Poha Health benefits: ਪੋਹੇ ਦਾ ਸ਼ਾਇਦ ਤੁਸੀਂ ਪਹਿਲਾਂ ਨਾਂ ਸੁਣਿਆ ਹੋਵੇ ਜਾਂ ਨਹੀਂ। ਉਂਝ ਤਾਂ ਇਹ ਇਕ ਗੁਜਰਾਤੀ ਡਿਸ਼ ਹੈ। ਸਵਾਦ ਨਾਲ ਭਰਪੂਰ ਪੋਹਾ ਨੂੰ ਨਾਸ਼ਤੇ ‘ਚ ਖਾਣ ਨਾਲ ਸ਼ਾਇਦ ਹੀ ਕੋਈ ਮਨਾ ਕਰ ਸਕਦਾ ਹੈ। ਸਵਾਦ ਦੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸਦਾ ਸੇਵਨ ਤੁਹਾਨੂੰ ਫਿਟ ਰੱਖਣ ਦੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਇਸ ‘ਚ ਕਾਰਬੋਹਾਈਡ੍ਰੇਟ ਸਮਰਥ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ ‘ਚ ਸਰੀਰ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨਾਸ਼ਤੇ ‘ਚ ਪੋਹਾ ਖਾਣ ਨਾਲ ਬਾਡੀ ਨੂੰ ਮਿਲਣ ਵਾਲੇ ਫਾਇਦਿਆਂ ਦੇ ਬਾਰੇ ‘ਚ।
- ਹਰ ਰੋਜ਼ ਨਾਸ਼ਤੇ ‘ਚ ਪੋਹਾ ਖਾਣ ਨਾਲ ਬਾਡੀ ‘ਚ ਆਇਰਨ ਦੀ ਕਮੀ ਨਹੀਂ ਹੁੰਦੀ। ਇਸ ਦੀ ਵਰਤੋਂ ਬੱਚਿਆਂ ਤੋਂ ਲੈ ਕੇ ਵੱਡਿਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਫੀਡ ਦੇਣ ਵਾਲੀਆਂ ਔਰਤਾਂ ਸਭ ਉਮਰ ਅਤੇ ਵਰਗ ਦੇ ਲੋਕ ਕਰ ਸਕਦੇ ਹਨ। ਹਾਰਟ ਦੇ ਮਰੀਜ਼ਾਂ ਲਈ ਇਸ ਤੋਂ ਵਧੀਆ ਅਤੇ ਲਾਈਟ ਡਾਈਟ ਹੋਰ ਨਹੀਂ ਹੋ ਸਕਦੀ।
- ਪੋਹਾ ਕਦੇ ਵੀ ਇਕੱਲਾ ਜਾਂ ਫਿਰ 1-2 ਸਬਜ਼ੀਆਂ ਨਾਲ ਨਹੀਂ ਬਣਦਾ। ਇਸ ਨੂੰ ਸੁਆਦਿਸ਼ਟ ਅਤੇ ਹੈਲਦੀ ਬਣਾਉਣ ਲਈ ਇਸ ‘ਚ ਢੇਰ ਸਾਰੀਆਂ ਸਬਜ਼ੀਆਂ ਪਾਈਆਂ ਜਾਂਦੀਆਂ ਹਨ। ਜਿਸ ਨਾਲ ਸਰੀਰ ‘ਚ ਵਿਟਾਮਿਨ, ਖਣਿਜ ਅਤੇ ਫਾਈਬਰ ਦੀ ਕਮੀ ਨਹੀਂ ਰਹਿੰਦੀ।
- ਸ਼ੂਗਰ ਦੇ ਮਰੀਜ਼ ਦਾ ਨਾਸ਼ਤਾ ਅਜਿਹਾ ਹੋਣਾ ਚਾਹੀਦਾ ਕਿ ਉਨ੍ਹਾਂ ਦਾ ਪੇਟ ਵੀ ਜ਼ਿਆਦਾ ਦੇਰ ਤੱਕ ਭਰਿਆ ਰਹੇ ਅਤੇ ਉਨ੍ਹਾਂ ਦੀ ਸ਼ੂਗਰ ਵੀ ਬੈਲੇਂਸ ਰਹੇ। ਅਜਿਹੇ ‘ਚ ਜੇਕਰ ਸ਼ੂਗਰ ਦੇ ਮਰੀਜ਼ ਆਪਣੀ ਡਾਈਟ ‘ਚ ਇਕ ਪਲੇਟ ਪੋਹਾ ਲੈਣ, ਤਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਰਹੇਗਾ।
- ਅਜਿਹੇ ‘ਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਫੂਡ ਐਲਰਜੀ ਦੀ ਬੀਮਾਰੀ ਹੈ। ਅਜਿਹੇ ‘ਚ ਉਨ੍ਹਾਂ ਲਈ ਵੀ ਪੋਹਾ ਇਕ ਵਧੀਆ ਆਪਸ਼ਨ ਹੈ। ਪੋਹੇ ਦੇ ਇਲਾਵਾ ਬੇਸਨ ਦਾ ਚਿੱਲਾ, ਮੱਕੀ ਦੀ ਰੋਟੀ ਅਤੇ ਓਟਸ ਵੀ ਉਹ ਖਾ ਸਕਦੇ ਹਨ।
- ਜ਼ਰੂਰੀ ਨਹੀਂ ਨਾਸ਼ਤੇ ‘ਚ ਹੀ ਤੁਸੀਂ ਪੋਹੇ ਨੂੰ ਸ਼ਾਮ ਦੇ ਸਨੈਕਸ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਇਸ ਨਾਲ ਤੁਹਾਡੇ ਰਾਤ ਦੇ ਖਾਣੇ ਦੀ ਭੁੱਖ ਵੀ ਬਰਕਰਾਰ ਰਹੇਗੀ।