Post pregnancy jaggery benefits: ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਆਪਣੀ ਡਾਇਟ ‘ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਤਾਂ ਜੋ ਪ੍ਰੈਗਨੈਂਸੀ ਅਤੇ ਡਿਲੀਵਰੀ ਦੌਰਾਨ ਹੋਈ ਸਰੀਰਕ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਔਰਤਾਂ ਨੇ ਬ੍ਰੈਸਟਫੀਡਿੰਗ ਕਰਾਉਣੀ ਹੁੰਦੀ ਹੈ। ਅਜਿਹੇ ‘ਚ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਕਈ ਸਿਹਤ ਮਾਹਿਰ ਡਿਲੀਵਰੀ ਤੋਂ ਬਾਅਦ ਗੁੜ ਖਾਣ ਦੀ ਸਲਾਹ ਦਿੰਦੇ ਹਨ। ਗੁੜ ਦਾ ਸੇਵਨ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਨਾਲ ਹੀ ਇਹ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ। ਗੁੜ ‘ਚ ਮੌਜੂਦ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਕੈਲਸ਼ੀਅਮ, ਆਇਰਨ ਆਦਿ ਪੋਸ਼ਕ ਤੱਤ ਡਿਲੀਵਰੀ ਤੋਂ ਬਾਅਦ ਹੋਣ ਵਾਲੀ ਸਰੀਰਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਨ। ਇਸ ਲਈ ਆਓ ਅੱਜ ਡਿਲੀਵਰੀ ਤੋਂ ਬਾਅਦ ਗੁੜ ਦੇ ਲੱਡੂ ਖਾਣ ਦੇ ਫਾਇਦਿਆਂ ਬਾਰੇ ਜਾਣਦੇ ਹਾਂ। ਆਓ ਜਾਣਦੇ ਹਾਂ ਡਿਲੀਵਰੀ ਤੋਂ ਬਾਅਦ ਗੁੜ ਖਾਣ ਦੇ ਕੀ ਫਾਇਦੇ ਹਨ?
ਡਿਲੀਵਰੀ ਤੋਂ ਬਾਅਦ ਗੁੜ ਖਾਣ ਦੇ ਫਾਇਦੇ
ਹੱਡੀਆਂ ਹੁੰਦੀਆਂ ਹਨ ਮਜ਼ਬੂਤ: ਡਿਲੀਵਰੀ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਦਰਅਸਲ, ਗੁੜ ‘ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਹੱਡੀਆਂ ਦੀ ਮਜ਼ਬੂਤੀ ਨੂੰ ਬਣਾਏ ਰੱਖਣ ‘ਚ ਤੁਹਾਡੀ ਮਦਦ ਕਰਦਾ ਹੈ। ਨਾਲ ਹੀ ਇਹ ਤੁਹਾਡੀ Bone density ਨੂੰ ਵਧਾਉਂਦਾ ਹੈ। ਅਜਿਹੇ ‘ਚ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤਾਂ ਜੋ ਪ੍ਰੈਗਨੈਂਸੀ ਦੌਰਾਨ ਹੱਡੀਆਂ ‘ਚ ਹੋਈ ਕਿਸੀ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।
ਇਮਿਊਨਿਟੀ ਬੂਸਟ ਕਰੇ ਗੁੜ: ਡਿਲੀਵਰੀ ਤੋਂ ਬਾਅਦ ਸਰੀਰ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ‘ਚ ਔਰਤਾਂ ਲਈ ਗੁੜ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਗੁੜ ‘ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਇਮਿਊਨਿਟੀ ਨੂੰ ਵਧਾਉਣ ‘ਚ ਕਾਰਗਰ ਹੁੰਦੇ ਹਨ। ਨਾਲ ਹੀ ਇਹ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਵਾ ਦੇਣ ‘ਚ ਕਾਰਗਰ ਹੁੰਦਾ ਹੈ।
ਰਿਕਵਰੀ ਕਰਨ ‘ਚ ਸਹਾਇਕ: ਡਿਲੀਵਰੀ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਔਰਤਾਂ ਜਲਦੀ ਰਿਕਵਰ ਹੁੰਦੀਆਂ ਹਨ। ਇਸ ਲਈ ਕਈ ਔਰਤਾਂ ਡਿਲੀਵਰੀ ਤੋਂ ਬਾਅਦ ਗੁੜ ਤੋਂ ਬਣੇ ਲੱਡੂ ਦਾ ਸੇਵਨ ਕਰਦੀਆਂ ਹਨ। ਨਾਲ ਹੀ ਗੁੜ ਦੇ ਸੇਵਨ ਨਾਲ ਸਰੀਰ ਦੀ ਸੋਜ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਗੁੜ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਇਸ ਲਈ ਡਿਲੀਵਰੀ ਤੋਂ ਬਾਅਦ ਗੁੜ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਸਰਦੀ-ਜ਼ੁਕਾਮ ਤੋਂ ਬਚਾਅ: ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਬਚਾਅ ਦੀ ਲੋੜ ਹੁੰਦੀ ਹੈ। ਦਰਅਸਲ ਜੇਕਰ ਕਿਸੇ ਔਰਤ ਨੂੰ ਬ੍ਰੈਸਟਫੀਡਿੰਗ ਦੌਰਾਨ ਸਰਦੀ-ਜ਼ੁਕਾਮ ਹੋ ਜਾਵੇ ਤਾਂ ਇਸ ਨਾਲ ਬੱਚੇ ਨੂੰ ਵੀ ਸਰਦੀ-ਜ਼ੁਕਾਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ‘ਚ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਗੁੜ ਖਾਣ ਨੂੰ ਕਿਹਾ ਜਾਂਦਾ ਹੈ। ਤਾਂ ਜੋ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਭਾਰ ਘਟਾਉਣ ‘ਚ ਅਸਰਦਾਰ: ਗੁੜ ਦਾ ਸੇਵਨ ਕਰਨ ਨਾਲ ਸਰੀਰ ਦਾ ਭਾਰ ਕੰਟਰੋਲ ਹੁੰਦਾ ਹੈ। ਪ੍ਰੈਗਨੈਂਸੀ ਦੌਰਾਨ ਅਤੇ ਡਿਲੀਵਰੀ ਤੋਂ ਬਾਅਦ ਕਈ ਔਰਤਾਂ ਦਾ ਭਾਰ ਵਧ ਜਾਂਦਾ ਹੈ। ਅਜਿਹੇ ‘ਚ ਗੁੜ ਦਾ ਸੇਵਨ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ। ਦਰਅਸਲ ਗੁੜ ‘ਚ ਮੌਜੂਦ ਗੁਣ ਸਰੀਰ ਨੂੰ ਡੀਟੌਕਸਫਾਈ ਕਰਨ ‘ਚ ਕਾਰਗਰ ਹੁੰਦੇ ਹਨ। ਨਾਲ ਹੀ ਇਹ ਪਾਚਨ ਨੂੰ ਵਧਾਵਾ ਦਿੰਦਾ ਹੈ। ਅਜਿਹੇ ‘ਚ ਖਾਣੇ ਦੇ ਨਾਲ 1 ਟੁਕੜਾ ਗੁੜ ਦਾ ਸੇਵਨ ਕਰਨ ਨਾਲ ਸਰੀਰ ਦਾ ਭਾਰ ਘੱਟ ਹੋ ਸਕਦਾ ਹੈ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਜੋ ਭਾਰ ਘਟਾਉਣ ‘ਚ ਕਾਰਗਰ ਹੈ।
ਡਿਲੀਵਰੀ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਮੋਟਾਪੇ ਤੋਂ ਲੈ ਕੇ ਇਮਿਊਨਿਟੀ ਬੂਸਟ ਕੀਤੀ ਜਾ ਸਕਦੀ ਹੈ। ਨਾਲ ਹੀ ਇਹ ਸਰੀਰ ‘ਚ ਆਇਰਨ ਦੀ ਕਮੀ ਨੂੰ ਦੂਰ ਕਰਨ ‘ਚ ਕਾਰਗਰ ਹੈ। ਹਾਲਾਂਕਿ, ਧਿਆਨ ਰੱਖੋ ਕਿ ਗਰਮੀਆਂ ‘ਚ ਗੁੜ ਦਾ ਜ਼ਿਆਦਾ ਸੇਵਨ ਨਾ ਕਰੋ। ਉੱਥੇ ਹੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਗੁੜ ਦਾ ਸੇਵਨ ਕਰੋ।