਲੋ ਤੋਂ ਘੱਟ ਹੈ ਉਹ ਵੀ ਪਲਾਜ਼ਮਾ ਨਹੀਂ ਦੇ ਸਕਦੇ।
- ਇਸ ਤੋਂ ਇਲਾਵਾ ਕੈਂਸਰ ਅਤੇ ਗੁਰਦੇ, ਦਿਲ, ਫੇਫੜੇ ਜਾਂ ਲੀਵਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਵੀ ਪਲਾਜ਼ਮਾ ਨਹੀਂ ਦੇ ਸਕਦੇ।
ਪਲਾਜ਼ਮਾ ਥੈਰੇਪੀ ਕੀ ਹੈ: ਇਸ ਥੈਰੇਪੀ ਵਿੱਚ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ਵਿੱਚੋਂ ਪਲਾਜ਼ਮਾ ਕੱਢਿਆ ਜਾਂਦਾ ਹੈ। ਫਿਰ ਇਸ ਨੂੰ ਸੰਕਰਮਿਤ ਮਰੀਜ਼ ਨੂੰ ਚਾੜ੍ਹਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਐਂਟੀਬਾਡੀਜ਼ ਬਣਦੀ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ। ਫਿਲਹਾਲ ਪਲਾਜ਼ਮਾ ਥੈਰੇਪੀ ‘ਤੇ ਖੋਜ ਕੀਤੀ ਜਾ ਰਹੀ ਹੈ ਇਸ ਲਈ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਇਹ ਥੈਰੇਪੀ ਸਹੀ ਤਰ੍ਹਾਂ ਕੰਮ ਕਰਦੀ ਹੈ ਜਾਂ ਨਹੀਂ। ਹਾਲਾਂਕਿ ਭਾਰਤ ਵਿਚ ਕੁਝ ਕੋਰੋਨਾ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ ਜਿਸ ਦੇ ਨਤੀਜੇ ਬਹੁਤ ਮਿਲੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਲਾਜ਼ਮਾ ਦੀ ਆਗਿਆ ਦੇ ਦਿੱਤੀ ਹੈ।
ਕੀ ਪਲਾਜ਼ਮਾ ਦੇਣ ਨਾਲ ਹੋਵੇਗਾ ਕੋਈ ਨੁਕਸਾਨ: ਦੱਸ ਦਈਏ ਕਿ ਪਲਾਜ਼ਮਾ ਦਾਨ ਕਰਨ ਨਾਲ ਡੋਨੇਟਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਵਿਚ ਵਿਅਕਤੀ ਦੇ ਸਰੀਰ ਵਿੱਚੋਂ ਪਹਿਲਾਂ ਖੂਨ ਕੱਢਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਪਲਾਜ਼ਮਾ ਨੂੰ ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਖੂਨ ਉਸ ਵਿਅਕਤੀ ਦੇ ਸਰੀਰ ਵਿਚ ਵਾਪਸ ਪਾ ਦਿੱਤਾ ਜਾਂਦਾ ਹੈ। ਇਕ ਹਫ਼ਤੇ ਤੱਕ ਸਰੀਰ ਦੁਬਾਰਾ ਪਲਾਜ਼ਮਾ ਬਣਾ ਲੈਂਦਾ ਹੈ ਅਤੇ ਜੇ ਤੁਸੀਂ ਚਾਹੋ ਤਾਂ ਉਸ ਨੂੰ ਵੀ ਦਾਨ ਕਰ ਸਕਦੇ ਹੋ। ਇਸ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ।