Rice Roti weight loss: ਭਾਰ ਘਟਾਉਣਾ ਹੋਵੇ ਤਾਂ ਲੋਕ ਪਹਿਲਾਂ ਆਪਣੀ ਡਾਇਟ ‘ਚੋਂ ਕਾਰਬੋਹਾਈਡਰੇਟ ਫੂਡਜ਼ ਨੂੰ ਆਊਟ ਕਰ ਦਿੰਦੇ ਹਨ। ਕਾਰਬੋਹਾਈਡਰੇਟ ਇੱਕ ਕਿਸਮ ਦਾ Essential ਮਾਈਕਰੋਨਿਊਟ੍ਰੀਐਂਟ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਛੱਡਣਾ ਸਿਹਤ ਲਈ ਭਾਰੀ ਹੋ ਸਕਦਾ ਹੈ। ਗੱਲ ਭਾਰਤੀ ਡਾਇਟ ਦੀ ਕੀਤੀ ਜਾਵੇ ਤਾਂ ਲੋਕ ਚੌਲ ਖਾਣਾ ਪਸੰਦ ਕਰਦੇ ਹਨ ਪਰ ਭਾਰ ਘਟਾਉਣ ਲਈ ਉਹ ਚੌਲ ਛੱਡ ਕੇ ਰੋਟੀਆਂ ਖਾਣ ਲੱਗਦੇ ਹਨ। ਦੱਸ ਦੇਈਏ ਕਿ ਰੋਟੀ ਅਤੇ ਚੌਲ ਦੋਵੇਂ ਹੀ ਕਾਰਬੋਹਾਈਡ੍ਰੇਟਸ ਦੇ ਸਭ ਤੋਂ ਵੱਡੇ ਸਰੋਤ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰ ਘਟਾਉਣ ਲਈ ਕੀ ਖਾਣਾ ਵਧੀਆ ਹੈ ਅਤੇ ਕਿਵੇਂ।
ਚੌਲ ਖਾਈਏ ਜਾਂ ਰੋਟੀ, ਕੀ ਹੈ ਵਧੀਆ: ਮਾਹਿਰਾਂ ਦੇ ਅਨੁਸਾਰ ਤੁਸੀਂ ਦੋਵਾਂ ਦੀ ਸੰਤੁਲਨ ਮਾਤਰਾ ਲੈ ਸਕਦੇ ਹੋ ਪਰ ਰਾਤ ਨੂੰ ਰੋਟੀ ਖਾਣਾ ਲਾਭਦਾਇਕ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ‘ਚ ਫਾਈਬਰ ਹੁੰਦਾ ਹੈ, ਜਿਸ ਕਾਰਨ ਇਹ ਜਲਦੀ ਪਚ ਜਾਂਦੀ ਹੈ। ਜੇਕਰ ਤੁਸੀਂ ਚੌਲ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਲੰਚ ‘ਚ ਜ਼ਰੂਰ ਸ਼ਾਮਲ ਕਰੋ। ਉੱਥੇ ਹੀ ਚੌਲਾਂ ਨੂੰ ਸਬਜ਼ੀਆਂ, ਦਾਲ ਆਦਿ ਦੇ ਨਾਲ ਖਾਓ।
ਕਿੰਨੇ ਖਾਣੇ ਚਾਹੀਦੇ ਹਨ ਰੋਟੀ ਅਤੇ ਚੌਲ: ਲੰਚ ‘ਚ 2 ਰੋਟੀਆਂ ਅਤੇ 1/2 ਕੌਲੀ ਚੌਲਾਂ ਦੇ ਨਾਲ ਸਬਜ਼ੀਆਂ ਅਤੇ ਸਲਾਦ ਖਾਓ। ਰਾਤ ਨੂੰ ਚੌਲਾਂ ਦੇ ਬਜਾਏ 2 ਰੋਟੀਆਂ ਖਾਓ। ਤੁਸੀਂ ਚਿੱਲਾ ਬਣਾ ਕੇ ਵੀ ਖਾ ਸਕਦੇ ਹੋ। ਤੇਲ, ਘਿਓ ਦੀ ਰੋਟੀ ਅਤੇ ਪਰਾਠੇ ਤੋਂ ਪਰਹੇਜ਼ ਕਰੋ।
ਭਾਰ ਘਟਾਉਣ ਲਈ ਕਿੰਨੇ ਲੈਣੇ ਚਾਹੀਦੇ ਹਨ ਕਾਰਬਜ਼: ਹਰ ਵਿਅਕਤੀ ਨੂੰ ਰੋਜ਼ਾਨਾ 45 ਤੋਂ 65% ਕਾਰਬਜ਼ ਦੀ ਲੋੜ ਹੁੰਦੀ ਹੈ। 2000-ਕੈਲੋਰੀ ਡਾਇਟ ਪਲੈਨ ਫੋਲੋ ਕਰ ਰਹੇ ਹੋ ਤਾਂ 225 ਤੋਂ 325 ਗ੍ਰਾਮ ਕਾਰਬਜ਼ ਲਓ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਘੱਟੋ-ਘੱਟ 50 ਤੋਂ 150 ਗ੍ਰਾਮ ਕਾਰਬਜ਼ ਲੈਣਾ ਜ਼ਰੂਰੀ ਹੈ।
ਇੱਕ ਦਿਨ ‘ਚ ਕਿੰਨੀਆਂ ਖਾਣੀਆਂ ਚਾਹੀਦੀਆਂ ਹਨ ਰੋਟੀਆਂ: 6 ਇੰਚ ਦੀ ਇੱਕ ਛੋਟੀ ਰੋਟੀ ‘ਚ ਲਗਭਗ 71 ਕੈਲੋਰੀ ਹੁੰਦੀ ਹੈ। ਲੰਚ ਟਾਈਮ ‘ਚ 300 ਕੈਲੋਰੀ ਲੈ ਰਹੇ ਹੋ ਤਾਂ 2 ਰੋਟੀਆਂ ਖਾਓ। ਇਸ ਨਾਲ ਤੁਹਾਡੇ ਸਰੀਰ ਨੂੰ 140 ਕੈਲੋਰੀ ਮਿਲੇਗੀ। ਉੱਥੇ ਹੀ ਪੂਰੇ ਦਿਨ ਦੀ ਗੱਲ ਕਰੀਏ ਤਾਂ ਭਾਰ ਘਟਾਉਣ ਲਈ ਤੁਸੀਂ 4 ਰੋਟੀਆਂ ਖਾ ਸਕਦੇ ਹੋ। ਹਾਲਾਂਕਿ ਇਹ ਤੁਹਾਡੀ ਕੈਲੋਰੀ ਇਨਟੇਕ ‘ਤੇ ਨਿਰਭਰ ਕਰਦਾ ਹੈ।
ਰੋਟੀ ਦੇ ਹੈਲਥੀ ਆਪਸ਼ਨ: ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਣਕ ਦੀ ਬਜਾਏ ਬਾਜਰੇ, ਜਵਾਰ, ਮੱਕੀ, ਜੌਂ ਜਾਂ ਮਲਟੀਗ੍ਰੇਨ ਆਟੇ ਦੀ ਰੋਟੀ ਖਾਓ। ਇਹ ਘੱਟ ਕਾਰਬੋਹਾਈਡ੍ਰੇਟਸ ਅਤੇ ਫਾਈਬਰ, ਖਣਿਜ, ਪ੍ਰੋਟੀਨ, ਵਿਟਾਮਿਨ ਨਾਲ ਭਰਪੂਰ ਹੁੰਦੇ ਹਨ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ ਅਤੇ ਤੁਸੀਂ ਓਵਰਈਟਿੰਗ ਨਹੀਂ ਕਰਦੇ। ਨਾਲ ਹੀ ਬਲੱਡ ਸ਼ੂਗਰ ਲੈਵਲ ਵੀ ਠੀਕ ਰਹਿੰਦਾ ਹੈ।
ਇਸ ਤਰ੍ਹਾਂ ਚੌਲਾਂ ਨੂੰ ਹੈਲਥੀ: ਕੂਕਰ ਦੀ ਬਜਾਏ ਪਤੀਲੇ ‘ਚ ਚੌਲ ਬਣਾਉਣ ਨਾਲ ਇਸ ਦੀ ਨਿਊਟ੍ਰੀਐਂਟ ਵੈਲਿਊ ਵੱਧ ਜਾਂਦੀ ਹੈ। ਨਾਲ ਹੀ ਚੌਲਾਂ ਨੂੰ ਸਬਜ਼ੀਆਂ, ਦਾਲ ਦੇ ਨਾਲ ਖਾਓ। ਨਾਲ ਹੀ ਹਮੇਸ਼ਾ ਬਿਨਾਂ ਪੋਲਿਸ਼ਡ, ਬ੍ਰਾਊਨ ਜਾਂ ਰੈੱਡ ਚੌਲ ਚੁਣੋ ਕਿਉਂਕਿ ਇਹ ਚਿੱਟੇ ਚੌਲਾਂ ਨਾਲੋਂ ਜ਼ਿਆਦਾ ਹੈਲਥੀ ਹੁੰਦੇ ਹਨ। ਧਿਆਨ ‘ਚ ਰੱਖੋ ਕਿ ਭਾਰ ਘਟਾਉਣ ਲਈ 60% ਕਸਰਤ ਅਤੇ 40% ਹਿੱਸਾ ਡਾਇਟ ਦਾ ਹੁੰਦਾ ਹੈ ਇਸ ਲਈ ਖਾਣ-ਪੀਣ ਦੇ ਨਾਲ-ਨਾਲ ਕਸਰਤ ਵੀ ਕਰੋ ਅਤੇ ਸਲੀਪਿੰਗ ਪੈਟਰਨ ਨੂੰ ਸੁਧਾਰੋ।