Pregnancy Plum benefits: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਜੋ ਅਣਜੰਮੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ। ਇਸ ਸਮੇਂ ਦੌਰਾਨ ਕੁਝ ਫਲਾਂ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਉਨ੍ਹਾਂ ‘ਚੋਂ ਇਕ ਹੈ ਆਲੂ ਬੁਖ਼ਾਰਾ। ਜੀ ਹਾਂ, ਖੱਟੇ-ਮਿੱਠੇ ਸੁਆਦ ਵਾਲੇ ਆਲੂ ਬੁਖ਼ਾਰਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸਦਾ ਸੇਵਨ ਪ੍ਰੈਗਨੈਂਸੀ ‘ਚ ਬਿਨਾਂ ਕਿਸੇ ਸਮੱਸਿਆ ਦੇ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਸਮੇਂ ਦੌਰਾਨ ਆਲੂ ਬੁਖ਼ਾਰਾ ਖਾਣ ਦੇ ਫਾਇਦਿਆਂ ਬਾਰੇ…
- ਆਲੂ ਬੁਖ਼ਾਰੇ ‘ਚ ਆਇਰਨ ਹੋਣ ਨਾਲ ਖ਼ੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਦਰਅਸਲ ਪ੍ਰੈਗਨੈਂਸੀ ਦੌਰਾਨ ਅਨੀਮੀਆ ਦਾ ਖ਼ਤਰਾ ਹੋਣ ਨਾਲ premature ਜਨਮ ਜਾਂ Low Birth Weight ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਆਲੂ ਬੁਖ਼ਾਰਾ ਖਾਣਾ ਲਾਭਕਾਰੀ ਹੁੰਦਾ ਹੈ।
- ਇਸ ‘ਚ ਫਾਈਬਰ ਹੋਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਰਹਿੰਦੀ ਹੈ। ਅਜਿਹੇ ‘ਚ ਕਬਜ਼, ਐਸਿਡਿਟੀ, ਬਦਹਜ਼ਮੀ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਗਰਭ ‘ਚ ਪਲ ਰਹੇ ਬੱਚੇ ਦਾ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ।
- ਇਸ ਸਮੇਂ ਦੌਰਾਨ ਥਕਾਵਟ, ਕਮਜ਼ੋਰੀ ਹੋਣਾ ਆਮ ਗੱਲ ਹੈ। ਅਜਿਹੇ ‘ਚ ਮੈਗਨੀਸ਼ੀਅਮ ਨਾਲ ਭਰਪੂਰ ਇਸ ਫਲ ਦਾ ਸੇਵਨ ਕਰਨ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੋ ਕੇ ਐਂਰਜੈਟਿਕ ਮਹਿਸੂਸ ਹੁੰਦਾ ਹੈ।
- ਇਸ ਦੇ ਸੇਵਨ ਨਾਲ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ।
- ਵਿਟਾਮਿਨ ਏ, ਕੇ, ਪ੍ਰੋਟੀਨ, ਕੈਲਸ਼ੀਅਮ ਨਾਲ ਭਰਪੂਰ ਆਲੂ ਬੁਖ਼ਾਰਾ ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚੇ ਦੇ ਵਧੀਆ ਵਿਕਾਸ ‘ਚ ਵੀ ਮਦਦ ਮਿਲਦੀ ਹੈ।
- ਆਲੂ ਬੁਖ਼ਾਰੇ ‘ਚ ਵਿਟਾਮਿਨ ਏ ਹੋਣ ਨਾਲ ਅੱਖਾਂ ਦੀ ਰੋਸ਼ਨੀ ਵਧਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਇੰਨੀ ਮਾਤਰਾ ‘ਚ ਆਲੂ ਬੁਖ਼ਾਰਾ ਖਾਣਾ ਸਹੀ: ਗਰਭ ਅਵਸਥਾ ਦੌਰਾਨ ਹਰ ਚੀਜ਼ ਨੂੰ ਸੋਚ ਸਮਝ ਕੇ ਖਾਣ ਦੀ ਜ਼ਰੂਰਤ ਹੁੰਦੀ ਹੈ। ਤਾਂ ਜੋ ਮਾਂ ਅਤੇ ਬੱਚੇ ਨੂੰ ਕਿਸੀ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਅਜਿਹੇ ‘ਚ ਜੇ ਇਸ ਨੂੰ ਖਾਣ ਦੀ ਗੱਲ ਕਰੀਏ ਤਾਂ ਪ੍ਰੈਗਨੈਂਸੀ ਦੌਰਾਨ ਔਰਤਾਂ ਇੱਕ ਦਿਨ ‘ਚ ਲਗਭਗ 150 ਤੋਂ 200 ਗ੍ਰਾਮ ਆਲੂ ਬੁਖ਼ਾਰੇ ਦਾ ਸੇਵਨ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਹਮੇਸ਼ਾਂ ਲਾਲ ਅਤੇ ਗੂੜੇ ਰੰਗ ਦੇ ਸਹੀ ਆਲੂ ਬੁਖ਼ਾਰੇ ਖਰੀਦੋ। ਟੇਢੇ-ਮੇਢੇ ਅਤੇ ਝੁਰੜੀਆਂ ਵਾਲੇ ਪਲੱਮ ਨਾ ਲਓ। ਇਸ ਨੂੰ ਪਲਾਸਟਿਕ ਬੈਗ, ਟੋਕਰੀ ਜਾਂ ਕਿਸੇ ਵੀ ਡੱਬੇ ‘ਚ ਪਾ ਕੇ ਫਰਿੱਜ ‘ਚ ਰੱਖੋ। ਨਾਲ ਹੀ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਖਾਓ।
ਅਜਿਹੀ ਪਰੇਸ਼ਾਨੀ ‘ਚ ਨਾ ਖਾਓ ਆਲੂ ਬੁਖ਼ਾਰਾ
- ਜਿਨ੍ਹਾਂ ਔਰਤਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਜਾਂ ਰਹਿ ਚੁੱਕੀ ਹੈ। ਉਹ ਵੀ ਇਸਦਾ ਸੇਵਨ ਨਾ ਕਰਨ।
- ਇਸ ਤੋਂ ਇਲਾਵਾ ਕਿਡਨੀ ਸੰਬੰਧੀ ਸਮੱਸਿਆ ਹੋਣ ‘ਤੇ ਇਸ ਨੂੰ ਲੈਣ ਤੋਂ ਪਰਹੇਜ਼ ਕਰੋ।
- ਇਸ ਦੇ ਜ਼ਿਆਦਾ ਸੇਵਨ ਨਾਲ ਭਾਰ ਵਧ ਸਕਦਾ ਹੈ। ਅਜਿਹੇ ‘ਚ ਇਸ ਨੂੰ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ।