Pregnancy health problems: ਪ੍ਰੈਗਨੈਂਸੀ ‘ਚ ਹਾਰਮੋਨਲ ਬਦਲਾਅ ਦੇ ਕਾਰਨ ਹਰ ਔਰਤ ਨੂੰ ਮੋਰਨਿੰਗ ਸਿਕਨੈੱਸ, ਮੂਡ ਸਵਿੰਗ, ਵਾਲ ਝੜਨਾ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਇਸ ਦੌਰਾਨ ਜੇਸਟੇਸ਼ਨਲ ਸ਼ੂਗਰ, ਯੂਟੀਆਈ ਵਰਗੀਆਂ ਸਮੱਸਿਆਵਾਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅਜਿਹੇ ‘ਚ ਹਰ ਔਰਤ ਨੂੰ ਇਸ ਤੋਂ ਬਚਾਅ ਲਈ ਟਿਪਸ ਪਤਾ ਹੋਣੇ ਚਾਹੀਦੇ ਹਨ। ਆਓ ਅੱਜ ਅਸੀਂ ਤੁਹਾਨੂੰ ਪ੍ਰੈਗਨੈਂਸੀ ‘ਚ ਹੋਣ ਵਾਲੀਆਂ 5 ਆਮ ਸਮੱਸਿਆਵਾਂ ਅਤੇ ਉਸ ਤੋਂ ਬਚਾਅ ਲਈ ਟਿਪਸ ਦੱਸਦੇ ਹਾਂ…
ਡਾਇਬਿਟੀਜ਼: ਪ੍ਰੈਗਨੈਂਸੀ ਦੌਰਾਨ ਔਰਤਾਂ ‘ਚ ਜੇਸਟੇਸ਼ਨਲ ਡਾਇਬਿਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਕਾਰਨ ਨਵਜੰਮੇ ਬੱਚਿਆਂ ਵਿੱਚ ਕੁਝ ਜਮਾਂਦਰੂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਜੋ ਔਰਤਾਂ ਪਹਿਲਾਂ ਹੀ ਡਾਈਬੀਟਿਕ ਮਰੀਜ਼ ਹਨ ਉਹ ਆਲੂ, ਚੌਲ, ਜੰਕ ਫੂਡ, ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਹਰ 3 ਮਹੀਨੇ ‘ਚ OGTT (ਓਰਲ ਗਲੂਕੋਜ਼ ਟੌਲਰੈਂਸ ਟੈਸਟ) ਕਰਵਾਓ। ਇਸਦੇ ਨਾਲ ਹੀ ਡਾਕਟਰ ਸ਼ੂਗਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਜਾਂ ਇਨਸੁਲਿਨ ਇੰਜੈਕਸ਼ਨ ਦੀ ਸਲਾਹ ਵੀ ਦਿੰਦੇ ਹਨ।
ਯੂਟੀਆਈ: ਸਰੀਰ ਵਿਚ ਪ੍ਰੋਜੈਸਟ੍ਰੋਨ ਦੀ ਮਾਤਰਾ ਵਧਣ ਨਾਲ ਔਰਤਾਂ ਨੂੰ ਇਸ ਸਮੇਂ ਯੂਟੀਆਈ ਇੰਫੈਕਸ਼ਨ ਦਾ ਖ਼ਤਰਾ ਵੀ ਰਹਿੰਦਾ ਹੈ। ਜਿਸ ਨਾਲ ਕਿਡਨੀ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਅਤੇ ਸਹੀ ਡਾਇਟ ਲਓ। ਜੰਕ ਫੂਡ, ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰੋ ਅਤੇ ਗੰਦੇ ਟਾਇਲਟ ਦੀ ਵਰਤੋਂ ਨਾ ਕਰੋ।
ਪ੍ਰੀ-ਇਕਲੈਂਪਸੀਆ: ਸ਼ੁਰੂਆਤ ਦੇ 20ਵੇਂ ਹਫ਼ਤੇ ‘ਚ ਕੁਝ ਔਰਤਾਂ ਦਾ ਬੀਪੀ ਵਧਣ ਲੱਗਦਾ ਹੈ ਜਿਸ ਕਾਰਨ ਯੂਰਿਨ ਦੇ ਰਾਸਤੇ ਰਾਹੀਂ ਪ੍ਰੋਟੀਨ ਨਿਕਲ ਜਾਂਦਾ ਹੈ। ਇਸ ਨੂੰ ਪ੍ਰੀ-ਇਕਲੈਂਪਸੀਆ ਕਿਹਾ ਜਾਂਦਾ ਹੈ ਜੋ ਕਾਫ਼ੀ ਗੰਭੀਰ ਸਥਿਤੀ ਹੈ। ਇਸ ਕਾਰਨ ਚਿਹਰੇ ‘ਤੇ ਸੋਜ, ਪੈਰਾਂ ਵਿਚ ਦਰਦ, ਬਲੱਡ ਸਰਕੂਲੇਸ਼ਨ ‘ਚ ਮੁਸ਼ਕਲ ਅਤੇ ਬੱਚੇ ਦੇ ਵਿਕਾਸ ਵਿਚ ਰੁਕਾਵਟ ਆਉਣ ਲੱਗਦੀ ਹੈ। ਅਜਿਹੇ ‘ਚ ਔਰਤਾਂ ਨੂੰ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਹੈ ਅਤੇ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਪੈਰਾਂ ਅਤੇ ਕਮਰ ਵਿਚ ਦਰਦ: ਪ੍ਰੈਗਨੈਂਸੀ ‘ਚ ਹੋਣ ਵਾਲਾ ਪੈਰਾਂ, ਕਮਰ, ਰੀੜ੍ਹ ਦੀ ਹੱਡੀ, ਮਾਸਪੇਸ਼ੀ ਵਿਚ ਦਰਦ, ਸੋਜਸ਼ ਅਤੇ ਖਿਚਾਅ ਦੇ ਕਾਰਨ ਉੱਠਣਾ-ਬੈਠਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਜ਼ਿਆਦਾ ਆਰਾਮ ਕਰੋ ਅਤੇ ਭਾਰੀ ਚੀਜ਼ਾਂ ਚੁੱਕਣ ਤੋਂ ਬਚੋ। ਇਸਦੇ ਨਾਲ ਹੀ ਸੌਣ ਦੀ ਪੋਜ਼ੀਸ਼ਨ ਵੀ ਸਹੀ ਰੱਖੋ।
ਅਨੀਮੀਆ: ਅਨੀਮੀਆ ਯਾਨਿ ਸਰੀਰ ਵਿਚ ਖੂਨ ਦੀ ਕਮੀ ਹੋਣ ਨਾਲ ਨਾ ਸਿਰਫ਼ ਬੱਚੇ ਦੇ ਵਿਕਾਸ ਵਿਚ ਰੁਕਾਵਟ ਆਉਂਦੀ ਹੈ ਬਲਕਿ ਇਹ ਗਰਭਪਾਤ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ ‘ਚ ਵਧੀਆ ਹੋਵੇਗਾ ਕਿ ਤੁਸੀਂ ਡਾਇਟ ‘ਚ ਅਨਾਰ, ਚੁਕੰਦਰ, ਹਰੀਆਂ ਪੱਤੇਦਾਰ ਸਬਜ਼ੀਆਂ, ਅੰਜੀਰ, ਖਜੂਰ ਜਿਹੀਆਂ ਆਇਰਨ ਨਾਲ ਭਰਪੂਰ ਚੀਜ਼ਾਂ ਖਾਓ। ਤਾਂ ਕਿ ਸਰੀਰ ਵਿੱਚ ਖੂਨ ਦੀ ਕਮੀ ਨਾ ਹੋਵੇ।