Pregnant Women Intimate Hygiene: ਪ੍ਰੈਗਨੈਂਸੀ ਸਾਰੀਆਂ ਔਰਤਾਂ ਲਈ ਸਭ ਤੋਂ ਸੁੰਦਰ ਪਲਾਂ ‘ਚੋਂ ਇੱਕ ਹੈ। ਇਸ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਇਸ ਦੇ ਲਈ ਔਰਤਾਂ ਵੀ ਆਪਣੀ ਡਾਇਟ, ਹੈਲਥ ਦਾ ਪੂਰਾ ਧਿਆਨ ਰੱਖਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਗਨੈਂਸੀ ਦੌਰਾਨ ਇੰਟੀਮੇਟ ਏਰੀਏ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਜੀ ਹਾਂ, ਭਰੂਣ ਨੂੰ ਸੁਰੱਖਿਅਤ ਰੱਖਣ ਲਈ ਇੰਟੀਮੇਟ ਹਾਈਜੀਨ ਵੀ ਜ਼ਰੂਰੀ ਹੁੰਦਾ ਹੈ। ਅੰਦਰੂਨੀ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਨਾਲ ਤੁਸੀਂ ਇੰਫੈਕਸ਼ਨ ਜਾਂ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਖਰਾਬ ਇੰਟੀਮੇਟ ਦੇ ਕਾਰਨ ਤੁਹਾਨੂੰ ਖੁਜਲੀ, ਬਦਬੂ, ਅੰਤਰੰਗ ਹਿੱਸੇ ‘ਚ ਗੰਢ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣੋ ਪ੍ਰੈਗਨੈਂਸੀ ਦੌਰਾਨ ਇੰਟੀਮੇਟ ਹਾਈਜੀਨ ਦਾ ਕਿਵੇਂ ਰੱਖੀਏ ਧਿਆਨ।
ਕੋਟਨ ਦੀ ਅੰਡਰਵੀਅਰ ਪਹਿਨੋ: ਅੱਜਕਲ ਔਰਤਾਂ ਕਈ ਤਰ੍ਹਾਂ ਦੇ ਸਟਾਈਲਿਸ਼ ਅੰਡਰਵੀਅਰ ਪਹਿਨਦੀਆਂ ਹਨ। ਉਹ ਸਿੰਥੈਟਿਕ ਜਾਂ ਹੋਰ ਫੈਬਰਿਕ ਦੀ ਅੰਡਰਵੀਅਰ ਪਹਿਨਣਾ ਪਸੰਦ ਕਰਦੀਆਂ ਹਨ। ਜਦੋਂ ਕਿ ਪ੍ਰੈਗਨੈਂਸੀ ਦੌਰਾਨ ਤੁਹਾਨੂੰ ਸਿਰਫ ਸੂਤੀ ਜਾਂ ਕੋਟਨ ਅੰਡਰਵੀਅਰ ਹੀ ਪਹਿਨਣੇ ਚਾਹੀਦੇ ਹਨ। ਦਰਅਸਲ ਸੂਤੀ ਅੰਡਰਵੀਅਰ ਪਸੀਨੇ ਨੂੰ ਆਸਾਨੀ ਨਾਲ ਸੋਖ ਲੈਂਦੀ ਹੈ। ਤੁਹਾਨੂੰ ਸਿੰਥੈਟਿਕ ਅੰਡਰਵੀਅਰ ਪਹਿਨਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੰਟੀਮੇਟ ਏਰੀਆ ‘ਚ ਜਲਣ ਅਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਸਿੰਥੈਟਿਕ ਅੰਡਰਵੀਅਰ ਵੀ vaginal infection ਦਾ ਕਾਰਨ ਬਣ ਸਕਦੀ ਹੈ।
ਵੈਜਾਇਨਲ ਏਰੀਏ ਨੂੰ ਡ੍ਰਾਈ ਰੱਖੋ: ਇੰਟੀਮੇਟ ਹਾਈਜੀਨ ਲਈ ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਵੈਜਾਇਨਲ ਏਰੀਏ ਨੂੰ ਡ੍ਰਾਈ ਜਾਂ ਸੁੱਕਾ ਰੱਖੋ। ਵੈਜਾਇਨਲ ਏਰੀਏ ‘ਚ ਜ਼ਿਆਦਾ ਨਮੀ ਸਕਿਨ ਨੂੰ ਪਰੇਸ਼ਾਨ ਕਰ ਸਕਦੀ ਹੈ। ਵੈਸੇ ਤਾਂ ਵੈਜਾਇਨਾ ਖ਼ੁਦ ਆਪਣੀ ਸਫ਼ਾਈ ਕਰ ਸਕਦੀ ਹੈ ਪਰ ਇਸਨੂੰ ਸੁੱਕਾ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਵੈਜਾਇਨਲ ਏਰੀਏ ਦੀ ਸਫਾਈ ਲਈ ਕਿਸੇ ਵੀ chemical based products ਦੀ ਵਰਤੋਂ ਨਾ ਕਰੋ। ਇਸ ਨਾਲ ਵੈਜਾਇਨਲ ਏਰੀਏ ਦਾ pH ਲੈਵਲ ਅਸੰਤੁਲਿਤ ਹੋ ਸਕਦਾ ਹੈ। ਨਾਲ ਹੀ ਵੈਜਾਇਨਲ ਏਰੀਏ ਨੂੰ ਸੁੱਕਾ ਰੱਖੋ ਇਸ ਨਾਲ ਬੈਕਟੀਰੀਆ ਦਾ ਵਿਕਾਸ ਨਹੀਂ ਹੋਵੇਗਾ।
ਪਿਊਬਿਕ ਵਾਲਾਂ ਨੂੰ ਟ੍ਰਿਮ ਕਰਦੇ ਰਹੋ: ਚੰਗੀ ਇੰਟੀਮੇਟ ਹਾਈਜੀਨ ਲਈ ਸਮੇਂ-ਸਮੇਂ ‘ਤੇ ਪਿਉਬਿਕ ਹੇਅਰ ਨੂੰ ਰੀਮੂਵ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਵੈਕਸਿੰਗ ਦਾ ਸਹਾਰਾ ਲੈ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਪਿਊਬਿਕ ਹੇਅਰ ਨੂੰ ਟ੍ਰਿਮ ਵੀ ਕਰ ਸਕਦੇ ਹੋ। ਪਿਊਬਿਕ ਵਾਲਾਂ ਨੂੰ ਅੰਦਰ ਤੱਕ ਟ੍ਰਿਮ ਕਰਨ ਤੋਂ ਬਚੋ ਕਿਉਂਕਿ ਇਹ ਵੈਜਾਇਨਲ ਏਰੀਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ ਵੈਜਾਇਨਲ ਏਰੀਆ ਬਹੁਤ ਸੈਂਸੀਟਿਵ ਹੁੰਦਾ ਹੈ ਇਸ ਲਈ ਥੋੜ੍ਹੀ ਜਿਹੀ ਲਾਪਰਵਾਹੀ ਨੁਕਸਾਨਦੇਹ ਹੋ ਸਕਦੀ ਹੈ।
ਢਿੱਲੇ ਕੱਪੜੇ ਪਾਓ: ਪ੍ਰੈਗਨੈਂਸੀ ਦੌਰਾਨ ਇੰਟੀਮੇਟ ਹਾਈਜੀਨ ਨੂੰ ਮੈਂਟੇਨ ਰੱਖਣ ਲਈ ਕਿਸੇ ਨੂੰ ਕਦੇ ਵੀ ਟਾਈਟ ਕੱਪੜੇ ਨਹੀਂ ਪਹਿਨਣੇ ਚਾਹੀਦੇ। ਦਰਅਸਲ, ਟਾਈਟ ਕੱਪੜੇ ਵੈਜਾਇਨਲ ਏਰੀਏ ਦੀ ਸਕਿਨ ‘ਚ ਜਲਣ ਅਤੇ ਇਰੀਟੇਸ਼ਨ ਪੈਦਾ ਕਰ ਸਕਦੀ ਹੈ। ਇਸ ਨਾਲ ਇੰਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਤੁਹਾਨੂੰ ਹਮੇਸ਼ਾ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਨਾਲ ਤੁਸੀਂ ਆਪਣੇ ਆਪ ਨੂੰ ਦਰਦਨਾਕ ਸਥਿਤੀ ਤੋਂ ਬਚਾ ਸਕਦੇ ਹੋ।
ਇੰਟੀਮੇਟ ਹਾਈਜੀਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਇੰਟੀਮੇਟ ਹਾਈਜੀਨ ਲਈ ਦਿਨ ‘ਚ ਦੋ ਵਾਰ ਵੈਜਾਇਨਲ ਏਰੀਏ ਨੂੰ ਹੌਲੀ-ਹੌਲੀ ਸਾਫ਼ ਕਰੋ।
- ਵੈਜਾਇਨਲ ਏਰੀਏ ਨੂੰ ਜ਼ਿਆਦਾ ਵਾਰ ਧੋਣ ਤੋਂ ਬਚੋ। ਕਿਉਂਕਿ ਇਸ ਨਾਲ ਪ੍ਰਾਈਵੇਟ ਪਾਰਟ ‘ਤੇ ਜਲਣ, ਖੁਜਲੀ ਅਤੇ ਡ੍ਰਾਈਨੈੱਸ ਦੀ ਸਮੱਸਿਆ ਹੋ ਸਕਦੀ ਹੈ।
- ਵੈਜਾਇਨਲ ਏਰੀਏ ‘ਤੇ ਗਰਮ ਪਾਣੀ, ਹਾਰਸ਼ ਸਾਬਣ ਦੀ ਵਰਤੋਂ ਕਰਨ ਤੋਂ ਬਚੋ। ਹਮੇਸ਼ਾ Mild ਜਾਂ ਕੈਮੀਕਲ, ਫਰੈਗਨੈਂਸੀ ਫ੍ਰੀ ਸਾਬਣ ਦੀ ਵਰਤੋਂ ਕਰੋ।
- ਜੇਕਰ ਤੁਸੀਂ ਵੈਜਾਇਨਲ ਏਰੀਏ ਨਾਲ ਸਬੰਧਤ ਕਿਸੀ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਪਣੇ ਗਾਇਨੀਕੋਲੋਜਿਸਟ ਨਾਲ ਸੰਪਰਕ ਕਰ ਸਕਦੇ ਹੋ। ਸਿਰਫ ਪ੍ਰੇਗਨੈਂਟ ਹੀ ਨਹੀਂ ਬਲਕਿ ਹਰ ਔਰਤ ਨੂੰ ਆਪਣੀ ਇੰਟੀਮੇਟ ਹਾਈਜੀਨ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।