Pregnant Women Constipation tips: ਕਬਜ਼ ਦੀ ਸਮੱਸਿਆ ਹੋਣ ‘ਤੇ ਪੇਟ ‘ਚ ਮਰੋੜ ਦਾ ਅਹਿਸਾਸ ਹੁੰਦਾ ਹੈ ਜੇਕਰ ਇਹ ਸਮੱਸਿਆ ਪ੍ਰੈਗਨੈਂਸੀ ਦੌਰਾਨ ਹੋ ਜਾਵੇ ਤਾਂ ਤਕਲੀਫ਼ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਖਰਾਬ ਪਾਚਨ ਤੰਤਰ ਪ੍ਰੇਗਨੈਂਟ ਔਰਤ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਕਬਜ਼ ਦੀ ਸਮੱਸਿਆ ਹੋਣ ‘ਤੇ ਤੁਹਾਨੂੰ ਪੇਟ ‘ਚ ਮਰੋੜ ਮਹਿਸੂਸ ਹੁੰਦਾ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਪ੍ਰੈਗਨੈਂਸੀ ਦੌਰਾਨ ਕਬਜ਼ ਦੀ ਦਵਾਈ ਲੈਣ ਨਾਲ ਫ਼ਾਇਦੇਮੰਦ ਹੋਵੇਗਾ ਤਾਂ ਅਜਿਹਾ ਨਹੀਂ ਹੈ, ਕਬਜ਼ ਦੀ ਦਵਾਈ ਲੈਣ ਨਾਲ ਪ੍ਰੇਗਨੈਂਟ ਔਰਤ ਨੂੰ ਕਈ ਨੁਕਸਾਨ ਹੋ ਸਕਦੇ ਹਨ ਇਸ ਲਈ ਤੁਹਾਨੂੰ ਕਬਜ਼ ਤੋਂ ਨਿਪਟਣ ਲਈ ਹੋਰ ਨੁਸਖ਼ੇ ਅਜ਼ਮਾਉਣੇ ਚਾਹੀਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਪ੍ਰੈਗਨੈਂਸੀ ਦੌਰਾਨ ਕਬਜ਼ ਦੀ ਸਮੱਸਿਆ ਦੇ ਇਲਾਜ ਅਤੇ ਕਬਜ਼ ਦੀ ਦਵਾਈ ਲੈਣ ਦੇ ਨੁਕਸਾਨ ਬਾਰੇ…..
ਪ੍ਰੈਗਨੈਂਸੀ ਦੌਰਾਨ ਕਬਜ਼ ਦੀ ਦਵਾਈ ਖਾਣ ਦੇ ਨੁਕਸਾਨ: ਪ੍ਰੈਗਨੈਂਸੀ ਦੌਰਾਨ ਸਰੀਰ ‘ਚ ਪ੍ਰੋਜੇਸਟ੍ਰੋਨ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ ਇਸ ਲਈ ਇਸ ਸਮੇਂ ਦੌਰਾਨ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ ਪਰ ਇਸ ਨੂੰ ਦੂਰ ਕਰਨ ਲਈ ਜੇਕਰ ਤੁਸੀਂ ਸਿੱਧੇ ਦਵਾਈ ਲੈਂਦੇ ਹੋ ਤਾਂ ਰਾਹਤ ਮਿਲਣ ਦੀ ਬਜਾਏ ਇਹ ਸਮੱਸਿਆ ਵੱਧ ਸਕਦੀ ਹੈ ਕਿਉਂਕਿ ਪ੍ਰੈਗਨੈਂਸੀ ਦੌਰਾਨ ਤੁਸੀਂ ਆਇਰਨ ਜਾਂ ਕੈਲਸ਼ੀਅਮ ਸਪਲੀਮੈਂਟ ਲੈ ਰਹੇ ਹੋ ਇਸ ਸਮੇਂ ਦੌਰਾਨ ਕਬਜ਼ ਦੀ ਦਵਾਈ ਲੈਣ ਨਾਲ ਦਵਾਈ ਸਪਲੀਮੈਂਟਸ ਨਾਲ ਰਿਐਕਟ ਕਰ ਸਕਦੀ ਹੈ ਅਤੇ ਤੁਹਾਨੂੰ ਘਬਰਾਹਟ, ਜੀਅ ਕੱਚਾ ਹੋਣਾ, ਪੇਟ ਦਰਦ, ਉਲਟੀਆਂ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਜਦੋਂ ਤੱਕ ਡਾਕਟਰ ਸਲਾਹ ਨਾ ਦੇਵੇ ਤੁਸੀਂ ਕਬਜ਼ ਦੀ ਦਵਾਈ ਖਾਣ ਤੋਂ ਬਚੋ। ਕਿਸੀ ਵੀ ਸਿਰਪ ਦਾ ਸੇਵਨ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰੋ ਇਸ ਨਾਲ ਪੇਟ ਦਰਦ ਹੋ ਸਕਦਾ ਹੈ।
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖ਼ੇ
- ਜੇਕਰ ਤੁਹਾਨੂੰ ਪ੍ਰੈਗਨੈਂਸੀ ਦੌਰਾਨ ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਟਾਇਲਟ ਸੀਟ ‘ਤੇ ਬੈਠਣ ਦਾ ਤਰੀਕਾ ਬਦਲਣਾ ਹੋਵੇਗਾ। ਟਾਇਲਟ ਸੀਟ ‘ਤੇ ਬੈਠਦੇ ਸਮੇਂ ਧਿਆਨ ਰੱਖੋ ਕਿ ਤੁਹਾਡੀ ਗੋਡੇ ਹਿਪਸ ਦੇ ਉੱਪਰ ਹੋਣ ਅਤੇ ਆਪਣੀਆਂ ਲੱਤਾਂ ਨੂੰ ਇਸ ਦਿਸ਼ਾ ‘ਚ ਮੋੜੋ। ਆਪਣੀਆਂ ਕੂਹਣੀਆਂ ਨੂੰ ਆਪਣੇ ਗੋਡਿਆਂ ‘ਤੇ ਰੱਖਦੇ ਹੋਏ, ਅੱਗੇ ਝੁਕੋ।
- ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਨਿੰਬੂ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਤੁਸੀਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
- ਕਬਜ਼ ਦੀ ਸਮੱਸਿਆ ਹੋਣ ‘ਤੇ ਪ੍ਰੋਬਾਇਓਟਿਕਸ ਦਾ ਸੇਵਨ ਫਾਇਦੇਮੰਦ ਹੁੰਦਾ ਹੈ ਜੋ ਤੁਹਾਨੂੰ ਦਹੀਂ ਤੋਂ ਮਿਲਦਾ ਹੈ, ਕਬਜ਼ ਹੋਣ ‘ਤੇ ਦਹੀਂ ਦਾ ਸੇਵਨ ਕਰੋ।
- ਕਬਜ਼ ਹੋਣ ‘ਤੇ ਤੁਸੀਂ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ, ਦੁੱਧ ‘ਚ ਘਿਓ ਮਿਲਾ ਕੇ ਰਾਤ ਨੂੰ ਲੈਣ ਨਾਲ ਫਾਇਦਾ ਹੋਵੇਗਾ।
- ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪਾਚਨ ਤੰਤਰ ਮਜ਼ਬੂਤ ਰਹੇਗਾ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਪ੍ਰੇਗਨੈਂਟ ਔਰਤਾਂ ਨੂੰ ਰੋਜ਼ਾਨਾ 20 ਤੋਂ 25 ਗ੍ਰਾਮ ਫਾਈਬਰ ਦਾ ਸੇਵਨ ਕਰਨਾ ਚਾਹੀਦਾ ਹੈ।
- ਤੁਸੀਂ ਸੌਣ ਤੋਂ ਪਹਿਲਾਂ ਤ੍ਰਿਫਲਾ, ਬਹੇੜਾ ਅਤੇ ਆਂਵਲਾ ਨੂੰ ਕੋਸੇ ਪਾਣੀ ‘ਚ ਮਿਲਾ ਕੇ ਪੀਣ ਨਾਲ ਪੇਟ ਦਰਦ, ਕਬਜ਼, ਪੇਟ ਗੈਸ ਦੀ ਸਮੱਸਿਆ ਆਦਿ ਦੂਰ ਹੋ ਜਾਂਦੇ ਹਨ।
- ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਾਲ, ਤਾਜ਼ੀ ਸਬਜ਼ੀਆਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਪ੍ਰੈਗਨੈਂਸੀ ਦੌਰਾਨ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ਇਸ ਸਮੇਂ ਦੌਰਾਨ ਤੁਸੀਂ ਸਪਲੀਮੈਂਟਸ ਲੈ ਰਹੇ ਹੋ ਅਤੇ ਦਵਾਈ ਲੈਣ ਨਾਲ ਗੈਸ ਦੀ ਸਮੱਸਿਆ ਵਧ ਸਕਦੀ ਹੈ ਇਸ ਲਈ ਡਾਕਟਰ ਦੀ ਸਲਾਹ ‘ਤੇ ਇਸ ਨੂੰ ਕੁਦਰਤੀ ਅਤੇ ਸੁਰੱਖਿਅਤ ਨੁਸਖ਼ੇ ਚੁਣੋ।