ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ ਤੁਹਾਨੂੰ ਵੀ ਹੋਵੇਗੀ, ਜੇ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਚਾਹ ਪੀਣਾ ਛੱਡ ਦਿਓ ਤਾਂ ਤੁਸੀਂ ਕਹੋਗੇ ਕਿ ਜਾਨ ਲੈ ਲਓ ਪਰ ਚਾਹ ਬੰਦ ਨਾ ਕਰਵਾਓ।
ਤਾਂ ਅੱਜ ਅਸੀਂ ਤੁਹਾਨੂੰ 3 ਅਜਿਹੀਆਂ ਚੀਜ਼ਾਂ ਦੱਸਦੇ ਆ ਜਿਨ੍ਹਾਂ ਨੂੰ ਕਰਕੇ ਤੁਸੀਂ ਚਾਹ ਦੇ Side Effects ਤੋਂ ਬਚ ਸਕਦੇ ਹੋ
ਸਭ ਤੋਂ ਪਹਿਲਾਂ ਤੁਸੀਂ ਚਾਹ ਨੂੰ ਬਹੁਤ ਜ਼ਿਆਦਾ ਨਹੀਂ ਉਬਾਲਣਾ ਕਿਉਂਕਿ ਜ਼ਿਆਦਾ ਉਬਾਲਣ ਨਾਲ ਉਸ ਦੇ ਅੰਦਰ ਕੁੱਝ ਅਜਿਹੇ Compound Activate ਹੁੰਦੇ ਹਨ ਜੋ ਤੁਹਾਡੀ ਆਇਰਨ ਅਤੇ ਜ਼ਿੰਕ ਦੀ Absorption ਨੂੰ ਰੋਕ ਦਿੰਦੇ ਹਨ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਅੰਦਰ ਆਇਰਨ ਦੀ ਕਮੀ ਹੋ ਜਾਵੇਗੀ।
ਦੂਜੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਸਵੇਰੇ-ਸਵੇਰੇ ਖਾਲੀ ਪੇਟ ਚਾਹ ਪੀਣ ਦੀ ਆਦਤ ਹੈ ਤਾਂ ਉਸ ਨੂੰ ਛੱਡ ਦਿਓ ਕਿਉਂਕਿ ਇਸ ਨਾਲ ਤੁਹਾਨੂੰ ਐਸੀਡਿਟੀ ਤੇ Heart burn ਦੀ ਸਮੱਸਿਆ ਹੋਵੇਗੀ।
ਤੀਜਾ ਇਹ ਕਿ ਤੁਸੀਂ ਖਾਣੇ ਦੇ ਨਾਲ ਜਾਂ ਉਸ ਦੇ ਤੁਰੰਤ ਬਾਅਦ ਚਾਹ ਦਾ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੇ ਖਾਣੇ ‘ਚ ਜੋ Nutrients ਹਨ ਉਨ੍ਹਾਂ ਨੂੰ absorb ਨਹੀਂ ਹੋਣ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: