Pregnancy constipation Miscarriage: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਮੋਰਨਿੰਗ ਸਿਕਨੈੱਸ, ਜੀਅ ਕੱਚਾ ਹੋਣਾ, ਉਲਟੀ ਆਉਣਾ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਜੇਕਰ ਦਸਤ ਅਤੇ ਕਬਜ਼ ਹੋ ਜਾਵੇ ਤਾਂ? ਕੁਝ ਪ੍ਰੈਗਨੈਂਸੀ ‘ਚ ਦਸਤ ਜਾਂ ਕਬਜ਼ ਨਾਲ ਘਬਰਾ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਇਸ ਨਾਲ ਭਰੂਣ ਨੂੰ ਨੁਕਸਾਨ ਹੋਵੇਗਾ। ਕੁਝ ਔਰਤਾਂ ਨੂੰ ਤਾਂ ਲੱਗਦਾ ਹੈ ਕਿ ਇਸ ਨਾਲ ਮਿਸਕੈਰੇਜ ਤੱਕ ਹੋ ਸਕਦਾ ਹੈ ਪਰ ਕੀ ਇਹ ਅਸਲ ‘ਚ ਅਜਿਹਾ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ ‘ਚ ਦਸਤ ਹੋਣਾ ਕਿੰਨੀ ਆਮ ਗੱਲ ਹੈ।
ਕੀ ਪ੍ਰੈਗਨੈਂਸੀ ‘ਚ ਨਾਰਮਲ ਹੈ ਦਸਤ: ਪ੍ਰੈਗਨੈਂਸੀ ਦੌਰਾਨ ਔਰਤਾਂ ਦੇ ਸਰੀਰ ‘ਚ ਕਈ ਹਾਰਮੋਨਲ ਉਤਰਾਅ-ਚੜ੍ਹਾਅ ਹੁੰਦੇ ਹਨ। ਇਸ ਕਾਰਨ ਦਸਤ ਅਤੇ ਕਬਜ਼ ਹੋਣਾ ਆਮ ਗੱਲ ਹੈ। ਦਰਅਸਲ ਇਸ ਦੌਰਾਨ ਸਰੀਰ (fluids) ਦੀ ਵਰਤੋਂ ਅਲੱਗ ਤਰੀਕੇ ਨਾਲ ਕਰਨ ਲੱਗਦਾ ਹੈ ਜਿਸ ਕਾਰਨ ਇਹ ਸਮੱਸਿਆ ਹੋਣਾ ਸੁਭਾਵਿਕ ਹੈ। ਜ਼ਿਆਦਾਤਰ ਮਾਮਲਿਆਂ ‘ਚ ਇਹ ਸਥਿਤੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ ਪਰ ਜੇਕਰ ਡਾਇਰੀਆ ਕੁਝ ਦਿਨਾਂ ਤੱਕ ਬਣਿਆ ਤਾਂ ਇਹ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
ਡਾਕਟਰ ਨੂੰ ਕਦੋਂ ਦਿਖਾਈਏ: ਜੇਕਰ ਦਸਤ 3 ਦਿਨਾਂ ਤੋਂ ਵੱਧ ਸਮੇਂ ਤੱਕ ਰਹੇ ਅਤੇ ਇਸ ਨਾਲ ਬੁਖਾਰ ਵੀ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਸਗੋਂ ਤੁਰੰਤ ਜਾਂਚ ਕਰਵਾਓ। ਡਾਇਰੀਆ ‘ਚ ਪੇਟ ਦਰਦ ਅਤੇ ਮਲ ਦੇ ਨਾਲ ਖੂਨ ਵੀ ਦਿਖਾਈ ਦੇਵੇ ਤਾਂ ਇਹ ਚਿੰਤਾ ਦੀ ਗੱਲ ਹੈ।
ਕੀ ਦਸਤ ਕਾਰਨ ਹੋ ਸਕਦਾ ਹੈ ਮਿਸਕੈਰੇਜ਼: ਪ੍ਰੈਗਨੈਂਸੀ ਦੇ ਸ਼ੁਰੂਆਤੀ ਪੜਾਵਾਂ ‘ਚ ਦਸਤ ਅਤੇ ਕਬਜ਼ ਜ਼ਿਆਦਾ ਆਮ ਹੈ। ਹਾਲਾਂਕਿ ਲੰਬੇ ਸਮੇਂ ਤੱਕ ਇਹ ਸਮੱਸਿਆ ਰਹਿਣ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ ਪਰ ਇਹ ਮਿਸਕੈਰੇਜ਼ ਦਾ ਕਾਰਨ ਨਹੀਂ ਬਣ ਸਕਦੇ।
ਕੀ ਕਰੀਏ ?
- ਦਸਤ ਲਈ ਖ਼ੁਦ ਦਵਾਈ ਬਿਲਕੁਲ ਨਾ ਲਓ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਲਓ। ਇਸ ਤੋਂ ਇਲਾਵਾ…
- ਡੀਹਾਈਡਰੇਸ਼ਨ ਤੋਂ ਬਚਣ ਲਈ ਭਰਪੂਰ ਪਾਣੀ ਅਤੇ ਤਰਲ ਪਦਾਰਥ ਪੀਓ।
- ਫਾਈਬਰ ਨਾਲ ਭਰਪੂਰ ਭੋਜਨ ਖਾਓ ਕਿਉਂਕਿ ਇਹ ਹਜ਼ਮ ਕਰਨਾ ਆਸਾਨ ਹੁੰਦਾ ਹੈ।
- ਦੁੱਧ ਜਾਂ ਫਲਾਂ ਦਾ ਜੂਸ ਨਾ ਲਓ ਕਿਉਂਕਿ ਇਸ ਨਾਲ ਸਥਿਤੀ ਵਿਗੜ ਸਕਦੀ ਹੈ।
- ਡਾਕਟਰ ਦੀ ਸਲਾਹ ਨਾਲ ਹਲਕੀ-ਫੁਲਕੀ ਕਸਰਤ ਵੀ ਕਰੋ।
- ਪਾਣੀ ‘ਚ ਨਮਕ ਅਤੇ ਖੰਡ ਮਿਲਾ ਕੇ ਪੀਓ ਪਰ ਡਾਕਟਰ ਦੀ ਸਲਾਹ ਨਾਲ।