Rainy season health tips: ਬਰਸਾਤ ਦਾ ਮੌਸਮ ਕਈ ਬਿਮਾਰੀਆਂ ਨੂੰ ਸੌਗ਼ਾਤ ‘ਚ ਲਿਆਉਂਦਾ ਹੈ। ਇਸ ਮੌਸਮ ‘ਚ ਬੁਖ਼ਾਰ, ਮਲੇਰੀਆ, ਡੇਂਗੂ, ਐਲਰਜੀ ਅਤੇ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਇਸ ਮੌਸਮ ‘ਚ ਆਪਣਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ। ਬਰਸਾਤ ਦੇ ਮੌਸਮ ‘ਚ ਮੱਛਰ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ, ਇਸ ਲਈ ਇਸ ਮੌਸਮ ‘ਚ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤਕ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ ਹੈ। ਆਓ ਜਾਣਦੇ ਹਾਂ ਕਿ ਮੌਨਸੂਨ ਦੇ ਮੌਸਮ ‘ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
- ਇਮਿਊਨਿਟੀ ਤੁਹਾਡੇ ਸਰੀਰ ਦੀ ਬੁਨਿਆਦ ਹੈ, ਇਸ ਲਈ ਆਪਣੀ ਡਾਈਟ ‘ਚ ਅਜਿਹੇ ਖ਼ਾਦ ਪਦਾਰਥਾਂ ਨੂੰ ਸ਼ਾਮਿਲ ਕਰੋ, ਜੋ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਮੌਸਮ ‘ਚ ਬ੍ਰੋਕਲੀ, ਗਾਜਰ, ਹਲਦੀ, ਲਸਣ ਅਤੇ ਅਦਰਕ ਨੂੰ ਆਪਣੇ ਖਾਣੇ ‘ਚ ਸ਼ਾਮਿਲ ਕਰੋ, ਇਹ ਸਕਿਨ ਦੇ ਨਾਲ-ਨਾਲ ਬਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ। ਅਦਰਕ ਅਤੇ ਲਸਣ ‘ਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ, ਜੋ ਸਾਹ, ਸਕਿਨ ਅਤੇ ਸਰਦੀ-ਜੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
- ਇਸ ਸਮੇਂ ਬਾਹਰ ਦਾ ਖਾਣਾ ਬਿਲਕੁਲ ਨਾ ਖਾਓ। ਇਸਤੋਂ ਇਲਾਵਾ ਲੰਬੇ ਸਮੇਂ ਤੋਂ ਕੱਟ ਕੇ ਰੱਖੇ ਗਏ ਫਲ਼ ਅਤੇ ਸਬਜ਼ੀਆਂ ਵੀ ਨਾ ਖਾਓ।
- ਮੀਂਹ ਦੇ ਮੌਸਮ ‘ਚ ਬਹੁਤ ਸਾਰੇ ਲੋਕ ਮਲੇਰੀਏ ਤੋਂ ਵੀ ਪੀੜਤ ਹੋ ਜਾਂਦੇ ਹਨ। ਇਸ ਲਈ ਇਸ ਮੌਸਮ ‘ਚ ਮੱਛਰਾਂ ਤੋਂ ਬਚ ਕੇ ਰਹਿਣਾ ਜ਼ਰੂਰੀ ਹੈ। ਗੰਦੇ ਪਾਣੀ ਤੋਂ ਬਚੋ ਅਤੇ ਘਰ ਦੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਓ। ਇਸਤੋਂ ਇਲਾਵਾ, ਇਸ ਮੌਸਮ ‘ਚ ਪੂਰੀਆਂ ਬਾਹਾਂ ਦੇ ਕੱਪੜੇ ਪਾਓ।
- ਮੀਂਹ ਦੇ ਮੌਸਮ ‘ਚ ਐਲਰਜੀ ਅਤੇ ਸਕਿਨ ਸਬੰਧੀ ਦਿੱਕਤਾਂ ਵੀ ਵੱਧ ਜਾਂਦੀਆਂ ਹਨ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਕਿਨ ਸਬੰਧੀ ਕੋਈ ਸਮੱਸਿਆ ਹੈ ਕਿ ਇਸ ਮੌਸਮ ‘ਚ ਮੀਂਹ ‘ਚ ਜਾਣ ਤੋਂ ਬਚੋ। ਜੇਕਰ ਤੁਸੀਂ ਘਰ ਤੋਂ ਬਾਹਰ ਹੋ ਅਤੇ ਮੀਂਹ ‘ਚ ਭਿੱਜ ਗਏ ਹੋ ਤਾਂ ਘਰ ਵਾਪਸ ਆਉਂਦੇ ਹੀ ਸਾਫ਼ ਪਾਣੀ ਨਾਲ ਨਹਾਓ।