Ringing Temple Bell benefits: ਮੰਦਰ ‘ਚ ਦਾਖਲ ਹੋਣ ਤੋਂ ਪਹਿਲਾਂ ਘੰਟੀ ਵਜਾਉਣ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਤੁਸੀਂ ਵੀ ਹਰ ਕਿਸੇ ਨੂੰ ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਘੰਟੀ ਵਜਾਉਂਦੇ ਅਤੇ ਰੱਬ ਦਾ ਨਾਮ ਲੈਂਦੇ ਵੇਖਿਆ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ। ਆਓ ਅਸੀਂ ਤੁਹਾਨੂੰ ਮੰਦਰ ‘ਚ ਦਾਖਲ ਹੋਣ ਤੋਂ ਪਹਿਲਾਂ ਘੰਟੀ ਵਜਾਉਣ ਦੇ ਧਾਰਮਿਕ ਅਤੇ ਵਿਗਿਆਨਕ ਕਾਰਨ ਦੱਸਦੇ ਹਾਂ…
ਸਭ ਤੋਂ ਪਹਿਲਾਂ ਜਾਣੋ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ਘੰਟੀਆਂ
- ਪਹਿਲੀ ਆਕਾਰ ‘ਚ ਛੋਟੀ ਗਰੁੜ ਘੰਟੀ, ਜਿਸ ਦੀ ਵਰਤੋਂ ਆਮ ਤੌਰ ‘ਤੇ ਘਰਾਂ ਦੇ ਮੰਦਰਾਂ ‘ਚ ਕੀਤੀ ਜਾਂਦੀ ਹੈ। ਇਸ ਨੂੰ ਹੱਥ ‘ਚ ਫੜ ਕੇ ਵਜਾਇਆ ਜਾਂਦਾ ਹੈ।
- ਦੂਜੀ ਦਰਵਾਜ਼ੇ ਵਾਲੀ ਘੰਟੀ, ਜੋ ਮੰਦਰ ਦੇ ਦਰਵਾਜ਼ੇ ‘ਤੇ ਲਗਾਈ ਜਾਂਦੀ ਹੈ। ਇਹ ਕਿਸੇ ਵੀ ਅਕਾਰ ਦੀ ਹੋ ਸਕਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਇਨ੍ਹਾਂ ਨੂੰ ਘਰ ‘ਚ ਵੀ ਲਗਾ ਸਕਦੇ ਹੋ। ਤੀਸਰੀ ਗੋਲ ਆਕਾਰ ਦੀ ਪ੍ਰਾਚੀਨ ਹੱਥ ਵਾਲੀ ਘੰਟੀ, ਜਿਸ ‘ਚ ਪਿੱਤਲ ਦੀ ਪਲੇਟ ਨੂੰ ਲੱਕੜ ਦੀ ਸੋਟੀ ਨਾਲ ਵਜਾਇਆ ਜਾਂਦਾ ਹੈ। ਇਸ ਦੀ ਆਵਾਜ਼ ਘੰਟੇ ਦੀ ਤਰ੍ਹਾਂ ਹੀ ਤੇਜ਼ ਹੁੰਦੀ ਹੈ।
- ਚੌਥੀ ਆਕਾਰ ‘ਚ ਸਭ ਤੋਂ ਵੱਡਾ ਘੰਟਾ, ਜਿਸਦੀ ਆਵਾਜ਼ ਕਈ ਕਿੱਲੋਮੀਟਰ ਤੱਕ ਜਾਂਦੀ ਹੈ। ਇਸ ਨੂੰ ਮੰਦਰ ਦੇ ਪ੍ਰਵੇਸ਼ ਦੁਆਰ ‘ਤੇ ਲਗਾਇਆ ਜਾਂਦਾ ਹੈ।
ਕਿਉਂ ਵਜਾਈ ਜਾਂਦੀ ਹੈ ਘੰਟੀ: ਮੰਦਰ ‘ਚ ਘੰਟੀ ਲਗਾਉਣ ਦਾ ਸਿਰਫ ਧਾਰਮਿਕ ਮਹੱਤਵੀ ਹੀ ਨਹੀਂ ਬਲਕਿ ਵਿਗਿਆਨਕ ਕਾਰਨ ਵੀ ਹੈ। ਦਰਅਸਲ ਘੰਟੀ ਦੀ ਆਵਾਜ਼ ਪੂਰੇ ਵਾਤਾਵਰਨ ‘ਚ ਗੂੰਜਦੀ ਹੈ ਜਿਸ ਨਾਲ ਪੈਦਾ ਹੋਣ ਵਾਲੀ ਕੰਪਨ ਬੈਕਟਰੀਆ ਅਤੇ ਰੋਗਾਣੂਆਂ ਨੂੰ ਨਸ਼ਟ ਕਰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਘੰਟੀ ਦੀ ਅਵਾਜ਼ ਗੂੰਜਦੀ ਹੈ ਉੱਥੇ ਦਾ ਵਾਤਾਵਰਣ ਹਮੇਸ਼ਾ ਸ਼ੁੱਧ ਅਤੇ ਪਵਿੱਤਰ ਰਹਿੰਦਾ ਹੈ।
ਕੀ ਹੈ ਧਾਰਮਿਕ ਮਹੱਤਵ ?
- ਇਹ ਮੰਨਿਆ ਜਾਂਦਾ ਹੈ ਕਿ ਘੰਟੀ ਵਜਾਉਣ ਨਾਲ ਦੇਵੀ-ਦੇਵਤਿਆਂ ‘ਚ ਚੇਤਨਾ ਆ ਜਾਂਦੀ ਹੈ ਅਤੇ ਪ੍ਰਮਾਤਮਾ ਦੇ ਦਰਵਾਜ਼ੇ ‘ਤੇ ਤੁਹਾਡੀ ਹਾਜ਼ਰੀ ਲੱਗ ਜਾਂਦੀ ਹੈ।
- ਗ੍ਰੰਥਾਂ ਦੇ ਅਨੁਸਾਰ ਘੰਟੀ ਦੀ ਅਵਾਜ਼ ਨਾਲ ਮਨ ‘ਚ ਆਤਮਿਕ ਭਾਵਨਾਵਾਂ ਆਉਂਦੀਆਂ ਹਨ ਅਤੇ ਬੁਰੇ ਖ਼ਿਆਲ ਦੂਰ ਹੁੰਦੇ ਹਨ।
- ਪੁਰਾਣਾਂ ਦੇ ਅਨੁਸਾਰ ਘੰਟੀ ਸ੍ਰਿਸ਼ਟੀ ਦੀ ਰਚਨਾ ਦੇ ਸਮੇਂ ਗੂੰਜਣ ਵਾਲੀ ਨਾਦ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਕੋਈ ਵੀ ਸ਼ੁਭ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਘੰਟੀ ਵਜਾਈ ਜਾਂਦੀ ਹੈ।
ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਘੰਟੀ ਵਜਾਉਣਾ
- ਕੈਡਮੀਅਮ, ਜ਼ਿੰਕ, ਨਿਕੇਲ, ਕ੍ਰੋਮਿਅਮ ਅਤੇ ਮੈਗਨੀਸ਼ੀਅਮ ਨਾਲ ਬਣੀ ਘੰਟੀ ਨੂੰ ਵਜਾਉਣ ਨਾਲ ਜੋ ਆਵਾਜ਼ ਨਿਕਲਦੀ ਹੈ ਉਸ ਨਾਲ ਦਿਮਾਗ ਸੰਤੁਲਿਤ ਰਹਿੰਦਾ ਹੈ।
- ਘੰਟੀ ਦੀ ਗੂੰਜ ਸਰੀਰ ਦੇ ਸਾਰੇ 7 ਹੀਲਿੰਗ ਸੈਂਟਰਾਂ ਨੂੰ ਐਕਟਿਵ ਕਰ ਦਿੰਦੀ ਹੈ ਜਿਸ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਮਨ ‘ਚ ਨੈਗੇਟਿਵ ਖ਼ਿਆਲ ਵੀ ਨਹੀਂ ਆਉਂਦੇ।
- ਇਹ ਮਨ, ਦਿਮਾਗ ਅਤੇ ਸਰੀਰ ਨੂੰ ਪੋਜ਼ੀਟਿਵ ਐਨਰਜ਼ੀ ਅਤੇ ਤਾਕਤ ਪ੍ਰਦਾਨ ਕਰਦੀ ਹੈ ਜਿਸ ਨਾਲ ਤੁਸੀਂ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।