Rainbow Diet health benefits: ਵੈਸੇ ਤਾਂ ਦੁਨੀਆ ‘ਚ ਕਈ ਤਰ੍ਹਾਂ ਦੀਆਂ ਡਾਇਟ ਮੌਜੂਦ ਹਨ ਪਰ ਉਨ੍ਹਾਂ ‘ਚੋਂ ਸਭ ਤੋਂ ਖਾਸ ਹੈ ਰੇਨਬੋ ਡਾਈਟ। ਡਾਕਟਰਾਂ ਮੁਤਾਬਕ ਭੋਜਨ ‘ਚ ਇੰਦਰਧਨੁਸ਼ ਯਾਨਿ ਸਤਰੰਗੀ ਪੀਂਘ ਦੇ ਹਰ ਰੰਗ ਸ਼ਾਮਲ ਕਰਨ ਨਾਲ ਸਰੀਰ ‘ਚ ਵੱਖ-ਵੱਖ ਪੋਸ਼ਕ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਜਿਸ ਨਾਲ ਤੁਹਾਡੀ ਉਮਰ ਲੰਬੀ ਹੁੰਦੀ ਹੈ। ਆਓ ਜਾਣਦੇ ਹਾਂ ਰੇਨਬੋ ਡਾਈਟ ‘ਚ ਸ਼ਾਮਲ ਫੂਡਸ ਅਤੇ ਉਨ੍ਹਾਂ ਦੇ ਫਾਇਦੇ।
ਲਾਲ ਫ਼ੂਡ: ਲਾਲ ਰੰਗ ਦੀਆਂ ਜ਼ਿਆਦਾਤਰ ਸਬਜ਼ੀਆਂ ਅਤੇ ਫਲ ਸਾਡੇ ਦਿਲ ਲਈ ਫਾਇਦੇਮੰਦ ਹੁੰਦੇ ਹਨ। ਲਾਲ ਮਿਰਚ, ਅਨਾਰ, ਟਮਾਟਰ, ਚੁਕੰਦਰ, ਤਰਬੂਜ, ਸੇਬ ਅਤੇ ਸਟ੍ਰਾਬੇਰੀ ਵਰਗੀਆਂ ਚੀਜ਼ਾਂ ‘ਚ ਲਾਈਕੋਪੀਨ ਨਾਮਕ ਐਂਟੀਆਕਸੀਡੈਂਟ ਹੁੰਦਾ ਹੈ। ਇਹ ਕੈਂਸਰ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਲਾਲ ਰੰਗ ਲਈ ਜ਼ਿੰਮੇਵਾਰ ਐਂਥੋਸਾਈਨਿਨ ਕੰਪਾਊਂਡ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ।
ਸੰਤਰੀ ਭੋਜਨ: ਸੰਤਰੀ ਰੰਗ ਦੇ ਫਲਾਂ ਅਤੇ ਸਬਜ਼ੀਆਂ ‘ਚ ਕੈਰੋਟੀਨ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ‘ਚ ਮਦਦ ਕਰਦਾ ਹੈ। ਸੰਤਰਾ, ਕੱਦੂ, ਗਾਜਰ ਅਤੇ ਆੜੂ ਵਰਗੀਆਂ ਚੀਜ਼ਾਂ ਵਾਲਾਂ ਅਤੇ ਸਕਿਨ ਲਈ ਵੀ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ।
ਪੀਲੇ ਫ਼ੂਡ: ਪਪੀਤਾ, ਅਨਾਨਾਸ, ਨਿੰਬੂ, ਅੰਬ, ਛੱਲੀ ਅਤੇ ਖਰਬੂਜੇ ਜਿਹੀਆਂ ਫਲਾਂ ਅਤੇ ਸਬਜ਼ੀਆਂ ‘ਚ ਪਾਇਆ ਜਾਣ ਵਾਲਾ ਬ੍ਰੋਮੇਲੇਨ ਅਤੇ ਪਪਾਇਨ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦੇ ਹਨ। ਇਹ ਸਰੀਰ ‘ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੇ ਹਨ। ਪੀਲੇ ਫੂਡਜ਼ ‘ਚ ਪਾਏ ਜਾਣ ਵਾਲੇ ਲਿਊਟੀਨ ਅਤੇ ਜ਼ੈਕਸੈਂਥਿਨ ਪਿਗਮੈਂਟ ਉਮਰ ਨਾਲ ਸਬੰਧਤ ਬਿਮਾਰੀਆਂ ਦੇ ਵਿਰੁੱਧ ਅਸਰਦਾਰ ਹੁੰਦੇ ਹਨ।
ਹਰੇ ਫ਼ੂਡ: ਦੁਨੀਆ ਭਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਅਤੇ ਫਲ ਸਾਡੇ ਲਈ ਸਭ ਤੋਂ ਵਧੀਆ ਹਨ। ਇਨ੍ਹਾਂ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਾਨੂੰ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦੇ ਹਨ। ਇਹ ਫੋਲੇਟ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਹਾਨੂੰ ਪਾਲਕ, ਮੇਥੀ, ਬਾਥੂ, ਪੱਤਾ ਗੋਭੀ, ਬੀਨਜ਼, ਮਟਰ, ਬ੍ਰੋਕਲੀ, ਜੂਕੀਨੀ, ਕੇਲ, ਪਾਰਸਲੇ, ਸੈਲਰੀ, ਕੀਵੀ, ਖੀਰਾ, ਅੰਗੂਰ, ਹਰੇ ਸੇਬ ਅਤੇ ਪੁਦੀਨੇ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਨੀਲੇ ਜਾਂ ਬੈਂਗਣੀ ਫ਼ੂਡ: ਜਾਮਣ, ਲਾਲ ਸਬਜ਼ੀਆਂ, ਕਾਲੇ ਅੰਗੂਰ, ਬੈਂਗਣ, ਬਲੈਕਬੇਰੀ ਅਤੇ ਬਲੂਬੇਰੀ ਵਰਗੀਆਂ ਚੀਜ਼ਾਂ ਦਿਮਾਗ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ। ਇਨ੍ਹਾਂ ‘ਚ ਮੌਜੂਦ ਐਂਥੋਸਾਇਨਿਨ ਅਤੇ ਰੇਸਵੇਟ੍ਰੋਲ ਤੱਤ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਨਾਲ ਹੀ ਇਹ ਪਾਚਨ ਤੰਤਰ ਚੰਗਾ ਅਤੇ ਸਰੀਰ ‘ਚ ਸੋਜਸ਼ ਨੂੰ ਘਟਾਉਂਦੇ ਹਨ।
ਸਫੇਦ ਫ਼ੂਡ: ਆਲੂ, ਲਸਣ, ਪਿਆਜ਼, ਅਦਰਕ, ਮਸ਼ਰੂਮ, ਫੁੱਲ ਗੋਭੀ, ਕੇਲੇ ਅਤੇ ਸ਼ਲਗਮ ਵਰਗੇ ਫੂਡਜ਼ ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਸਰੀਰ ‘ਤੇ ਹਾਵੀ ਨਹੀਂ ਹੋਣ ਦਿੰਦੇ। ਇਨ੍ਹਾਂ ‘ਚ ਸਭ ਤੋਂ ਵੱਧ ਫਾਈਬਰ ਅਤੇ ਪੋਟਾਸ਼ੀਅਮ ਹੁੰਦਾ ਹੈ। ਰੇਨਬੋ ਡਾਈਟ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹਰ ਸਮੇਂ ਭੋਜਨ ‘ਚ ਸਾਰੇ ਰੰਗਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਤੁਸੀਂ ਆਪਣੀ ਪਲੇਟ ‘ਚ ਜਿੰਨੇ ਜ਼ਿਆਦਾ ਰੰਗ ਸ਼ਾਮਿਲ ਸਕਦੇ ਹੋ, ਉੱਨਾ ਹੀ ਵਧੀਆ। ਮਾਹਿਰਾਂ ਅਨੁਸਾਰ ਇੱਕ ਦਿਨ ‘ਚ 5 ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਅਤੇ ਹਫ਼ਤੇ ‘ਚ ਘੱਟ ਤੋਂ ਘੱਟ 20 ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।