Rice weight loss tips: ਤੁਸੀਂ ਭਾਰ ਘਟਾਉਣ ਲਈ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਟ੍ਰਾਈ ਕਰ ਸਕਦੇ ਹੋ। ਚੌਲਾਂ ਦੀਆਂ ਕਈ ਕਿਸਮਾਂ ‘ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨੂੰ ਤੁਸੀਂ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਭਾਰ ਘਟਾਉਣ ਲਈ ਸਹੀ ਡਾਇਟ ਤੋਂ ਇਲਾਵਾ ਐਕਸਰਸਾਈਜ਼ ਅਤੇ ਪੋਰਸ਼ਨ ਸਾਈਜ਼ ਦਾ ਵੀ ਧਿਆਨ ਰੱਖਣਾ ਹੈ। ਸਿਰਫ਼ ਇਨ੍ਹਾਂ 5 ਤਰ੍ਹਾਂ ਦੇ ਚੌਲਾਂ ਦਾ ਸੇਵਨ ਕਰਨ ਨਾਲ ਭਾਰ ਤਾਂ ਘੱਟ ਨਹੀਂ ਹੋਵੇਗਾ ਪਰ ਚੌਲਾਂ ਤੋਂ ਇਲਾਵਾ ਪਲੇਟ ‘ਚ 65 ਫੀਸਦੀ ਹਿੱਸੇ ‘ਚ ਹਰੀਆਂ ਸਬਜ਼ੀਆਂ, ਦਹੀਂ ਆਦਿ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਕਿ ਤੁਸੀਂ ਲੰਬੇ ਸਮੇਂ ਤੱਕ ਭਾਰ ਬਰਕਰਾਰ ਰੱਖ ਸਕੋ। World Health Day ਅਪ੍ਰੈਲ ਮਹੀਨੇ ਦੀ 7 ਤਰੀਕ ਨੂੰ ਮਨਾਇਆ ਜਾਂਦਾ ਹੈ ਇਸ ਲਈ ਆਓ ਅੱਜ ਜਾਣਦੇ ਹਾਂ ਭਾਰ ਘਟਾਉਣ ‘ਚ ਮਦਦ ਕਰਨ ਵਾਲੇ ਚੌਲਾਂ ਬਾਰੇ….
ਕੀ ਚੌਲ ਖਾਣ ਨਾਲ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ: ਸਿਰਫ ਚੌਲਾਂ ਦੇ ਸੇਵਨ ਨਾਲ ਵਜ਼ਨ ਘੱਟ ਨਹੀਂ ਹੁੰਦਾ। ਤੁਹਾਨੂੰ ਚੌਲਾਂ ਦੇ ਨਾਲ ਹੋਰ ਹੈਲਥੀ ਫ਼ੂਡ ਵੀ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਸੀਮਤ ਮਾਤਰਾ ‘ਚ ਚੌਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਤੁਸੀਂ ਭਾਰ ਘਟਾ ਸਕਦੇ ਹੋ। ਚੌਲਾਂ ਨੂੰ ਹੈਲਥੀ ਬਣਾਉਣ ਲਈ ਤੁਸੀਂ ਇਸ ‘ਚ ਬਹੁਤ ਸਾਰੀਆਂ ਸਬਜ਼ੀਆਂ ਸ਼ਾਮਲ ਕਰਦੇ ਹੋ। ਸਫੇਦ ਚੌਲ ਖਾਣ ਦੀ ਬਜਾਏ ਤੁਸੀਂ ਚੌਲਾਂ ਦੀਆਂ ਹੋਰ ਕਿਸਮਾਂ ਵੀ ਟ੍ਰਾਈ ਕਰ ਸਕਦੇ ਹੋ।
ਰੈੱਡ ਰਾਈਸ: ਤੁਹਾਨੂੰ ਦੱਸ ਦੇਈਏ ਕਿ ਕੱਚੇ ਲਾਲ ਚੌਲਾਂ ਦੇ ਇੱਕ ਕੱਪ ‘ਚ 216 ਕੈਲੋਰੀ ਹੁੰਦੀ ਹੈ। ਲਾਲ ਚਾਵਲਾਂ ‘ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਭੂਰੇ ਚੌਲਾਂ ਦੀ ਤਰ੍ਹਾਂ, ਲਾਲ ਚੌਲਾਂ ਨੂੰ ਪ੍ਰੋਸੈਸ ਕਰਕੇ ਬਣਾਇਆ ਜਾਂਦਾ ਹੈ। ਭਾਰ ਘਟਾਉਣ ਲਈ ਤੁਸੀਂ ਲਾਲ ਚੌਲਾਂ ਦਾ ਸੇਵਨ ਕਰ ਸਕਦੇ ਹੋ। ਲਾਲ ਚਾਵਲ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਤੁਹਾਡੇ ਸਰੀਰ ਨੂੰ ਲੋੜੀਂਦੀ ਕੈਲੋਰੀ ਦਿੰਦਾ ਹੈ। ਭਾਰ ਘਟਾਉਣ ਤੋਂ ਇਲਾਵਾ ਇਨ੍ਹਾਂ ਕਿਸਮਾਂ ਦੇ ਚੌਲਾਂ ‘ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਬਦਹਜ਼ਮੀ ਜਾਂ ਗੈਸ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਚੌਲਾਂ ਦੇ ਸੇਵਨ ਨਾਲ ਫਾਇਦਾ ਹੁੰਦਾ ਹੈ।
ਬ੍ਰਾਊਨ ਰਾਈਸ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਬ੍ਰਾਊਨ ਰਾਈਸ ਖਾਓ। ਬ੍ਰਾਊਨ ਰਾਈਸ ਵਿਟਾਮਿਨ, ਖਣਿਜ, ਫਾਈਬਰ, ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਬ੍ਰਾਊਨ ਰਾਈਸ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪੇਟ ਜਲਦੀ ਭਰਦਾ ਹੈ ਅਤੇ ਤੁਸੀਂ ਘੱਟ ਖਾਂਦੇ ਹੋ। ਬ੍ਰਾਊਨ ਰਾਈਸ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ। ਇੱਕ ਕੱਪ ਬਰਾਊਨ ਰਾਈਸ ‘ਚ ਲਗਭਗ 200 ਕੈਲੋਰੀਜ਼ ਹੁੰਦੀ ਹੈ।
ਕਾਲੇ ਚੌਲ: ਕਾਲੇ ਚੌਲ ਦਾ ਰੰਗ ਗੂੜਾ ਹੁੰਦਾ ਹੈ। ਇਸ ‘ਚ ਐਂਟੀਆਕਸੀਡੈਂਟ ਹੁੰਦੇ ਹਨ। ਕਾਲੇ ਚੌਲਾਂ ‘ਚ ਵਿਟਾਮਿਨ, ਬੀ6, ਜ਼ਿੰਕ, ਫਾਸਫੋਰਸ, ਫੋਲੇਟ ਮੌਜੂਦ ਹੁੰਦੇ ਹਨ। ਜੇਕਰ ਅਸੀਂ ਇੱਕ ਕੱਪ ਦੀ ਗੱਲ ਕਰੀਏ ਤਾਂ ਇਸ ‘ਚ ਲਗਭਗ 160 ਕੈਲੋਰੀ ਹੁੰਦੀ ਹੈ।
ਬਾਂਸ ਦੇ ਚੌਲ: ਭਾਰ ਘਟਾਉਣ ਲਈ ਤੁਸੀਂ ਬਾਂਸ ਦੇ ਚੌਲਾਂ ਦਾ ਸੇਵਨ ਵੀ ਕਰ ਸਕਦੇ ਹੋ। ਬਾਂਸ ਦੇ ਚੌਲ ਦੀ ਵਰਤੋਂ ਜ਼ਿਆਦਾਤਰ ਪਹਾੜੀ ਖੇਤਰਾਂ ‘ਚ ਕੀਤੀ ਜਾਂਦੀ ਹੈ। ਬਾਂਸ ਦੇ ਇੱਕ ਕੱਪ ਚੌਲਾਂ ਦੀ ਗੱਲ ਕਰੀਏ ਤਾਂ ਇਸ ‘ਚ 160 ਕੈਲੋਰੀ ਹੁੰਦੀ ਹੈ। ਬਾਂਸ ਦੇ ਚੌਲ ਨੂੰ ਬਾਂਸ ‘ਚ ਰੱਖ ਕੇ ਪਕਾਇਆ ਜਾਂਦਾ ਹੈ। ਇਸ ਚੌਲ ‘ਚ ਫਾਈਬਰ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ‘ਚ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਵਿਟਾਮਿਨ ਬੀ, ਕੈਲਸ਼ੀਅਮ ਅਤੇ ਫਾਸਫੋਰਸ ਦੀ ਚੰਗੀ ਮਾਤਰਾ ਹੁੰਦੀ ਹੈ।
Hand pounded rice: ਇਸ ਦੇ ਕੱਪ ਕੱਚੇ ਚੌਲਾਂ ‘ਚ ਲਗਭਗ 170 ਕੈਲੋਰੀਜ਼ ਹੁੰਦੀ ਹੈ। ਇਸ ਚੌਲਾਂ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤੁਸੀਂ ਭਾਰ ਘਟਾਉਣ ਲਈ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ‘ਚ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਹ ਤੁਹਾਡੀ ਅੰਤੜੀਆਂ ਦੀ ਸਿਹਤ ਲਈ ਚੰਗੇ ਹਨ। ਤੁਸੀਂ ਪੱਤਾਗੋਭੀ ਵਾਲੇ ਚੌਲਾਂ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਪੱਤਾਗੋਭੀ ਵਾਲੇ ਚੌਲਾਂ ‘ਚ ਚੌਲਾਂ ਦੀ ਮਾਤਰਾ ਘੱਟ ਅਤੇ ਪੱਤਾਗੋਭੀ ਜ਼ਿਆਦਾ ਹੁੰਦੀ ਹੈ, ਸਬਜ਼ੀ ‘ਚ ਮੌਜੂਦ ਵਿਟਾਮਿਨ ਏ ਅਤੇ ਸੀ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਚੌਲਾਂ ‘ਚ ਸਟਾਰਚ ਹੁੰਦਾ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ, ਬਲੱਡ ਸ਼ੂਗਰ ਲੈਵਲ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਡਾਈਟ ‘ਚ ਚੌਲਾਂ ਦੇ ਨਾਲ-ਨਾਲ ਸਬਜ਼ੀਆਂ ਨੂੰ ਸ਼ਾਮਲ ਕਰਨਾ ਹੋਵੇਗਾ।