Rice flour beauty tips: ਚੌਲਾਂ ਦੇ ਆਟੇ ਨੂੰ ਖਾਣ ਤੋਂ ਇਲਾਵਾ ਸਕਿਨ ਅਤੇ ਹੇਅਰ ਕੇਅਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਚਾਹੋ ਤਾਂ ਇਸ ਨਾਲ ਫੇਸ ਅਤੇ ਹੇਅਰ ਮਾਸਕ ਬਣਾ ਕੇ ਲਗਾ ਸਕਦੇ ਹੋ। ਵਿਟਾਮਿਨ ਬੀ, ਫੋਲੇਟ, ਆਇਰਨ, ਸੇਲੇਨੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਚੌਲਾਂ ਦਾ ਆਟਾ ਸਕਿਨ ਅਤੇ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਸਕਿਨ ਸੈੱਲਜ਼ ਸਾਫ਼ ਹੋ ਕੇ ਚਿਹਰੇ ‘ਤੇ ਨੈਚੁਰਲ ਗਲੋਂ ਆਉਂਦਾ ਹੈ। ਇਸ ਦੇ ਨਾਲ ਹੀ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ, ਸਿਲਕੀ, ਮੁਲਾਇਮ ਅਤੇ ਸ਼ਾਇਨੀ ਨਜ਼ਰ ਆਉਂਦੇ ਹਨ। ਆਓ ਜਾਣਦੇ ਹਾਂ ਚੌਲਾਂ ਦੇ ਆਟੇ ਨੂੰ ਚਿਹਰੇ ਅਤੇ ਵਾਲਾਂ ‘ਤੇ ਵਰਤੋਂ ਕਰਨ ਦਾ ਤਰੀਕਾ ਅਤੇ ਫਾਇਦੇ।
ਚੌਲਾਂ ਦੇ ਆਟੇ ਨਾਲ ਬਣਾਓ ਫੇਸ ਪੈਕ: ਤੁਸੀਂ ਚੌਲਾਂ ਦੇ ਆਟੇ ਨਾਲ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ। ਇਹ ਡੈੱਡ ਸਕਿਨ ਸੈੱਲਜ਼ ਨੂੰ ਸਾਫ਼ ਕਰਕੇ ਚਿਹਰੇ ‘ਤੇ ਨੈਚੂਰਲ ਗਲੋਂ ਲਿਆਉਣ ‘ਚ ਮਦਦ ਕਰੇਗਾ।
ਚੌਲਾਂ ਦਾ ਆਟਾ ਅਤੇ ਦਹੀਂ: ਚੌਲਾਂ ਦਾ ਆਟਾ ਸਕਿਨ ‘ਤੇ ਇੱਕ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ। ਇਹ ਡੈੱਡ ਸਕਿਨ ਨੂੰ ਸਾਫ ਕਰਕੇ ਚਿਹਰੇ ‘ਤੇ ਨੈਚੂਰਲ ਗਲੋਂ ਆਉਣ ‘ਚ ਮਦਦ ਮਿਲਦੀ ਹੈ। ਇਸ ਦੇ ਲਈ ਇੱਕ ਕੌਲੀ ‘ਚ 1 ਚੱਮਚ ਚੌਲਾਂ ਦਾ ਆਟਾ ਅਤੇ ਲੋੜ ਅਨੁਸਾਰ ਦਹੀਂ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ‘ਤੇ ਸਕਰੱਬ ਕਰਦੇ ਹੋਏ ਲਗਾਓ। 20 ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਕੇ ਕਰੀਮ ਲਗਾ ਲਓ।
ਚੌਲਾਂ ਦਾ ਆਟਾ, ਨਿੰਬੂ ਅਤੇ ਖੀਰੇ ਦਾ ਜੂਸ: ਜੇਕਰ ਤੁਸੀਂ ਚਿਹਰੇ ‘ਤੇ ਪਿੰਪਲਸ, ਦਾਗ-ਧੱਬੇ, ਟੈਨਿੰਗ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਚੌਲਾਂ ਨਾਲ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ। ਇਸਦੇ ਲਈ ਇੱਕ ਬਾਊਲ ‘ਚ 1-1 ਚਮਚ ਚੌਲਾਂ ਦਾ ਆਟਾ ਅਤੇ ਖੀਰੇ ਦਾ ਰਸ ਮਿਲਾਓ। ਹੁਣ ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ। ਤਿਆਰ ਪੇਸਟ ਨੂੰ ਚਿਹਰੇ ‘ਤੇ ਸਕਰੱਬ ਕਰਦੇ ਹੋਏ ਲਗਾਓ। ਬਾਅਦ ‘ਚ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ। ਇਸ ਤੋਂ ਬਾਅਦ ਚਿਹਰੇ ‘ਤੇ ਮਾਇਸਚਰਾਈਜ਼ਰ ਲਗਾਓ।
ਚੌਲਾਂ ਦੇ ਆਟੇ ਨਾਲ ਬਣਾਕੇ ਲਗਾਓ ਹੇਅਰ ਮਾਸਕ: ਤੁਸੀਂ ਚੌਲਾਂ ਦੇ ਆਟੇ ਨਾਲ ਹੇਅਰ ਮਾਸਕ ਬਣਾ ਕੇ ਵੀ ਲਗਾ ਸਕਦੇ ਹੋ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਮਿਲੇਗੀ। ਵਾਲਾਂ ਦੀ ਬਣਤਰ ਨੂੰ ਠੀਕ ਕਰਨ ਨਾਲ ਇਸ ਨੂੰ ਵਧਣ ‘ਚ ਮਦਦ ਮਿਲੇਗੀ।
ਚੌਲਾਂ ਦਾ ਆਟਾ ਅਤੇ ਐਵੋਕਾਡੋ: ਤੁਸੀਂ ਆਪਣੇ ਡੈਮੇਜ਼ ਵਾਲਾਂ ਨੂੰ ਠੀਕ ਕਰਨ ਲਈ ਚੌਲਾਂ ਦੇ ਆਟੇ ਅਤੇ ਐਵੋਕਾਡੋ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ ਇੱਕ ਬਾਊਲ ‘ਚ ਚੌਲਾਂ ਦਾ ਆਟਾ ਅਤੇ ਐਵੋਕਾਡੋ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਤਿਆਰ ਪੇਸਟ ਨੂੰ ਸਕੈਲਪ ਤੋਂ ਪੂਰੇ ਵਾਲਾਂ ਤੱਕ ਲਗਾਓ। ਇਸ ਨੂੰ 30 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ Mild ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਡੈਮੇਜ਼ ਵਾਲ ਨੂੰ ਠੀਕ ਹੋਣ ‘ਚ ਮਦਦ ਮਿਲੇਗੀ। ਅਜਿਹੇ ‘ਚ ਡ੍ਰਾਈ ਅਤੇ ਫ੍ਰਿਜੀ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ। ਇਸ ਨਾਲ ਵਾਲ ਸੁੰਦਰ, ਸੰਘਣੇ, ਨਰਮ ਅਤੇ ਚਮਕਦਾਰ ਦਿਖਾਈ ਦੇਣਗੇ।
ਚੌਲਾਂ ਦਾ ਆਟਾ ਅਤੇ ਮੁਲਤਾਨੀ ਮਿੱਟੀ: ਇੱਕ ਬਾਊਲ ‘ਚ ਚੌਲਾਂ ਦਾ ਆਟਾ ਅਤੇ ਮੁਲਤਾਨੀ ਮਿੱਟੀ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਤਿਆਰ ਮਿਸ਼ਰਣ ਨੂੰ ਵਾਲਾਂ ‘ਤੇ 30 ਮਿੰਟ ਲਈ ਲਗਾਓ। ਬਾਅਦ ‘ਚ ਇਸ ਨੂੰ Mild ਸ਼ੈਂਪੂ ਨਾਲ ਧੋ ਲਓ। ਇਸ ਨਾਲ ਸੁੱਕੇ-ਬੇਜਾਨ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਲੰਬੇ, ਸੰਘਣੇ, ਨਰਮ ਅਤੇ ਸ਼ਾਇਨੀ ਦਿਖਾਈ ਦੇਣਗੇ।