Protein diet foods: ਸਿਹਤਮੰਦ ਰਹਿਣ ਲਈ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਤੱਤਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸਰੀਰ ਕਈ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਸਕਦਾ ਹੈ। ਅਜਿਹੇ ‘ਚ ਜੇ ਅਸੀਂ ਪ੍ਰੋਟੀਨ ਦੀ ਗੱਲ ਕਰੀਏ ਤਾਂ ਇਹ ਸਾਡੇ ਸਰੀਰ ਲਈ ਇੱਕ ਜ਼ਰੂਰੀ ਤੱਤ ਹੈ। ਪਰ ਇਸ ਨੂੰ ਕਿੰਨੀ ਮਾਤਰਾ ਅਤੇ ਕਿਉਂ ਲੈਣਾ ਚਾਹੀਦਾ ਇਸ ਦੇ ਸੰਬੰਧ ‘ਚ ਬਹੁਤ ਸਾਰੇ ਲੋਕ ਅਣਜਾਣ ਹਨ। ਇਕ ਖੋਜ ਦੇ ਅਨੁਸਾਰ ਭਾਰਤੀਆਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਤੰਦਰੁਸਤ ਸਰੀਰ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ। ਪਰ ਕਿਉਂ ਜ਼ਰੂਰੀ ਹੁੰਦਾ ਹੈ ਇਸ ਬਾਰੇ ਕੇਵਲ 3% ਭਾਰਤੀ ਹੀ ਜਾਣਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਪ੍ਰੋਟੀਨ ਦੀ ਜ਼ਰੂਰਤ ਬਾਰੇ ਦੱਸਦੇ ਹਾਂ ਅਤੇ ਇਸਦੇ ਮੁੱਖ ਸਰੋਤਾਂ ਬਾਰੇ ਜਾਣਕਾਰੀ ਦਿੰਦੇ ਹਾਂ।
ਕਿਉਂ ਹੈ ਜ਼ਰੂਰੀ ?
- ਪ੍ਰੋਟੀਨ ਨਾਲ ਭਰੀਆਂ ਚੀਜ਼ਾਂ ਦੀ ਸਹੀ ਮਾਤਰਾ ਦਾ ਸੇਵਨ ਇਮਿਊਨਿਟੀ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ।
- ਇਹ ਸਰੀਰ ਦੇ ਅੰਦਰ ਵੱਖ-ਵੱਖ ਫੰਕਸ਼ਨਜ਼ ਵਿਚ ਸਹਾਇਤਾ ਕਰਦਾ ਹੈ।
- ਇਹ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦਾ ਹੈ।
- ਸਰੀਰ ਵਿਚ ਮੌਜੂਦ ਟਿਸ਼ੂ ਰਿਪੇਅਰ ਹੁੰਦੇ ਹਨ।
- ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
- ਇਹ ਵਾਲਾਂ ਅਤੇ ਨਹੁੰਆਂ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ।
- ਸਰੀਰ ਵਿਚ ਐਨਰਜ਼ੀ ਦਾ ਸੰਚਾਰ ਹੁੰਦਾ ਹੈ।
- ਸਰੀਰ ਦਾ pH ਲੈਵਲ ਸੰਤੁਲਨ ਰਹਿੰਦਾ ਹੈ।
- ਇਹ ਸਰੀਰ ਵਿਚ ਮੌਜੂਦ ਤਰਲ ਪਦਾਰਥਾਂ ਨੂੰ ਸਧਾਰਣ ਰੱਖਣ ਵਿਚ ਸਹਾਇਤਾ ਕਰਦਾ ਹੈ।
- ਕੁਝ ਪ੍ਰੋਟੀਨ ਹਾਰਮੋਨਜ਼ ਦੀ ਤਰ੍ਹਾਂ ਕੰਮ ਕਰਕੇ ਸਰੀਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਮੈਸੇਜ ਪਹੁੰਚਾਉਂਦਾ ਹੈ।
ਕਮੀ ਹੋਣ ਦੇ ਨੁਕਸਾਨ
- ਵਾਲ ਅਤੇ ਨਹੁੰ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ।
- ਸਰੀਰ ਵਿਚ ਦਰਦ ਰਹਿੰਦਾ ਹੈ।
- ਮਾਸਪੇਸ਼ੀਆਂ ‘ਚ ਅਕੜਨ ਮਹਿਸੂਸ ਹੁੰਦੀ ਹੈ।
- ਇਮਿਊਨਿਟੀ ਕਮਜ਼ੋਰ ਹੁੰਦੀ ਹੈ।
ਕਿੰਨੀ ਮਾਤਰਾ ‘ਚ ਹੈ ਜ਼ਰੂਰੀ: ਸਾਰੇ ਜ਼ਰੂਰੀ ਤੱਤਾਂ ਨੂੰ ਸਹੀ ਮਾਤਰਾ ਵਿਚ ਪ੍ਰਾਪਤ ਕਰਨ ਤੋਂ ਬਾਅਦ ਹੀ ਸਰੀਰ ਨੂੰ ਵਧੀਆ ਢੰਗ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਨਾਲ ਹੀ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਜੇ ਅਸੀਂ ਪ੍ਰੋਟੀਨ ਦੀ ਮਾਤਰਾ ਬਾਰੇ ਗੱਲ ਕਰੀਏ ਤਾਂ ਹਰ ਕਿਸੇ ਨੂੰ ਆਪਣੀ ਉਮਰ, ਭਾਰ ਅਤੇ ਲਿੰਗ ਦੇ ਅਨੁਸਾਰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਸ ਬਾਰੇ ਆਪਣੇ ਡਾਕਟਰ, ਡਾਇਟੀਸ਼ੀਅਨ ਜਾਂ ਸਿਹਤ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹੋ। ਪਰ ਜੇ ਆਮ ਤੌਰ ‘ਤੇ ਗੱਲ ਕਰੀਏ ਤਾਂ ਇਕ ਵਿਅਕਤੀ ਨੂੰ ਆਪਣੇ ਭਾਰ ਦੇ ਅਨੁਸਾਰ ਪ੍ਰਤੀ ਦਿਨ 0.8 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਯਾਨਿ ਜੇ ਇਕ ਵਿਅਕਤੀ ਦਾ ਭਾਰ 60 ਕਿਲੋ ਹੈ, ਤਾਂ ਉਸ ਨੂੰ ਆਪਣੇ ਭਾਰ ਦੇ ਅਨੁਸਾਰ 60*0.8= 48 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੋਵੇਗੀ।
ਤਾਂ ਆਓ ਹੁਣ ਜਾਣਦੇ ਹਾਂ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਲਈ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਸ਼ਾਕਾਹਾਰੀ ਪ੍ਰੋਟੀਨ ਸਾਨੂੰ ਦਰੱਖਤ-ਪੌਦਿਆਂ ਤੋਂ ਮਿਲਦੇ ਹਨ ਅਤੇ ਮਾਸਾਹਾਰੀ ਚੀਜ਼ਾਂ ਜਾਨਵਰਾਂ ਤੋਂ ਪ੍ਰਾਪਤ ਹੁੰਦੀਆਂ ਹਨ।
ਸ਼ਾਕਾਹਾਰੀ ਪ੍ਰੋਟੀਨ ਦੇ ਸਰੋਤ
- ਕਾਲੇ ਜਾਂ ਚਿੱਟੇ ਛੋਲੇ
- ਮੂੰਗ, ਤੂਰ, ਉੜਦ, ਮਸਰ ਆਦਿ ਦਾਲਾਂ
- ਹਰੀਆਂ ਸਬਜ਼ੀਆਂ
- ਤਾਜ਼ੇ ਫਲ
- ਡ੍ਰਾਈ ਫਰੂਟਸ
- ਰਾਜਮਾ
- ਡੇਅਰੀ ਪ੍ਰੋਡਕਸਟ
- ਤਰਬੂਜ, ਕੱਦੂ, ਚਿਆ, ਫਲੈਕਸਸੀਡ ਅਤੇ ਸੂਰਜਮੁਖੀ ਦੇ ਬੀਜ
- ਕਣਕ, ਮੱਕੀ, ਬਾਜਰੇ, ਚੌਲ, ਓਟਸ, ਕੁਇਨੋਆ ਆਦਿ ਦੇ ਮੋਟੇ ਬੀਜ
ਨਾਨ-ਵੈੱਜ ਪ੍ਰੋਟੀਨ ਦੇ ਸਰੋਤ
- ਆਂਡਾ
- ਮੱਛੀ
- ਰੈੱਡ ਮੀਟ
- ਐੱਗ ਵਾਈਟ
- ਸੀ-ਫੂਡਜ਼
- ਚਿਕਨ
- ਮਟਨ