Rose Tea benefits: ਚਿਹਰੇ ਦੇ Glow ਲਈ ਤੁਸੀਂ ਆਪਣੀ ਸਕਿਨ ਰੁਟੀਨ ਵਿਚ ਗੁਲਾਬ ਜਲ ਦੀ ਵਰਤੋਂ ਕਰਦੇ ਹੋ। ਗੁਲਾਬ ਜਲ ਨਾਲ ਸਕਿਨ ਨੂੰ ਬਹੁਤ ਲਾਭ ਦਿੰਦਾ ਹੈ। ਸਕਿਨ ‘ਤੇ ਗੁਲਾਬ ਲਗਾਉਣ ਨਾਲ ਤਾਂ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਜੇ ਤੁਸੀਂ ਇਸ ਨੂੰ ਭੋਜਨ ਵਿਚ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਭਰਪੂਰ ਫਾਇਦੇ ਮਿਲਦੇ ਹਨ। ਗੁਲਾਬ ਖਾਣ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹੋ ਸਕਦੇ ਹਨ। ਅਸੀਂ ਆਮ ਤੌਰ ‘ਤੇ ਗੁਲਾਬ ਜਲ ਜਾਂ ਇਸ ਦੇ ਕਾਸਮੈਟਿਕਸ ਦੇ ਰੂਪ ‘ਚ ਇਸਤੇਮਾਲ ਕਰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਗੁਲਾਬ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ। ਗੁਲਾਬ ਦੀ ਚਾਹ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਹ ਚਾਹ ਭਾਰ ਘਟਾਉਣ ਅਤੇ ਸਕਿਨ ‘ਤੇ glow ਲਿਆਉਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਕਿਵੇਂ ਤੁਸੀਂ ਗੁਲਾਬ ਦੀਆਂ ਪੱਤੀਆਂ ਨਾਲ ਗੁਲਾਬ ਦੀ ਚਾਹ ਬਣਾ ਸਕਦੇ ਹੋ।
ਗੁਲਾਬ ਦੀ ਚਾਹ ਬਣਾਉਣ ਲਈ ਤੁਹਾਨੂੰ ਚਾਹੀਦਾ…
- ਤੁਸੀਂ 1 ਕੱਪ ਗੁਲਾਬ ਦੀਆਂ ਪੰਖੁੜੀਆਂ ਲਓ।
- ਜੇ ਤੁਸੀਂ 3-4 ਲੋਕਾਂ ਲਈ ਚਾਹ ਬਣਾ ਰਹੇ ਹੋ ਤਾਂ ਤੁਸੀਂ 3 ਕੱਪ ਪਾਣੀ ਲਓ।
- ਸਵਾਦ ਦੇ ਅਨੁਸਾਰ ਚੀਨੀ ਸ਼ਾਮਲ ਕਰੋ।
- ਤੁਸੀਂ ਇਸ ਵਿਚ ਦਾਲਚੀਨੀ ਦੇ ਛੋਟੇ-ਛੋਟੇ ਟੁਕੜੇ ਵੀ ਸ਼ਾਮਲ ਕਰ ਸਕਦੇ ਹੋ।
ਇਸ ਨੂੰ ਬਣਾਉਣਾ ਹੈ ਬਹੁਤ ਅਸਾਨ
- ਗੁਲਾਬ ਦੀ ਚਾਹ ਬਣਾਉਣ ਤੋਂ ਪਹਿਲਾਂ ਪੰਖੁੜੀਆਂ ਨੂੰ ਚੰਗੀ ਤਰ੍ਹਾਂ ਧੋ ਲਓ ਤਾਂ ਜੋ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਣ।
- ਫਿਰ ਉਨ੍ਹਾਂ ਪੰਖੁੜੀਆਂ ਨੂੰ ਇਕ ਪੈਨ ‘ਚ ਪਾਓ ਅਤੇ ਇਸ ‘ਚ ਪਾਣੀ ਮਿਲਾਓ ਅਤੇ ਚੰਗੀ ਤਰ੍ਹਾਂ ਉਬਲਣ ਦਿਓ।
- ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਓ।
- ਤੁਸੀਂ ਇਸ ਵਿਚ ਅਦਰਕ ਵੀ ਪਾ ਸਕਦੇ ਹੋ।
- ਹੁਣ ਇਸ ਨੂੰ ਕੱਪ ਵਿਚ ਪਾਓ ਅਤੇ ਤੁਹਾਡੀ ਚਾਹ ਤਿਆਰ ਹੈ।
ਗੁਲਾਬ ਦੀ ਚਾਹ ਪੀਣ ਨਾਲ ਸਕਿਨ ਦੇ ਨਾਲ-ਨਾਲ ਸਰੀਰ ਨੂੰ ਵੀ ਭਰਪੂਰ ਫ਼ਾਇਦੇ ਹੁੰਦੇ ਹਨ ਜਿਵੇਂ ਕਿ
- ਗੁਲਾਬ ਦੀ ਚਾਹ ਘੱਟ ਕਰਦੀ ਹੈ ਵਜ਼ਨ
- ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ
- ਦਾਗ-ਧੱਬਿਆਂ ਅਤੇ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ
- ਤੁਹਾਡੀ ਸਕਿਨ ਹੁੰਦੀ ਹੈ Glow
- ਸਰੀਰ ਰਹਿੰਦਾ ਹੈ ਡੀਟੌਕਸ
- ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।