Post pregnancy weight loss: ਡਿਲੀਵਰੀ ਤੋਂ ਬਾਅਦ ਪੇਟ ਵਧਣਾ ਔਰਤਾਂ ਲਈ ਇੱਕ ਆਮ ਸਮੱਸਿਆ ਹੈ। ਬੱਚੇ ਹੋਣ ਤੋਂ ਬਾਅਦ ਅਕਸਰ ਔਰਤਾਂ ਦੇ ਪੇਟ ਦਾ ਫੈਟ ਵੱਧ ਜਾਂਦਾ ਹੈ। ਇਸ ਦੌਰਾਨ ਸਰੀਰ ‘ਚ ਫੈਟ ਵਧਣ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਕੁਝ ਨੁਸਖੇ ਅਪਣਾ ਕੇ ਬੈਲੀ ਫੈਟ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਫੈਟ ਘੱਟ ਕਰਨਾ ਹੈ ਤਾਂ ਚੱਲੋ ਪੈਦਲ: ਸੈਰ ਕਰਨਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ‘ਚ ਡਿਲੀਵਰੀ ਤੋਂ ਬਾਅਦ ਤੁਸੀਂ ਜਿੰਨਾ ਜ਼ਿਆਦਾ ਪੈਦਲ ਚੱਲੋਗੇ ਉਨ੍ਹਾਂ ਹੀ ਤੁਹਾਡੇ ਪੇਟ ‘ਤੇ ਜਮ੍ਹਾ ਵਾਧੂ ਫੈਟ ਘੱਟ ਹੋਵੇਗਾ। ਤੁਸੀਂ ਪੈਦਲ ਚੱਲ ਕੇ ਬੈਲੀ ਫੈਟ ਘੱਟ ਕਰ ਸਕਦੇ ਹੋ। ਇਸ ਨਾਲ ਤਣਾਅ ਵੀ ਘੱਟ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਰਿਕਵਰੀ ‘ਚ ਵੀ ਬਹੁਤ ਆਰਾਮ ਮਿਲਦਾ ਹੈ। ਇਹ ਤਰੀਕਾ ਹੌਲੀ ਹੋ ਸਕਦਾ ਹੈ ਪਰ ਫੈਟ ਨੂੰ ਘਟਾਉਣ ਲਈ ਬਹੁਤ ਆਸਾਨ ਹੈ।
ਪਾਣੀ ਜ਼ਿਆਦਾ ਪੀਓ: ਜੇਕਰ ਤੁਸੀਂ ਪੇਟ ਦੇ ਫੈਟ ਨੂੰ ਘੱਟ ਕਰਨ ਲਈ ਤਰੀਕਾ ਲੱਭ ਰਹੇ ਹੋ ਤਾਂ ਵੱਧ ਤੋਂ ਵੱਧ ਪਾਣੀ ਪੀਓ। ਸਰੀਰ ਨੂੰ ਹਾਈਡਰੇਟ ਰੱਖ ਕੇ ਤੁਸੀਂ ਪੇਟ ਦੇ ਫੈਟ ਨੂੰ ਘਟਾ ਸਕਦੇ ਹੋ। ਉੱਥੇ ਹੀ ਪਾਣੀ ਦੀ ਕਮੀ ਨਾਲ ਸਰੀਰ ‘ਚ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਹੋ ਸਕੇ ਪਾਣੀ ਪੀਓ। ਡਿਲੀਵਰੀ ਦੇ ਬਾਅਦ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚੋ। ਇਸ ਦੇ ਨਾਲ ਹੀ ਨੀਂਦ ਵੀ ਪੂਰੀ ਲਓ। ਨੀਂਦ ਪੂਰੀ ਨਾ ਹੋਣ ਕਾਰਨ ਸਟ੍ਰੈੱਸ ਵਧ ਜਾਂਦਾ ਹੈ।
ਬ੍ਰੈਸਟਫੀਡਿੰਗ ਨਾਲ ਫੈਟ ਨੂੰ ਘਟਾਉਣ ‘ਚ ਮਿਲਦੀ ਹੈ ਮਦਦ: ਮਾਂ ਦਾ ਦੁੱਧ ਬੱਚਿਆਂ ਲਈ ਸੰਪੂਰਨ ਭੋਜਨ ਹੁੰਦਾ ਹੈ। ਬੱਚੇ ਨੂੰ ਮਾਂ ਦੇ ਦੁੱਧ ਤੋਂ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਸਰੀਰ ਦਾ ਵਿਕਾਸ ਆਸਾਨੀ ਨਾਲ ਹੁੰਦਾ ਹੈ। ਲਗਭਗ 6 ਮਹੀਨਿਆਂ ਤੱਕ ਬ੍ਰੈਸਟਫੀਡਿੰਗ ਜ਼ਰੂਰੀ ਹੈ। ਇਸ ਦੇ ਜ਼ਰੀਏ ਔਰਤਾਂ ਦੀ ਕਾਫੀ ਐਨਰਜ਼ੀ ਖਰਚ ਹੁੰਦੀ ਹੈ, ਜੋ ਵਾਧੂ ਫੈਟ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੀ ਹੈ।
ਯੋਗਾ ਦੀ ਮਦਦ ਨਾਲ ਕਰੋ ਫੈਟ ਘੱਟ: ਕਸਰਤ ਕਰਨ ਨਾਲ ਸਰੀਰ ‘ਚੋਂ ਵਾਧੂ ਫੈਟ ਘੱਟ ਜਾਂਦਾ ਹੈ ਅਤੇ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ। ਡਿਲੀਵਰੀ ਦੇ 5-6 ਮਹੀਨੇ ਬਾਅਦ ਹੀ ਕਸਰਤ ਸ਼ੁਰੂ ਕੀਤੀ ਜਾ ਸਕਦੀ ਹੈ। ਯੋਗਾ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਮਾਲਿਸ਼ ਜ਼ਰੂਰ ਕਰਵਾਓ: ਡਿਲੀਵਰੀ ਤੋਂ ਬਾਅਦ ਜਿੰਨਾ ਹੋ ਸਕੇ ਤੁਸੀਂ ਆਪਣੇ ਸਰੀਰ ਦੀ ਤੇਲ ਨਾਲ ਮਾਲਿਸ਼ ਕਰਵਾਓ। ਇਸ ਦੌਰਾਨ ਪੇਟ ਦੀ ਮਸਾਜ ਜ਼ਰੂਰ ਕਰਵਾਓ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ‘ਚ ਬਲੱਡ ਸਰਕੂਲੇਸ਼ਨ ਵਧਦਾ ਹੈ। ਅਜਿਹੇ ‘ਚ ਸਰੀਰ ਦੇ ਇਕ ਜਗ੍ਹਾ ‘ਤੇ ਫੈਟ ਜਮ੍ਹਾ ਨਹੀਂ ਹੁੰਦਾ। ਇਸ ਤਰ੍ਹਾਂ ਮਾਲਿਸ਼ ਕਰਵਾਕੇ ਤੁਸੀਂ ਬੈਲੀ ਫੈਟ ਘੱਟ ਕਰ ਸਕਦੇ ਹੋ।