Quinoa health benefits: ਚੌਲ ਅਤੇ ਕਣਕ ਦੀ ਤਰ੍ਹਾਂ ਕੁਇਨੋਆ ਵੀ ਇੱਕ ਅਮਰੀਕੀ ਅਨਾਜ ਹੈ ਜੋ ਅਨ-ਹੈਲਥੀ ਲਾਈਫ ਨੂੰ ਬੈਲੇਂਸ ਰੱਖਣ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਗਲੂਟਨ ਫ੍ਰੀ ਕੁਇਨੋਆ ‘ਚ ਵਿਟਾਮਿਨ ਬੀ, ਈ, ਆਇਰਨ, ਪ੍ਰੋਟੀਨ, ਜ਼ਿੰਕ, ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਅਮੀਨੋ ਐਸਿਡ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਐਂਟੀ-ਕੈਂਸਰ ਅਤੇ ਐਂਟੀ-ਏਜਿੰਗ ਗੁਣ ਵੀ ਹੁੰਦੇ ਹਨ ਜੋ ਕੈਂਸਰ ਦੇ ਨਾਲ ਵੱਧਦੀ ਉਮਰ ਦੀ ਸਮੱਸਿਆ ਨੂੰ ਵੀ ਘੱਟ ਕਰਦੇ ਹਨ। ਅਮਰੀਕਾ ‘ਚ ਕੁਇਨੋਆ ਦੀ ਵਰਤੋਂ ਕੇਕ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਤੁਸੀਂ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ‘ਚ ਕੁਇਨੋਆ ਦੀ ਰੋਟੀ ਬਣਾ ਕੇ ਖਾ ਸਕਦੇ ਹੋ। ਕੁਇਨੋਆ ਦਾ ਉਪਮਾ, ਪੋਹਾ, ਸਲਾਦ ਦਾ ਸੇਵਨ ਵੀ ਸਿਹਤ ਲਈ ਲਾਭਕਾਰੀ ਹੈ। ਜੋ ਵਜ਼ਨ ਘਟਾਉਣ ਤੋਂ ਲੈ ਕੇ ਸਰੀਰ ‘ਚ ਪੂਰਾ ਦਿਨ ਐਨਰਜ਼ੀ ਬਣਾਈ ਰੱਖਦਾ ਹੈ।
ਕਿੰਨੀ ਤਰ੍ਹਾਂ ਦਾ ਹੁੰਦਾ ਹੈ ਕੁਇਨੋਆ: ਕੁਇਨੋਆ ਤਿੰਨ ਰੰਗਾਂ ਦਾ ਹੁੰਦਾ ਹੈ ਚਿੱਟਾ, ਲਾਲ ਅਤੇ ਕਾਲਾ।
- ਚਿੱਟੇ ਰੰਗ ਦਾ ਕੁਇਨੋਆ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਿਸ ਨੂੰ ਹਾਥੀ ਦੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਪੱਕਣ ‘ਚ ਬਹੁਤ ਘੱਟ ਸਮਾਂ ਲੱਗਦਾ ਹੈ।
- ਲਾਲ ਕੁਇਨੋਆ ਨੂੰ ਜ਼ਿਆਦਾਤਰ ਸਲਾਦ ਦੇ ਰੂਪ ‘ਚ ਖਾਧਾ ਜਾਂਦਾ ਹੈ ਜੋ ਪੱਕਦੇ ਸਮੇਂ ਆਪਣਾ ਆਕਾਰ ਬਦਲ ਲੈਂਦਾ ਹੈ।
- ਕਾਲਾ ਕੋਨੋਆ ਸੁਆਦ ‘ਚ ਮਿੱਠਾ ਹੁੰਦਾ ਹੈ ਪਰ ਪੱਕਣ ‘ਚ ਥੋੜਾ ਜ਼ਿਆਦਾ ਸਮਾਂ ਲੈਂਦਾ ਹੈ।
ਚੱਲੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦੇ
ਭਾਰ ਘਟਾਏ: ਖੋਜ ਦੇ ਅਨੁਸਾਰ ਹੋਰ ਅਨਾਜਾਂ ਨਾਲੋਂ ਕੁਇਨੋਆ ਤੇਜ਼ੀ ਨਾਲ ਭਾਰ ਘਟਾਉਂਦਾ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ। ਇਸ ‘ਚ ਹਾਈ ਫਾਈਬਰ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ‘ਚ ਟ੍ਰਾਈਗਲਾਈਸਰਾਈਡਸ ਦੇ ਲੈਵਲ ਨੂੰ ਬੈਲੇਂਸ ਰੱਖਦਾ ਹੈ ਜਿਸ ਨਾਲ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ। ਇਹ ਇਕ ਅਜਿਹਾ ਗਲੂਟਨ ਫ੍ਰੀ ਅਨਾਜ ਹੈ ਜਿਸ ‘ਚ 9 ਕਿਸਮਾਂ ਦੇ ਅਮੀਨੋ ਐਸਿਡ ਹੁੰਦੇ ਹਨ। ਅਜਿਹੇ ‘ਚ ਜੇਕਰ ਤੁਹਾਨੂੰ ਪੇਟ ਦਰਦ, ਐਸਿਡਿਟੀ ਜਾਂ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਦਾ ਸੇਵਨ ਲਾਭਕਾਰੀ ਸਾਬਿਤ ਹੋ ਸਕਦਾ ਹੈ।
ਮਜ਼ਬੂਤ ਹੱਡੀਆਂ: ਮੈਗਨੀਸ਼ੀਅਮ ਅਤੇ ਕੈਲਸੀਅਮ, ਪ੍ਰੋਟੀਨ ਨਾਲ ਭਰਪੂਰ ਕੁਇਨੋਆ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦਗਾਰ ਹੈ। ਇਸ ਦਾ ਸੇਵਨ ਸਰੀਰ ‘ਚ ਇਨ੍ਹਾਂ ਸਾਰੇ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। ਮੈਗਨੀਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਰੋਜ਼ਾਨਾ ਕੁਇਨੋਆ ਦਾ ਸੇਵਨ ਤੁਹਾਨੂੰ ਦਿਲ ਦੀ ਬਿਮਾਰੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਦਾ ਹੈ। ਜੇ ਤੁਸੀਂ ਵੀ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ ਦਾ ਸੇਵਨ ਜ਼ਰੂਰ ਕਰੋ। 50 ਸਾਲ ਦੀ ਉਮਰ ਤੋਂ ਬਾਅਦ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿਣ ਲੱਗਦੀ ਹੈ ਪਰ ਇਸ ‘ਚ ਜ਼ਿਆਦਾ ਮੈਗਨੀਸ਼ੀਅਮ ਹੁੰਦਾ ਹੈ ਜੋ ਗਠੀਏ, osteoporosis ਤੋਂ ਬਚਾਅ ‘ਚ ਮਦਦਗਾਰ ਹੁੰਦਾ ਹੈ। ਇਹ ਰਿਬੋਫਲੇਵਿਨ, ਜ਼ਿੰਕ ਅਤੇ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਨਾਲ ਅਨੀਮੀਆ ਤੋਂ ਵੀ ਬਚਾਅ ਹੁੰਦਾ ਹੈ।
ਉਮਰ ਦੇ ਅਸਰ ਨੂੰ ਬੇਅਸਰ: ਐਂਟੀ ਆਕਸੀਡੈਂਟ, ਐਂਟੀਵਾਇਰਲ, ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਕੁਇਨੋਆ ਸਕਿਨ ‘ਚ ਕੋਲੇਜੇਨ ਲੈਵਲ ਨੂੰ ਵਧਾਉਂਦਾ ਹੈ ਜਿਸ ਨਾਲ ਤੁਸੀਂ ਝੁਰੜੀਆਂ, ਫ੍ਰੀਕਲਜ਼ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਨਾਲ ਹੀ ਇਸ ਨਾਲ ਸਰੀਰ ‘ਚ ਜ਼ਿੰਕ ਦੀ ਕਮੀ ਨਹੀਂ ਹੁੰਦੀ ਜਿਸ ਨਾਲ ਸਕਿਨ ਗਲੋਂ ਕਰਦੀ ਹੈ। ਹਾਈਡ੍ਰੋਲਾਇਜ਼ਡ ਪ੍ਰੋਟੀਨ ਨਾਲ ਭਰਪੂਰ ਹੋਣ ਨਾਲ ਇਹ ਵਾਲਾਂ ਦੇ ਪੋਰਸ ਨੂੰ ਮਜ਼ਬੂਤ ਕਰਦਾ ਹੈ। ਇਸ ‘ਚ ਮੌਜੂਦ ਤਾਂਬੇ ਅਤੇ ਅਮੀਨੋ ਐਸਿਡ ਵੀ ਵਾਲਾਂ ਦੀ ਗ੍ਰੋਥ ਨੂੰ ਵਧਾਉਣ ‘ਚ ਵੀ ਬਹੁਤ ਮਦਦਗਾਰ ਹੈ। ਪ੍ਰੈਗਨੈਂਸੀ ‘ਚ ਇਸ ਦਾ ਸੇਵਨ ਅਨੀਮੀਆ, ਮੋਰਨਿੰਗ ਸਿਕਨੈੱਸ ਤੋਂ ਬਚਾਅ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਭਰੂਣ ਦਾ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ।
ਕੁਇਨੋਆ ਦੇ ਨੁਕਸਾਨ
- ਬੇਸ਼ੱਕ ਕੁਇਨੋਆ ਸਿਹਤ ਲਈ ਲਾਭਕਾਰੀ ਹੈ ਪਰ ਜ਼ਿਆਦਾ ਮਾਤਰਾ ‘ਚ ਇਸ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
- ਫਾਈਬਰ ਜ਼ਿਆਦਾ ਹੋਣ ਦੇ ਕਾਰਨ ਇਸ ਨਾਲ ਦਸਤ, ਗੈਸ ਅਤੇ ਪੇਟ ਫੁੱਲਣ ਦੀ ਸ਼ਿਕਾਇਤ ਹੋ ਸਕਦੀ ਹੈ।
- ਇਸ ‘ਚ ਮੌਜੂਦ ਆਕਸੀਲਿਕ ਐਸਿਡ ਦੇ ਕਾਰਨ ਕਿਡਨੀ ਦੀ ਪੱਥਰੀ ਬਣਨ ਦੀ ਸੰਭਾਵਨਾ ਰਹਿੰਦੀ ਹੈ।