Pregnant Women Karwachauth: ਕਰਵਾਚੌਥ ਦੇ ਵਰਤ ‘ਚ ਦਿਨਭਰ ਭੁੱਖੇ ਅਤੇ ਪਿਆਸੇ ਰਹਿ ਕੇ ਪਤੀ ਦੀ ਲੰਬੀ ਉਮਰ ਲਈ ਔਰਤਾਂ ਪੂਜਾ ਕਰਦੀਆਂ ਹਨ। ਉਹ ਕਈ ਦਿਨ ਪਹਿਲਾਂ ਹੀ ਆਪਣੇ ਕੱਪੜੇ ਅਤੇ ਸਾਜ-ਸ਼ਿੰਗਾਰ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਪਰ ਇਸ ਦੌਰਾਨ ਉਹ ਅਕਸਰ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੀਆਂ। ਜੇ ਤੁਸੀਂ ਇਸ ਦਿਨ ਹੋਣ ਵਾਲੀ ਥਕਾਵਟ ਅਤੇ ਐਸੀਡਿਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਵਰਤ ਤੋਂ ਇਕ ਦਿਨ ਪਹਿਲਾਂ ਅਤੇ ਵਰਤ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਚੰਦਰਮਾ ਤੋਂ ਬਾਅਦ ਕੁੱਝ ਚੀਜ਼ਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ।
ਵਰਤ ਤੋਂ ਇਕ ਦਿਨ ਪਹਿਲਾਂ: ਕਰਵਾਚੌਥ ਦੇ ਦਿਨ ਤੁਹਾਡੇ ‘ਚ ਐਨਰਜ਼ੀ ਦੀ ਕਮੀ ਨਾ ਹੋਵੇ ਇਸ ਲਈ ਤਿਆਰੀ ਤੁਹਾਨੂੰ ਇਕ ਦਿਨ ਪਹਿਲਾਂ ਤੋਂ ਹੀ ਕਰਨੀ ਚਾਹੀਦੀ ਹੈ। ਸਵੇਰੇ ਸਭ ਤੋਂ ਪਹਿਲਾਂ ਇਕ ਗਲਾਸ ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਲਓ। ਇਸ ਤੋਂ ਇਲਾਵਾ ਤੁਸੀਂ ਜਵਾਰ ਦਾ ਪਾਣੀ ਵੀ ਲੈ ਸਕਦੇ ਹੋ। ਨਾਸ਼ਤੇ ‘ਚ ਇੱਕ ਗਿਲਾਸ ਦਾ ਦੁੱਧ, ਇੱਕ ਪਲੇਟ ਪੋਹਾ ਜਾਂ ਉਪਮਾ ਲਓ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੌਸਮੀ ਫਲਾਂ ਦਾ ਜੂਸ ਲਓ। ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਵਿਚ ਸਲਾਦ, ਚੌਲ, ਦੋ ਰੋਟੀਆਂ, ਦਾਲ ਅਤੇ ਰਾਇਤਾ ਲਓ। ਸ਼ਾਮ ਨੂੰ ਇਕ ਕੱਪ ਗ੍ਰੀਨ ਟੀ ਨਾਲ ਹਲਕਾ ਨਾਸ਼ਤਾ ਲਓ। ਰਾਤ ਦੇ ਖਾਣੇ ‘ਚ ਮਿਕਸਵੈਜ, ਸੂਪ, ਦੋ ਰੋਟੀਆਂ, ਇਕ ਕੌਲੀ ਹਰੀ ਸਬਜ਼ੀ ਅਤੇ ਕੁਝ ਮਿੱਠਾ ਲਓ। ਸੌਣ ਤੋਂ ਪਹਿਲਾਂ ਕੁਝ ਸੁੱਕੇ ਮੇਵੇ ਅਤੇ ਇੱਕ ਗਲਾਸ ਦੁੱਧ ਲਓ। ਇਸ ਨਾਲ ਅਗਲੇ ਦਿਨ ਤੁਹਾਨੂੰ ਥਕਾਨ ਨਹੀਂ ਹੋਵੇਗੀ।
ਵਰਤ ਦੀ ਸਵੇਰ: ਵਰਤ ਵਾਲੇ ਦਿਨ ਸਰਗੀ ‘ਚ ਬਹੁਤ ਸਾਰੇ ਫਲ, ਸੁੱਕੇ ਮੇਵੇ ਆਦਿ ਖਾਓ। ਇਸ ਦੌਰਾਨ ਦਹੀਂ, ਪਨੀਰ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਨਾਲ ਤੁਹਾਨੂੰ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਹੋਇਆ ਲੱਗੇਗਾ। ਜ਼ਿਆਦਾ ਮਿੱਠੀਆਂ ਚੀਜ਼ਾਂ ਨਾ ਖਾਓ। ਮਿੱਠਾ ਖਾਣ ਨਾਲ ਭੁੱਖ ਜਲਦੀ ਲੱਗਦੀ ਹੈ। ਪ੍ਰੀ-ਫਾਸਟ ਫੂਡ ਵਿਚ ਮੇਵੇ ਸ਼ਾਮਲ ਕਰੋ। ਇਹ ਤੁਹਾਡੇ ਸਰੀਰ ਨੂੰ ਬਹੁਤ ਸਾਰਾ ਪੋਸ਼ਣ ਦੇਵੇਗਾ ਅਤੇ ਤੁਹਾਨੂੰ ਦਿਨ ਭਰ ਐਨਰਜ਼ੀ ਮਿਲੇਗੀ। ਮਸਾਲੇਦਾਰ ਅਤੇ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਬਾਅਦ ਵਿੱਚ ਖਾਲੀ ਪੇਟ ਰਹਿਣ ਨਾਲ ਐਸਿਡਿਟੀ ਹੋ ਸਕਦੀ ਹੈ।
ਵਰਤ ਖੋਲ੍ਹਣ ਤੋਂ ਬਾਅਦ: ਵਰਤ ਖੋਲ੍ਹਣ ਤੋਂ ਬਾਅਦ ਚਾਹ ਜਾਂ ਕੌਫੀ ਜਿਹੀਆਂ ਕੈਫੀਨ ਵਾਲੀਆਂ ਚੀਜ਼ਾਂ ਨਾ ਲਓ। ਕਿਉਂਕਿ ਪੇਟ ਖਾਲੀ ਰਹਿਣ ਕਾਰਨ ਪਹਿਲਾਂ ਤੋਂ ਹੀ ਐਸਿਡਿਟੀ ਹੁੰਦੀ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਐਸੀਡਿਟੀ ਹੋਰ ਵੱਧ ਜਾਦੀ ਹੈ। ਵਰਤ ਖੋਲ੍ਹਦੇ ਸਮੇਂ ਸਿਰਫ ਪ੍ਰੋਟੀਨ ਨਾਲ ਭਰੀਆਂ ਚੀਜ਼ਾਂ ਹੀ ਖਾਓ। ਅਜਿਹੇ ‘ਚ ਤੁਸੀਂ ਖਾਣੇ ‘ਚ ਦਹੀਂ ਲੈ ਸਕਦੇ ਹੋ। ਕੋਸ਼ਿਸ਼ ਕਰੋ ਕਿ ਚੌਲ ਨਾ ਲਓ ਅਤੇ ਖਾਣਾ ਖਾਣ ਤੋਂ ਬਾਅਦ ਨਿੰਬੂ ਪਾਣੀ ਪੀਓ। ਵਰਤ ਨੂੰ ਖੋਲ੍ਹਣ ਦੇ ਤੁਰੰਤ ਬਾਅਦ ਭੋਜਨ ਖਾਣ ਦੇ ਬਜਾਏ ਨਾਰੀਅਲ ਪਾਣੀ ਜਾਂ ਫਲਾਂ ਦਾ ਜੂਸ ਲਓ ਤਾਂ ਜੋ ਤੁਹਾਨੂੰ ਤੁਰੰਤ ਐਨਰਜ਼ੀ ਮਿਲੇ।
ਗਰਭਵਤੀ ਅਤੇ ਹਾਲ ਹੀ ਵਿੱਚ ਬਣੀਆਂ ਮਾਵਾਂ ਬਣੀਆਂ ਔਰਤਾਂ: ਜੋ ਔਰਤਾਂ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਤ ਹਨ ਯਾਨਿ ਕਿ ਗਰਭਵਤੀ ਹਨ ਜਾਂ ਹਾਲ ਹੀ ਵਿੱਚ ਮਾਵਾਂ ਬਣੀਆਂ ਹਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਸੀਂ ਜੋ ਵੀ ਰਾਤ ਨੂੰ ਖਾਦੇ ਹਾਂ ਉਸਦਾ ਸਿੱਧਾ ਪ੍ਰਭਾਵ ਅਗਲੇ ਦਿਨ ਦੀ ਐਨਰਜੀ ‘ਤੇ ਪੈਂਦਾ ਹੈ। ਇਸ ਲਈ ਵਰਤ ਰੱਖਣ ਤੋਂ ਪਹਿਲਾਂ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਅਗਲੇ ਦਿਨ ਲਈ ਐਨਰਜ਼ੀ ਨਾਲ ਭਰਪੂਰ ਰੱਖਣ। ਹਾਈ ਬਲੱਡ ਪ੍ਰੈਸ਼ਰ ਤੋਂ ਇਲਾਵਾ ਸ਼ੂਗਰ, ਦਿਲ ਦੇ ਮਰੀਜ਼, ਮਾਈਗਰੇਨ, ਗਰਭਵਤੀ ਔਰਤਾਂ, ਹਾਲ ਹੀ ਵਿੱਚ ਬਣੀਆਂ ਮਾਵਾਂ ਔਰਤਾਂ ਅਤੇ ਬ੍ਰੈਸਟਫੀਡਿੰਗ ਕਰਾਉਣ ਵਾਲੀਆਂ ਔਰਤਾਂ ਨੂੰ ਵਰਤ ਰੱਖਣ ਦੀ ਮਨਾਹੀ ਹੁੰਦੀ ਹੈ। ਪਰ ਜੇ ਤੁਸੀਂ ਵਰਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਆਪਣੀ ਸਿਹਤ ਦਾ ਧਿਆਨ ਰੱਖੋ…
- ਨਿਸ਼ਚਤ ਤੌਰ ‘ਤੇ ਤੁਸੀਂ 12-14 ਘੰਟੇ ਵਰਤ ਰੱਖੋ ਪਰ ਵਰਤ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਸਿਹਤਮੰਦ ਨਾਸ਼ਤਾ ਕਰੋ।
- ਨਾਸ਼ਤੇ ‘ਚ ਉਹ ਚੀਜ਼ਾਂ ਖਾਓ ਜੋ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ।
- ਵਰਤ ਸਿਰਫ ਭੋਜਨ ਦਾ ਕਰੋ ਪਾਣੀ ਦਾ ਨਹੀਂ।
- ਸਾਰਾ ਦਿਨ ਪਾਣੀ ਪੀਓ ਅਤੇ ਜੂਸ ਦਾ ਵੀ ਸੇਵਨ ਕਰੋ।
- ਗਰਭਵਤੀ ਅਤੇ ਬ੍ਰੈਸਟਫੀਡਿੰਗ ਕਰਾਉਣ ਵਾਲੀਆਂ ਔਰਤਾਂ ਦਿਨ ਭਰ ‘ਚ ਫਲ ਖਾਣ ਦੇ ਨਾਲ ਤਰਲ ਖੁਰਾਕ ਦੇ ਰੂਪ ਵਿਚ ਇਕ ਗਲਾਸ ਦੁੱਧ, ਨਿੰਬੂ ਪਾਣੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਆਦਿ ਲੈ ਸਕਦੀਆਂ ਹਨ।
- ਡਾਇਬਿਟਿਕ ਔਰਤਾਂ ਸੀਮਿਤ ਮਾਤਰਾ ‘ਚ ਫਲ, ਜੂਸ ਅਤੇ ਬਦਾਮ ਖਾ ਸਕਦੇ ਹੋ।