Rose health benefits: ਗੁਲਾਬ ਨੂੰ ਜਿੱਥੇ ਪੂਜਾ ‘ਚ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ ਉੱਥੇ ਹੀ ਇਸ ਦੀ ਖੁਸ਼ਬੂ ਅਤੇ ਸੁੰਦਰਤਾ ਘਰ ਦੀ ਸ਼ੋਭਾ ਵਧਾਉਂਦੀ ਹੈ। ਸਿਰਫ ਇਹ ਹੀ ਨਹੀਂ ਗੁਲਾਬ ਭੋਜਨ ‘ਚ ਸੁਆਦ ਵੀ ਵਧਾਉਂਦਾ ਹੈ ਪਰ ਗੁਲਾਬ ਸਿਰਫ ਇਕ ਫੁੱਲ ਹੀ ਨਹੀਂ ਬਲਕਿ ਇਹ ਇਕ ਬਹੁਤ ਚੰਗੀ ਦਵਾਈ ਵੀ ਹੈ। ਐਂਟੀ-ਬੈਕਟਰੀਅਲ, ਐਂਟੀ ਆਕਸੀਡੈਂਟ, ਕੈਲਸ਼ੀਅਮ ਤੋਂ ਇਲਾਵਾ ਗੁਲਾਬ ‘ਚ ਹੋਰ ਵੀ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ ਜੋ ਕਿ ਬਹੁਤ ਸਾਰੀਆਂ ਵੱਡੀਆਂ ਅਤੇ ਛੋਟੀਆਂ ਸਿਹਤ ਸਮੱਸਿਆਵਾਂ ਦਾ ਹੱਲ ਹਨ। ਸਿਰਫ ਇੰਨਾ ਹੀ ਨਹੀਂ ਗੁਲਾਬ ਸਰਦੀਆਂ ‘ਚ ਹੋਣ ਵਾਲੀਆਂ ਕਈ ਬਿਊਟੀ ਪ੍ਰਾਬਲਮਜ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੀ ਸਿਹਤ ਅਤੇ ਸੁੰਦਰਤਾ ਲਈ ਗੁਲਾਬ ਦੇ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ।
ਕੰਨ ਦਰਦ: ਕੰਨ ‘ਚ ਦਰਦ ਹੋਣ ‘ਤੇ ਆਪਣੇ ਕੰਨ ‘ਚ ਗੁਲਾਬ ਦੇ ਪੱਤਿਆਂ ਦੇ ਰਸ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਰਾਹਤ ਮਿਲੇਗੀ। 1 ਕੱਪ ਗੁਲਾਬ ਜਲ ਅਤੇ 1/4 ਸੰਤਰੇ ਦਾ ਰਸ ਮਿਲਾ ਕੇ ਦਿਨ ‘ਚ 2 ਵਾਰ ਪੀਓ। ਇਸ ਨਾਲ ਛਾਤੀ ‘ਚ ਜਲਣ, ਗਲੇ ‘ਚ ਖਰਾਸ਼, ਮਤਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਦੀਆਂ ਪੰਖੂੜੀਆਂ ਪਾਚਨ ਨੂੰ ਸੁਧਾਰਨ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਵਿਟਾਮਿਨ ਈ ਅਤੇ ਏ ਨਾਲ ਭਰਪੂਰ ਗੁਲਾਬ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ। ਉੱਥੇ ਹੀ ਖਾਣਾ ਖਾਣ ਤੋਂ ਬਾਅਦ ਗੁਲਕੰਦ ਖਾਣ ਨਾਲ ਪਾਚਣ ਠੀਕ ਰਹਿੰਦਾ ਹੈ।
ਹੱਥਾਂ ਅਤੇ ਪੈਰਾਂ ‘ਚ ਜਲਣ: ਸਰੀਰ ‘ਚ ਜਲਣ ਹੋਣ ‘ਤੇ ਜਾਂ ਹੱਥਾਂ-ਪੈਰਾਂ ‘ਚ ਜਲਣ ਹੋਣ ‘ਤੇ ਚੰਦਨ ‘ਚ ਗੁਲਾਬ ਜਲ ਮਿਲਾ ਕੇ ਇਸ ਦਾ ਲੇਪ ਲਗਾਓ। ਗੁਲਾਬ ਦੀਆਂ 10 ਤੋਂ 15 ਪੰਖੂੜੀਆਂ ਨੂੰ ਪਾਣੀ ‘ਚ ਉਬਾਲੋ। ਫਿਰ ਉਸ ‘ਚ ਇਕ ਚੱਮਚ ਸ਼ਹਿਦ ਅਤੇ ਇਕ ਚੁਟਕੀਭਰ ਦਾਲਚੀਨੀ ਪਾਊਡਰ ਮਿਕਸ ਕਰਕੇ ਪੀਓ। ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਘਟੇਗਾ। ਗੁਲਾਬ ਦੇ ਫੁੱਲ, ਲੌਂਗ ਅਤੇ ਖੰਡ ਨੂੰ ਗੁਲਾਬ ਜਲ ‘ਚ ਪੀਸੋ। ਹੁਣ ਭੋਜਨ ਦੇ ਬਾਅਦ ਇਸ ਦਾ ਸੇਵਨ ਕਰੋ। ਇਹ ਮੂੰਹ ਦੀ ਬਦਬੂ ਨੂੰ ਦੂਰ ਕਰਦਾ ਹੈ। ਚੰਦਨ ਪਾਊਡਰ, ਕਪੂਰ ਅਤੇ ਗੁਲਾਬ ਜਲ ਦਾ ਪੇਸਟ ਬਣਾ ਕੇ ਮੱਥੇ ‘ਤੇ ਲਗਾਓ। ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ।
ਮਾਈਗ੍ਰੇਨ ਦਾ ਦਰਦ: 12 ਗ੍ਰਾਮ ਗੁਲਾਬ ਦੇ ਰਸ ‘ਚ 1 ਗ੍ਰਾਮ ਨੋਸਾਦਾਰ ਮਿਲਾ ਕੇ ਮਿਕਸ ਕਰੋ। ਮਾਈਗ੍ਰੇਨ ਦਰਦ ਹੋਣ ‘ਤੇ ਨੱਕ ‘ਚ 1-2 ਬੂੰਦਾਂ ਪਾਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ। ਗੁਲਾਬ ‘ਚ ਵਿਟਾਮਿਨ ਸੀ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ। ਰੋਜ਼ ਗੁਲਕੰਦ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਰਦੀਆਂ ‘ਚ ਬੁੱਲ ਡ੍ਰਾਈ ਅਤੇ ਰੁੱਖੇ-ਸੁੱਕੇ ਹੋ ਜਾਂਦੇ ਹਨ। ਅਜਿਹੇ ‘ਚ ਗੁਲਾਬ ਦੇ ਪੱਤਿਆਂ ਦਾ ਰਸ ਕੱਢਕੇ ਉਸ ‘ਚ ਗਲਾਈਸਰੀਨ ਮਿਲਾਓ। ਇਸ ਨਾਲ ਬੁੱਲ੍ਹਾਂ ‘ਤੇ ਮਾਲਸ਼ ਕਰੋ ਰਾਤ ਭਰ ਲਈ ਛੱਡ ਦਿਓ। ਸਵੇਰੇ ਤਾਜ਼ੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਬੁੱਲ੍ਹ ਮੁਲਾਇਮ ਅਤੇ ਗੁਲਾਬੀ ਹੋਣਗੇ। ਗੁਲਾਬ ਦੀਆਂ ਕੁੱਝ ਪੰਖੂੜੀਆਂ ‘ਚ 3 ਚੱਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾਓ। ਇਸ ਨੂੰ 20 ਮਿੰਟਾਂ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਧੋ ਲਓ ਜਿਸ ਨਾਲ ਰੰਗਤ ਨਿਖਰੇਗੀ।
ਕਿੱਲ-ਮੁਹਾਸਿਆਂ ਲਈ: ਗੁਲਾਬ ਪੰਖੂੜੀਆਂ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਓਵਰ ਨਾਈਟ ਮੇਥੀ ਦੇ ਬੀਜ ਅਤੇ ਗੁਲਾਬੀ ਦੇ ਪੱਤਿਆਂ ਨੂੰ ਭਿਓਂ ਦਿਓ। ਸਵੇਰੇ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ। ਇਸ ਨਾਲ ਮੁਹਾਸੇ ਦੂਰ ਹੋ ਜਾਣਗੇ। ਕੋਟਨ ‘ਚ ਗੁਲਾਬ ਜਲ ਲਗਾ ਕੇ ਇਸ ਨੂੰ 15-20 ਮਿੰਟ ਲਈ ਅੱਖਾਂ ‘ਤੇ ਲਗਾਓ। ਪਾਣੀ ਨਾਲ ਦੁਬਾਰਾ ਸਾਫ਼ ਕਰੋ। ਲਗਾਤਾਰ ਅਜਿਹਾ ਕਰਨ ਨਾਲ ਤੁਹਾਡੇ ਡਾਰਕ ਸਰਕਲਜ਼ ਗਾਇਬ ਹੋ ਜਾਣਗੇ। ਇਹ ਸਕਿਨ ‘ਚ ਤੇਲ ਨੂੰ ਕੰਟਰੋਲ ਕਰਦਾ ਹੈ ਅਤੇ ਪੀਐਚ ਬੈਲੈਂਸ ਬਣਾਈ ਰੱਖਦਾ ਹੈ। ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਗੁਲਾਬ ਸਕਿਨ ਦੇ ਰੁੱਖੇਪਨ ਨੂੰ ਦੂਰ ਕਰਦਾ ਹੈ। ਇਸ ਦੇ ਲਈ ਤੁਸੀਂ ਗੁਲਾਬ ਦੇ ਫੁੱਲਾਂ ਦੇ ਰਸ ‘ਚ essential ਤੇਲ ਮਿਕਸ ਕਰਕੇ ਲਗਾਓ।
ਨੈਚੂਰਲ ਟੋਨਰ ਅਤੇ ਫੇਸ ਪੈਕ: ਪੈਨ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ‘ਚ ਗੁਲਾਬ ਦੇ ਪੱਤਿਆਂ ਨੂੰ ਉਦੋਂ ਤੱਕ ਉਬਾਲੋ ਜਦੋਂ ਤਕ ਉਹ ਰੰਗ ਨਾ ਛੱਡ ਦੇਵੇ। ਹੁਣ ਤੁਸੀਂ ਇਸ ਪਾਣੀ ਨੂੰ ਟੋਨਰ ਅਤੇ ਪੱਤਿਆਂ ਦੇ ਫੇਸ ਪੈਕ ਦੀ ਤਰ੍ਹਾਂ ਇਸਤੇਮਾਲ ਕਰੋ। ਗੁਲਾਬ ਜਲ ਅਤੇ ਐਲੋਵੇਰਾ ਜੈੱਲ ਨੂੰ ਮਿਕਸ ਕਰਕੇ 10-15 ਮਿੰਟ ਤੱਕ ਵਾਲਾਂ ਦੀ ਮਸਾਜ ਕਰੋ। ਫਿਰ 30 ਮਿੰਟ ਬਾਅਦ ਵਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਨਰਿਸ਼, ਸਮੂਦ ਅਤੇ ਸ਼ਾਇਨੀ ਹੋਣਗੇ। ਸਿਰਫ ਇਹ ਹੀ ਨਹੀਂ ਇਹ ਵਾਲਾਂ ਨੂੰ ਡ੍ਰਾਈ ਹੋਣ ਤੋਂ ਵੀ ਬਚਾਏਗਾ। ਵਾਲ ਧੋਣ ਤੋਂ 10 ਮਿੰਟ ਪਹਿਲਾਂ ਗੁਲਾਬ ਜਲ ਅਤੇ ਜੋਜੋਬਾ ਤੇਲ ਨੂੰ ਮਿਲਾਕੇ ਲਗਾਉਣ ਨਾਲ ਇਹ ਹੇਅਰ ਡ੍ਰਾਇਅਰ ਦੀ ਵਰਤੋਂ ਨਾਲ ਰੁੱਖੇ ਅਤੇ ਬੇਜਾਨ ਹੋਏ ਵਾਲਾਂ ਨੂੰ ਰਿਪੇਅਰ ਕਰਦਾ ਹੈ।