Pregnancy Energy foods: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕੁਝ ਖਾਣ-ਪੀਣ ਦਾ ਮਨ ਨਾ ਕਰਨਾ ਜਾਂ ਫ਼ਿਰ ਕਈ ਵਾਰ ਜੀ ਮਚਲਾਉਣਾ ਤਾਂ ਕਈ ਵਾਰ ਕਮਜ਼ੋਰ ਮਹਿਸੂਸ ਹੋਣਾ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਇਟ ‘ਚ ਕੁਝ ਬਦਲਾਅ ਜ਼ਰੂਰ ਕਰੋ ਕਿਉਂਕਿ ਪ੍ਰੈਗਨੈਂਸੀ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਇੱਕ ਔਰਤ ਨੂੰ ਨਾ ਸਿਰਫ ਆਪਣੀ ਦੇਖਭਾਲ ਕਰਨੀ ਪੈਂਦੀ ਹੈ ਬਲਕਿ ਬੱਚੇ ਦੀ ਸਿਹਤ ਬਾਰੇ ਵੀ ਸੋਚਣਾ ਪੈਂਦਾ ਹੈ ਕਿਉਂਕਿ ਤੁਹਾਡੇ ਦੁਆਰਾ ਕੀਤੀ ਗਈ ਇੱਕ ਗਲਤੀ ਤੁਹਾਡੇ ਬੱਚੇ ‘ਤੇ ਭਾਰੀ ਪੈ ਸਕਦੀ ਹੈ। ਇਸ ਲਈ ਜੇ ਤੁਹਾਨੂੰ ਪ੍ਰੈਗਨੈਂਸੀ ਦੌਰਾਨ ਛੋਟੇ-ਛੋਟੇ ਕੰਮ ਕਰਨ ਨਾਲ ਥਕਾਵਟ ਹੋਣ ਲੱਗਦੀ ਹੈ ਤਾਂ ਇਹ ਇਕ ਤਰ੍ਹਾਂ ਨਾਲ ਆਮ ਗੱਲ ਹੈ ਪਰ ਜੇ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਤਾਂ ਤੁਹਾਨੂੰ ਆਪਣੀ ਡਾਇਟ ‘ਚ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਕਰਕੰਦੀ: ਪ੍ਰੈਗਨੈਂਸੀ ਦੌਰਾਨ ਤੁਸੀਂ ਆਪਣੀ ਡਾਇਟ ‘ਚ ਸ਼ਕਰਕੰਦੀ ਜ਼ਰੂਰ ਸ਼ਾਮਲ ਕਰੋ। ਇਸ ਨੂੰ ਲੈਣ ਨਾਲ ਨਾ ਸਿਰਫ ਤੁਹਾਡਾ ਸਰੀਰ ਸਿਹਤਮੰਦ ਹੁੰਦਾ ਹੈ ਬਲਕਿ ਇਸ ਨਾਲ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਸ ਨਾਲ ਤੁਹਾਨੂੰ ਥਕਾਵਟ ਵੀ ਨਹੀਂ ਹੁੰਦੀ ਅਤੇ ਤੁਸੀਂ ਤੰਦਰੁਸਤ ਵੀ ਰਹਿੰਦੇ ਹੋ। ਪ੍ਰੈਗਨੈਂਸੀ ਦੌਰਾਨ ਡ੍ਰਾਈ ਫਰੂਟਸ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇ ਔਰਤਾਂ ਨੂੰ ਇਸ ਸਮੇ ਦੇ ਦੌਰਾਨ ਐਨਰਜ਼ੀ ਲੋਅ ਦੀ ਸਮੱਸਿਆ ਹੋਵੇ ਅਤੇ ਤੁਹਾਨੂੰ ਲਗਾਤਾਰ ਥਕਾਨ ਹੋ ਰਹੀ ਹੈ ਤਾਂ ਤੁਸੀਂ ਡ੍ਰਾਈ ਫਰੂਟਸ ਖਾਓ। ਇਸਦੇ ਲਈ ਤੁਸੀਂ ਇੱਕ ਅਲੱਗ ਤੋਂ ਪੈਕੇਟ ਤਿਆਰ ਕਰੋ ਜਿਸ ‘ਚ ਤੁਸੀਂ ਬਦਾਮ, ਕਾਜੂ ਜਾਂ ਸਾਰੇ ਡ੍ਰਾਈ ਫਰੂਟਸ ਰੱਖੋ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪ੍ਰੋਟੀਨ ਮਿਲਦਾ ਹੈ ਅਤੇ ਇਸ ਨਾਲ ਤੁਸੀਂ ਸਿਹਤਮੰਦ ਵੀ ਰਹਿੰਦੇ ਹੋ।
ਕਰੋ ਪਾਲਕ ਦਾ ਸੇਵਨ: ਪਾਲਕ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਇਸ ‘ਚ ਭਰਪੂਰ ਆਇਰਨ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਅਤੇ ਸਾਡੀ ਬਾਡੀ ਲਈ ਬਹੁਤਜ਼ਰੂਰੀ ਹੁੰਦੀ ਹੈ। ਪਾਲਕ ਖਾਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰੀਰ ‘ਚ ਥਕਾਵਟ ਦਾ ਕਾਰਨ ਕਿਤੇ ਨਾ ਕਿਤੇ ਆਇਰਨ ਦੀ ਕਮੀ ਹੁੰਦੀ ਹੈ ਇਸ ਲਈ ਔਰਤਾਂ ਨੂੰ ਇਸ ਸਮੇਂ ਦੌਰਾਨ ਪਾਲਕ ਖਾਣੀ ਚਾਹੀਦੀ ਹੈ। ਤੁਸੀਂ ਪਾਲਕ ਦਾ ਸੂਪ ਪੀਓ ਜਾਂ ਇਸਦੀ ਸਬਜ਼ੀ ਖਾਓ। ਸੇਬ ਤਾਂ ਔਰਤਾਂ ਨੂੰ ਜ਼ਰੂਰ ਖਾਣੇ ਚਾਹੀਦੇ ਹਨ। ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਸੇਬ ਇੱਕ ਅਜਿਹਾ ਸਰੋਤ ਹੈ ਜਿਸ ਤੋਂ ਤੁਹਾਨੂੰ ਕੁਦਰਤੀ ਐਨਰਜ਼ੀ ਮਿਲਦੀ ਹੈ। ਸੇਬ ਖਾਣ ਨਾਲ ਐਨਰਜ਼ੀ ਲੈਵਲ ਬਹੁਤ ਵੱਧ ਜਾਂਦਾ ਹੈ ਇਸ ਲਈ ਤੁਹਾਨੂੰ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਤੁਹਾਨੂੰ ਜਲਦੀ ਐਨਰਜ਼ੀ ਮਿਲੇਗੀ।
ਸਰੀਰ ਨੂੰ ਰੱਖੋ ਹਾਈਡਰੇਟ: ਗਰਮੀਆਂ ਦਾ ਮੌਸਮ ਹੈ ਇਸ ਸਮੇਂ ਦੌਰਾਨ ਔਰਤਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਗਰਮੀ ਲੱਗਣੀ ਜਾਂ ਸਰੀਰ ‘ਚ ਪਾਣੀ ਦੀ ਕਮੀ ਹੋਣਾ ਅਤੇ ਥਕਾਵਟ ਮਹਿਸੂਸ ਕਰਨਾ ਅਜਿਹੇ ‘ਚ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ। ਇਸ ਲਈ ਆਪਣੀ ਡਾਇਟ ‘ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜਿਸ ਨਾਲ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ। ਇਸ ਲਈ ਵੱਧ ਤੋਂ ਵੱਧ ਪਾਣੀ ਪੀਓ, ਜੂਸ ਪੀਓ, ਨਾਰੀਅਲ ਪਾਣੀ ਪੀਓ। ਇਸ ਦੌਰਾਨ ਔਰਤਾਂ ਨੂੰ ਕਈ ਵਾਰ ਭੁੱਖ ਵੀ ਨਹੀਂ ਲਗਦੀ ਅਤੇ ਥਕਾਵਟ ਦਾ ਕਾਰਨ ਘੱਟ ਖਾਣਾ ਵੀ ਹੁੰਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਇਟ ਨੂੰ ਹੈਲਥੀ ਰੱਖੋ ਅਤੇ ਹਰੀਆਂ ਸਬਜ਼ੀਆਂ ਖਾਓ। ਜੇਕਰ ਤੁਹਾਡੇ ਤੋਂ ਹੈਵੀ ਫੂਡਜ਼ ਨਹੀਂ ਖਾਧੇ ਜਾ ਰਹੇ ਤਾਂ ਤੁਸੀਂ ਹਲਕਾ-ਫੁਲਕਾ ਸਲਾਦ ਬਣਾ ਕੇ ਖਾਓ। ਇਸ ਨਾਲ ਥਕਾਵਟ ਵੀ ਦੂਰ ਹੋਵੇਗੀ।