Rice Flour beauty tips: ਚੌਲਾਂ ਦਾ ਆਟਾ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਇਹ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੁੰਦਾ ਹੈ। ਚੌਲਾਂ ਦਾ ਆਟਾ ਸਕਿਨ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ, ਜੋ ਪਿੰਪਲਸ ਤੋਂ ਲੈ ਕੇ, ਝੁਰੜੀਆਂ, ਛਾਈਆਂ, ਪਿਗਮੈਂਟੇਸ਼ਨ, ਕਾਲੇ ਧੱਬੇ, ਬਰੇਕਆਊਟ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚੌਲਾਂ ਦੇ ਆਟੇ ਦਾ ਬਣਿਆ ਪੈਕ, ਇਸ ਦੇ ਫਾਇਦੇ ਅਤੇ ਵਰਤੋਂ ਕਰਨ ਦਾ ਤਰੀਕਾ।
ਸਭ ਤੋਂ ਪਹਿਲਾਂ ਜਾਣੋ ਪੈਕ ਬਣਾਉਣ ਦਾ ਤਰੀਕਾ
- ਪਹਿਲਾਂ ਤਰੀਕਾ: ਇਸਦੇ ਲਈ ਇੱਕ ਕੌਲੀ ‘ਚ 2 ਚੱਮਚ ਚੌਲਾਂ ਦਾ ਆਟਾ, 2 ਚੱਮਚ ਠੰਡਾ ਦੁੱਧ, ½ ਚੱਮਚ ਮਲਾਈ, ½ ਕੌਫੀ ਪਾਊਡਰ ਮਿਲਾਓ। ਇਸ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ।
- ਦੂਜਾ ਤਰੀਕਾ: ਇੱਕ ਕੌਲੀ ‘ਚ 2 ਚੱਮਚ ਚੌਲਾਂ ਦਾ ਆਟਾ, ਕੱਚਾ ਦਹੀਂ ਅਤੇ ਸ਼ਹਿਦ ਮਿਲਾਓ। ਇਸ ਨੂੰ ਵੀ ਸਕਿਨ ‘ਤੇ ਉਸੇ ਤਰ੍ਹਾਂ ਲਗਾਓ।
ਕੀ ਰੋਜ਼ ਲਗਾ ਸਕਦੇ ਹਾਂ ਚੌਲਾਂ ਦਾ ਆਟਾ: ਚਿਹਰੇ ਲਈ ਚੌਲਾਂ ਦੀ ਵਰਤੋਂ ਕਰਨਾ ਸਭ ਤੋਂ ਆਸਾਨ ਅਤੇ ਅਸਰਦਾਰ ਬਿਊਟੀ ਟਿਪਸ ‘ਚੋਂ ਇੱਕ ਹੈ, ਜਿਸ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਦੇ ਰੋਜ਼ਾਨਾ ਵਰਤਿਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਰੋਜ਼ਾਨਾ ਚੌਲਾਂ ਦੇ ਆਟੇ ਨਾਲ ਚਿਹਰਾ ਵੀ ਧੋ ਸਕਦੇ ਹੋ।
ਕਦੋਂ ਕਰੀਏ ਇਸਤੇਮਾਲ: ਵੈਸੇ ਤਾਂ ਤੁਸੀਂ ਇਹ ਫੇਸ਼ੀਅਲ ਦਿਨ ‘ਚ ਵੀ ਕਰ ਸਕਦੇ ਹੋ ਪਰ ਰਾਤ ਨੂੰ ਇਸ ਪੈਕ ਨੂੰ ਲਗਾਉਣਾ ਜ਼ਿਆਦਾ ਚੰਗਾ ਰਹਿੰਦਾ ਹੈ। ਦਰਅਸਲ ਰਾਤ ਦੇ ਸਮੇਂ ਸਕਿਨ ਡੈਮੇਜ਼ ਸੈੱਲਜ਼ ਨੂੰ ਰਿਪੇਅਰ ਕਰਦੀ ਹੈ ਅਤੇ ਇਹ ਮਾਸਪੇਸ਼ੀਆਂ ਵੀ ਰਿਲੈਕਸ ਕਰਦਾ ਹੈ, ਜਿਸ ਨਾਲ ਪੈਕ ਦੇ ਪੌਸ਼ਟਿਕ ਤੱਤ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰ ਪਾਉਂਦੇ ਹਨ।
ਕਿੰਨੀ ਵਾਰ ਅਤੇ ਕਦੋਂ ਕਰੀਏ ਇਸਤੇਮਾਲ: ਹਫ਼ਤੇ ‘ਚ ਘੱਟੋ-ਘੱਟ ਇੱਕ ਵਾਰ ਇਹ ਫੇਸ਼ੀਅਲ ਜ਼ਰੂਰ ਕਰੋ। ਇਸ ਨਾਲ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਸਕਿਨ ਨੂੰ ਪੋਸ਼ਣ ਮਿਲਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਘੱਟੋ-ਘੱਟ 10 ‘ਚੋਂ 1 ਦੇ ਬਾਅਦ ਇਹ ਫੇਸ਼ੀਅਲ ਜ਼ਰੂਰ ਕਰੋ।
ਕਿਉਂ ਫ਼ਾਇਦੇਮੰਦ ਹੈ ਇਹ ਪੈਕ: ਚੌਲਾਂ ‘ਚ ਸਟਾਰਚ ਅਤੇ ਫੈਟ ਭਰਪੂਰ ਹੁੰਦਾ ਹੈ, ਜੋ ਸਕਿਨ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਇਹ ਬੀ ਵਿਟਾਮਿਨ ਦਾ ਵੀ ਵਧੀਆ ਸਰੋਤ ਹੈ ਜੋ ਨਵੇਂ ਸੈੱਲਾਂ ਦੇ ਉਤਪਾਦਨ ‘ਚ ਮਦਦ ਕਰਦਾ ਹੈ। ਇਸ ਨਾਲ ਨਾ ਸਿਰਫ ਝੁਰੜੀਆਂ ਅਤੇ ਛਾਈਆਂ ਤੋਂ ਬਚਾਅ ਰਹਿੰਦਾ ਹੈ, ਬਲਕਿ ਸਨਟੈਨ, ਸਨਬਰਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਨੈਚੂਰਲ ਸਨਸਕ੍ਰੀਨ: ਇਸ ‘ਚ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਕਰਨ ਵਾਲੇ ਐਲਨਟੋਇਨ ਅਤੇ ਫੇਰੂਲਿਕ ਐਸਿਡ ਵਰਗੇ ਏਜੰਟ ਵੀ ਹੁੰਦੇ ਹਨ ਜੋ ਇਸ ਨੂੰ ਇੱਕ ਵਧੀਆ ਨੈਚੂਰਲ ਸਨਸਕ੍ਰੀਨ ਬਣਾਉਂਦੇ ਹਨ।