Plum Health benefits: ਜਿਹੜੇ ਲੋਕ ਖੱਟਾ ਅਤੇ ਮਿੱਠਾ ਖਾਣ ਦੇ ਸ਼ੌਕੀਨ ਹੋਣਗੇ ਉਹਨਾਂ ਨੂੰ ਸ਼ਾਇਦ ਆਲੂ ਬੁਖਾਰਾ ਬਹੁਤ ਪਸੰਦ ਹੋਵੇਗਾ। ਇਸ ਛੋਟੇ ਜਿਹੇ ਨਰਮ ਫਲ ਵਿਚ ਪ੍ਰੋਟੀਨ, ਖਣਿਜ ਅਤੇ ਆਇਰਨ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ Plum ਕਿਹਾ ਜਾਂਦਾ ਹੈ। ਸਕਿਨ ਅਤੇ ਵਾਲਾਂ ਦੇ ਨਾਲ ਨਾਲ ਸਿਹਤ ਲਈ ਵੀ ਪਲੱਮ ਬਹੁਤ ਫਾਇਦੇਮੰਦ ਹੁੰਦੇ ਹਨ। ਹੁਣ ਜੇਕਰ ਫਲ ਖੱਟਾ ਹੈ ਤਾਂ ਇਸ ਵਿਚ ਵਿਟਾਮਿਨ-ਸੀ ਵੀ ਹੋਣਾ ਚਾਹੀਦਾ ਹੈ। ਆਲੂ ਬੁਖਾਰਾ ਵਿਚ ਵਿਟਾਮਿਨ-ਡੀ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਗਰਮੀਆਂ ‘ਚ ਲੋਕ ਲੂ ਤੋਂ ਬਚਣ ਲਈ ਲੋਕ ਇਸ ਤੋਂ ਬਣੇ ਸ਼ਰਬਤ ਦਾ ਸੇਵਨ ਵੀ ਕਰਦੇ ਹਨ।
ਪੈਂਟੋਥੈਨਿਕ ਐਸਿਡ ਨਾਲ ਭਰਪੂਰ: ਆਲੂ ਬੁਖਾਰੇ ਵਿਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਪੈਂਟੋਥੈਨਿਕ ਨਾਮ ਦਾ ਐਸਿਡ ਪਾਇਆ ਜਾਂਦਾ ਹੈ। ਜਿਹੜਾ ਸਿਹਤ ਦੇ ਨਾਲ-ਨਾਲ ਤੁਹਾਡੀ ਸਕਿਨ ਨੂੰ ਵੀ ਲਾਭ ਪਹੁੰਚਾਉਂਦਾ ਹੈ। ਉਮਰ ਵੱਧਣ ਦੇ ਨਾਲ-ਨਾਲ ਚਿਹਰੇ ‘ਤੇ ਦਿਖਾਈ ਦੇਣ ਵਾਲੇ ਅਸਰ ਨੂੰ ਵੀ ਇਹ ਘੱਟ ਕਰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਖਾਣ ਦੇ ਨਾਲ ਚਿਹਰੇ’ ਤੇ ਝੁਰੜੀਆਂ ਨੂੰ ਰੋਕਦੇ ਹਨ ਜੇਕਰ ਤੁਸੀਂ ਚਾਹੋ ਤਾਂ ਆਲੂ ਬੁਖਾਰੇ ਦੇ ਛਿਲਕੇ ਨਾਲ ਚਿਹਰੇ ‘ਤੇ ਮਾਲਸ਼ ਕਰ ਸਕਦੇ ਹੋ। ਜਦੋਂ ਵੀ ਤੁਸੀਂ ਆਲੂ ਬੁਖਾਰਾ ਖਾਓ ਤਾਂ ਛਿਲਕੇ ਸਮੇਤ ਹੀ ਖਾਓ। ਛਿਲਕਾ ਪੇਟ ਵਿਚ ਜਾ ਕੇ ਫਾਈਬਰ ਪ੍ਰਦਾਨ ਕਰਦਾ ਹੈ। ਜਿਸ ਕਾਰਨ ਪੇਟ ਦੀਆਂ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ।
ਖ਼ਰਾਬ ਕੋਲੇਸਟ੍ਰੋਲ ਘੱਟ: ਆਲੂ ਬੁਖਾਰਾ ਸਰੀਰ ਵਿਚ ਖ਼ਰਾਬ ਕੋਲੇਸਟ੍ਰੋਲ ਨੂੰ ਖਤਮ ਕਰਕੇ ਚੰਗਾ ਕੋਲੈਸਟ੍ਰੋਲ ਪੈਦਾ ਕਰਦਾ ਹੈ। ਇਸਦੇ ਲਗਾਤਾਰ ਸੇਵਨ ਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ। ਇਹ ਗਰਭਵਤੀ ਔਰਤਾਂ ਲਈ ਬਹੁਤ ਲਾਭਕਾਰੀ ਫਲ ਹੈ।
ਦਿਮਾਗੀ ਪੋਸ਼ਣ: ਆਲੂ ਬੁਖਾਰੇ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ ਦੇ ਸੈੱਲ ਵਧੀਆ ਕੰਮ ਕਰਦੇ ਹਨ। ਇਹ ਫਲ ਤੁਹਾਡੇ ਮਨ ਨੂੰ ਕਿਰਿਆਸ਼ੀਲ ਰੱਖਣ ਵਿੱਚ ਬਹੁਤ ਲਾਭਕਾਰੀ ਹੈ। ਜਦੋਂ ਵੀ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਮੂਡ ਬਹੁਤ ਖ਼ਰਾਬ ਹੈ ਤਾਂ ਆਲੂ ਬੁਖਾਰਾ ਖਾਓ। ਤੁਹਾਡਾ ਖ਼ਰਾਬ ਮੂਡ ਜਲਦੀ ਹੀ ਇਸ ਨੂੰ ਲੈਣ ਨਾਲ ਠੀਕ ਹੋ ਜਾਵੇਗਾ।
ਅੱਖਾਂ ਲਈ ਫਾਇਦੇਮੰਦ: ਵਿਟਾਮਿਨ ਸੀ ਤੋਂ ਇਲਾਵਾ ਆਲੂ ਬੁਖਾਰੇ ਵਿਚ ਵਿਟਾਮਿਨ ਕੇ ਅਤੇ ਬੀ6 ਵੀ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹਨ। ਗਰਮੀਆਂ ਵਿੱਚ ਬੱਚਿਆਂ ਨੂੰ ਆਲੂ ਬੁਖਾਰਾ ਜਿੰਨਾ ਸੰਭਵ ਹੋ ਸਕੇ ਖੁਆਓ ਕਿਉਂਕਿ ਇਸ ਨਾਲ ਟੀ ਵੀ ਦੇਖਣ ਨਾਲ ਅਤੇ ਕੰਪਿਊਟਰ ‘ਤੇ ਕੰਮ ਕਰਨ ਦੇ ਕਾਰਨ ਅੱਖਾਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਇਸ ਫਲ ਦੇ ਸੇਵਨ ਤੋਂ ਕੁਝ ਰਾਹਤ ਮਿਲੇਗੀ।
ਭਾਰ ਘਟਾਉਣ ਲਈ ਮਦਦਗਾਰ: ਆਲੂ ਬੁਖਾਰਾ ਖਾਣ ਨਾਲ ਸਰੀਰ ਨੂੰ ਬਹੁਤ ਘੱਟ ਮਾਤਰਾ ਵਿਚ ਕੈਲੋਰੀ ਮਿਲਦੀ ਹੈ। 100 ਗ੍ਰਾਮ ਆਲੂ ਬੁਖਾਰਾ ਵਿਚ ਲਗਭਗ 47 ਗ੍ਰਾਮ ਕੈਲੋਰੀ ਪਾਈ ਜਾਂਦੀ ਹੈ ਜੋ ਅੰਬ, ਕੇਲਾ ਅਤੇ ਹੋਰ ਫਲਾਂ ਨਾਲੋਂ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਡਾਈਟਿੰਗ ਕਰ ਰਹੇ ਹੋ ਜਾਂ ਤੁਸੀਂ ਹਲਕਾ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਫਲ ਜ਼ਰੂਰ ਲਓ। ਇਹ ਸਰੀਰ ਵਿਚ ਬਹੁਤ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ।