Pregnancy stop fertility effects: ਪਿਛਲੀ ਪੀੜ੍ਹੀ ਦੀਆਂ ਕੁੜੀਆਂ 20-23 ਸਾਲ ਦੀ ਉਮਰ ‘ਚ ਵਿਆਹ ਕਰ ਲੈਂਦੀਆਂ ਸਨ। ਪਰ ਅੱਜ-ਕੱਲ੍ਹ ਬਹੁਤ ਸਾਰੀਆਂ ਔਰਤਾਂ ਨਿੱਜੀ ਸੁਰੱਖਿਆ ਅਤੇ ਵਿੱਤੀ ਸਵੈ-ਨਿਰਭਰਤਾ ਵਰਗੀਆਂ ਕਈ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਜੀਵਨ ਦੇ ਇੱਕ ਚੰਗੇ ਪੜਾਅ ‘ਤੇ ਪਹੁੰਚਣ ਤੋਂ ਬਾਅਦ ਹੀ ਵਿਆਹ ਕਰਨਾ ਵਧੀਆ ਸਮਝਦੀਆਂ ਹਨ। ਅੱਜਕਲ ਜ਼ਿਆਦਾਤਰ ਔਰਤਾਂ 25 ਤੋਂ 30 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾਉਣ ਬਾਰੇ ਸੋਚਦੀਆਂ ਹਨ। ਉੱਥੇ ਹੀ ਦੇਰ ਨਾਲ ਵਿਆਹ ਕਰਨ ਦੇ ਬਾਅਦ ਵੀ ਔਰਤਾਂ ਤੁਰੰਤ ਬੱਚਾ ਪੈਦਾ ਕਰਨ ਬਾਰੇ ਨਹੀਂ ਸੋਚਦੀਆਂ। ਪਰ ਸਵਾਲ ਇਹ ਹੈ ਕਿ ਕੀ ਲੇਟ ਪ੍ਰੈਗਨੈਂਸੀ ਨਾਲ ਫਰਟੀਲਿਟੀ ‘ਤੇ ਕੋਈ ਅਸਰ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਬਾਰੇ ਮਾਹਿਰਾਂ ਦੀ ਕੀ ਰਾਏ ਹੈ?
ਕੀ ਕਹਿੰਦੀ ਹੈ ਖੋਜ: ਖੋਜ ਅਨੁਸਾਰ ਜ਼ਿਆਦਾਤਰ ਔਰਤਾਂ 30 ਸਾਲ ਦੀ ਉਮਰ ਤੋਂ ਬਾਅਦ ਬੱਚਾ ਪੈਦਾ ਕਰਨ ਦੀ ਯੋਜਨਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਪਰਿਵਾਰਿਕ ਅਤੇ ਆਫ਼ਿਸ ਦੀਆਂ ਜ਼ਿੰਮੇਵਾਰੀਆਂ ਵਿੱਤ ਅਤੇ ਬੱਚਿਆਂ ਦੀ ਪਰਵਰਿਸ਼ ‘ਚ ਹੋਰ ਜ਼ਿੰਮੇਵਾਰੀਆਂ ਪ੍ਰੈਗਨੈਂਸੀ ਟਾਲਣ ਦਾ ਕਾਰਨ ਹੋ ਸਕਦੇ ਹਨ। ਉੱਥੇ ਹੀ ਕਪਲਸ ਸੋਚਦੇ ਹਨ ਕਿ ਵੱਧ ਤੋਂ ਵੱਧ ਸਿਰਫ਼ ਇੱਕ ਜਾਂ ਦੋ ਬੱਚੇ ਹੀ ਕਾਫ਼ੀ ਹਨ। ਅਧਿਐਨ ਅਨੁਸਾਰ, “ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-2021 ਦੇ ਅਨੁਸਾਰ, 2015-16 ‘ਚ ਕੁੱਲ ਪ੍ਰਜਨਨ ਦਰ 2.2 ਤੋਂ ਘਟ ਕੇ 2 ਰਹਿ ਗਈ, ਜਦੋਂ ਕਿ ਸ਼ਹਿਰੀ ਆਬਾਦੀ ‘ਚ 1.6 ਅਤੇ ਪੇਂਡੂ ਆਬਾਦੀ ‘ਚ 2.1 ਸੀ।”
ਅੰਡੇ ਦੀ ਗੁਣਵੱਤਾ ‘ਤੇ ਅਸਰ: ਡਾਕਟਰੀ ਤੌਰ ‘ਤੇ ਡਿਲੀਵਰੀ ਨੂੰ ਮੁਲਤਵੀ ਕਰਨ ਨਾਲ ਕੁਝ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਵਧਦੀ ਉਮਰ ਦੇ ਨਾਲ ਔਰਤਾਂ ਦੇ ਅੰਡਕੋਸ਼ ‘ਚ ਅੰਡੇ ਦੀ ਮਾਤਰਾ, ਸੰਖਿਆ ਅਤੇ ਗੁਣਵੱਤਾ ਘੱਟ ਜਾਂਦੀ ਹੈ ਜਿਸ ਨਾਲ ਕੰਸੀਵ ਕਰਨ ‘ਚ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਖ਼ਰਾਬ ਲਾਈਫਸਟਾਈਲ, ਖਾਣ-ਪੀਣ ਦੀਆਂ ਆਦਤਾਂ ਆਦਿ ਵੀ ਅੰਡੇ ਦੀ ਗੁਣਵੱਤਾ ਨੂੰ ਘੱਟ ਕਰਦੇ ਹਨ।
40 ਤੋਂ ਬਾਅਦ ਕੰਸੀਵ ਕਰਨਾ: ਇਸ ਤੋਂ ਇਲਾਵਾ ਅਧਿਐਨ ਤੋਂ ਪਤਾ ਚਲਦਾ ਹੈ ਕਿ ਜਿਵੇਂ-ਜਿਵੇਂ ਇੱਕ ਔਰਤ ਵੱਡੀ ਹੁੰਦੀ ਜਾਂਦੀ ਹੈ ਉਸ ਨੂੰ ਜਮਾਂਦਰੂ ਬਿਮਾਰੀਆਂ ਅਤੇ ਜਨਮ ਨੁਕਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੰਨਾ ਹੀ ਨਹੀਂ 40 ਸਾਲ ਤੋਂ ਵੱਧ ਉਮਰ ਦੀਆਂ ਲਗਭਗ 1/3 ਔਰਤਾਂ ਬਾਂਝਪਨ ਦਾ ਸ਼ਿਕਾਰ ਹੋ ਸਕਦੀਆਂ ਹਨ।
ਪ੍ਰੈਗਨੈਂਸੀ ਤੋਂ ਬਾਅਦ ਦੀਆਂ ਸਮੱਸਿਆਵਾਂ: ਇਸ ਉਮਰ ‘ਚ ਜੇਸਟੇਸ਼ਨਲ ਡਾਇਬਿਟੀਜ਼ ਦਾ ਖ਼ਤਰਾ 3 ਤੋਂ 6 ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਡਾ ਵਧਿਆ ਹੋਇਆ ਭਾਰ ਮੈਟਾਬੋਲਿਜ਼ਮ ਨੂੰ ਘੱਟ ਕਰਦਾ ਹੈ ਜਿਸ ਨਾਲ ਪ੍ਰੈਗਨੈਂਸੀ ਤੋਂ ਬਾਅਦ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ।