ਫਲ ਕਈ ਅਜਿਹੇ ਵਿਟਾਮਿਨਸ ਮਿਨਰਲਸ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਲੋੜ ਹੁੰਦੀ ਹੈ। ਰੋਜ਼ਾਨਾ ਜੋ ਲੋਕ ਫਲ ਖਾਧੇ ਹਨ, ਉਹ ਖੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹਨ। ਹਾਲਾਂਕਿ ਇਸ ਦੇ ਭਰਪੂਰ ਫਾਇਦਿਆਂ ਨੂੰ ਪਾਉਣ ਲਈ ਸਹੀ ਸਮੇਂ ‘ਤੇ ਖਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਫਲ ਨੂੰ ਖਾਣ ਦਾ ਵੀ ਸਹੀ ਤਰੀਕਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਫਲ ਖਾਧੇ ਸਮੇਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕਹਿੰਦੇ ਹਨ ਸੇਬ, ਨਾਸ਼ਪਾਤੀ, ਅਮਰੂਦ, ਅੰਗੂਰ ਵਰਗੇ ਫਲਾਂ ਨੂੰ ਛਿਲਕੇ ਸਮੇਤ ਪੂਰਾ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਫਲ ਨੂੰ ਖਾਣਾ ਸਭ ਤੋਂ ਵਧੀਆ ਹੁੰਦਾ ਹੈ। ਹਾਲਾਂਕਿ ਛਿਲਕੇ ਸਣੇ ਫਲ ਖਾਓ ਤਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਇਸ ਤੋਂ ਇਲਾਵਾਫਲ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੂਸ ਨਿਕਲਣ ਨਾਲ ਫਲ ਤੋਂ ਸਾਰਾ ਫਾਈਬਰ ਨਿਕਲ ਜਾਂਦਾ ਹੈ। ਫਲ ਨੂੰ ਕੁਝ ਮੇਵੇ, ਪਨੀਰ ਜਾਂ ਦਹੀਂ ਨਾਲ ਮਿਲਾ ਸਕਦੇ ਹੋ।
ਇਹ ਵੀ ਪੜ੍ਹੋ : RBI ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ, 7961 ਕਰੋੜ ਦੇ ਨੋਟ ਅਜੇ ਵੀ ਨਹੀਂ ਹੋਏ ਵਾਪਸ
ਫਲ ਖਾਣ ਦੇ ਸਹੀ ਸਮੇਂ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਜਲਦੀ ਫਲ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਹਾਲਾਂਕਿ ਕੁਝ ਰਿਪੋਰਟ ਮੁਤਾਬਕ ਅਜਿਹਾ ਸਹੀ ਨਹੀਂ ਹੈ। ਦਿਨ ਦੇ ਕਿਸੇ ਵੀ ਸਮੇਂ ਫਲਾਂ ਨੂੰ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਭਾਰ ਘੱਟ ਕਰਨ ਵਾਲੇ ਲੋਕਾਂ ਨੂੰ ਤੇ ਸ਼ੂਗਰ ਮਰੀਜ਼ਾਂ ਨੂੰ ਫਲ ਦੇ ਨਾਲ ਡਾਇਟ ਦਾ ਸਹੀ ਤਾਲਮੇਲ ਰੱਖਣਾ ਜ਼ਰੂਰੀ ਹੈ ਤਾਂ ਹੀ ਭਰਪੂਰ ਫਾਇਦਾ ਮਿਲੇਗਾ। ਆਯੁਰਵੇਦ ਮੁਤਾਬਕ ਫਲ ਖਾਣ ਦਾ ਸਹੀ ਸਮਾਂ ਸਵੇਰੇ ਖਾਲੀ ਪੇਟ ਮੰਨਿਆ ਜਾਂਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਸਵੇਰੇ ਖਾਲੀ ਪੇਟ ਫਲ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਵਧਾ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: