Roasted Chickpeas health benefits: ਕਈ ਲੋਕ ਸਵਾਦ ਲਈ ਭੁੱਜੇ ਛੋਲੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ। ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਨਾਲ ਭਰਪੂਰ ਭੁੱਜੇ ਛੋਲਿਆਂ ਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭੁੱਜੇ ਛੋਲੇ ਖਾਣ ਦੇ ਅਜਿਹੇ ਜਬਰਦਸਤ ਫਾਇਦੇ ਜਿਸ ਤੋਂ ਬਾਅਦ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓਗੇ।
ਕਦੋਂ ਅਤੇ ਕਿੰਨਾ ਮਾਤਰਾ ‘ਚ ਸੇਵਨ ਕਰਨਾ: ਮਾਹਿਰਾਂ ਅਨੁਸਾਰ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 50 ਤੋਂ 60 ਗ੍ਰਾਮ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਭੁੱਜੇ ਛੋਲੇ ਦੋ ਤਰ੍ਹਾਂ ਦੇ ਹੁੰਦੇ ਹਨ ਛਿਲਕੇ ਅਤੇ ਬਿਨ੍ਹਾਂ ਛਿਲਕੇ ਵਾਲੇ। ਤੁਹਾਨੂੰ ਬਿਨ੍ਹਾਂ ਛਿਲਕੇ ਦੇ ਛੋਲੇ ਖਾਣੇ ਚਾਹੀਦੇ ਹਨ ਜੋ ਸਿਹਤ ਲਈ ਚੰਗੇ ਹੁੰਦੇ ਹਨ।
ਆਓ ਹੁਣ ਜਾਣਦੇ ਹਾਂ ਭੁੱਜੇ ਛੋਲੇ ਖਾਣ ਦੇ ਫ਼ਾਇਦੇ
- ਇਸ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੋਣ ਕਾਰਨ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।
- ਫਾਈਬਰ, ਆਇਰਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੋਣ ਕਾਰਨ ਭੁੱਜੇ ਛੋਲਿਆਂ ਦਾ ਸੇਵਨ ਸਰੀਰ ਨੂੰ ਐਂਰਜੈਟਿਕ ਰੱਖਦਾ ਹੈ। ਅਜਿਹੇ ‘ਚ ਰੋਜ਼ਾਨਾ ਇੱਕ ਮੁੱਠੀ ਭੁੱਜੇ ਛੋਲੇ ਖਾਓ।
- ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਰੋਜ਼ਾਨਾ ਭੁੱਜੇ ਛੋਲਿਆਂ ਦਾ ਸੇਵਨ ਕਰੋ। ਇਸ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਅਤੇ ਬਦਹਜ਼ਮੀ ਤੋਂ ਵੀ ਬਚਾਅ ਕਰੇਗਾ।
- ਭੁੱਜੇ ਛੋਲਿਆਂ ‘ਚ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਜਿਸ ਨਾਲ ਸ਼ੂਗਰ ਲੈਵਲ ਨਹੀਂ ਵਧਦਾ। ਅਜਿਹੇ ‘ਚ ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਭੁੱਜੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ।
- ਇਸ ਦੇ ਸੇਵਨ ਨਾਲ ਇਮਿਊਨਿਟੀ ਵੀ ਵਧਦੀ ਹੈ ਜਿਸ ਕਾਰਨ ਤੁਸੀਂ ਠੰਡ ‘ਚ ਸਰਦੀ-ਖ਼ੰਘ, ਜ਼ੁਕਾਮ, ਬੈਕਟੀਰੀਅਲ ਇੰਫੈਕਸ਼ਨ ਤੋਂ ਵੀ ਬਚੇ ਰਹਿੰਦੇ ਹੋ।
- ਜਿਨ੍ਹਾਂ ਲੋਕਾਂ ਨੂੰ ਯੂਰਿਨ ਸੰਬੰਧੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ ਗੁੜ ਦੇ ਨਾਲ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ।
- ਰਿਸਰਚ ਮੁਤਾਬਕ ਜੇਕਰ ਭੁੱਜੇ ਛੋਲਿਆਂ ਨੂੰ ਚੰਗੀ ਤਰ੍ਹਾਂ ਚਬਾਕੇ ਖਾਧਾ ਜਾਵੇ ਤਾਂ ਇਹ ਮਰਦਾਨਾ ਸ਼ਕਤੀ ਨੂੰ ਵਧਾਉਂਦਾ ਹੈ। ਉੱਥੇ ਹੀ ਇਸ ਨਾਲ ਫਰਟੀਲਿਟੀ ਵੀ ਵੱਧਦੀ ਹੈ ਅਤੇ ਸਪਰਮ ਦਾ ਪਤਲਾਪਣ ਵੀ ਦੂਰ ਹੁੰਦਾ ਹੈ।
- ਕੈਲੋਰੀ ਦੀ ਮਾਤਰਾ ਘੱਟ ਅਤੇ ਜ਼ਿਆਦਾ ਫਾਈਬਰ ਹੋਣ ਕਾਰਨ ਇਹ ਭੁੱਖ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ।