Running Side effects Women: ਰਨਿੰਗ ਯਾਨਿ ਦੌੜਨਾ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਿਰਫ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ। ਅੱਜ ਦੇ ਦੌਰ ‘ਚ ਜ਼ਿਆਦਾਤਰ ਔਰਤਾਂ ਵੀ ਦੌੜਨਾ ਪਸੰਦ ਕਰਦੀਆਂ ਹਨ ਪਰ ਔਰਤਾਂ ਲਈ ਦੌੜਨਾ ਨੁਕਸਾਨਦੇਹ ਵੀ ਸਾਬਿਤ ਹੋ ਸਕਦਾ ਹੈ। ਜੀ ਹਾਂ, ਰਨਿੰਗ ਐਕਸਰਸਾਈਜ਼ ਔਰਤਾਂ ਨੂੰ ਬ੍ਰੈਸਟ ਤੋਂ ਯੂਰਿਨ ਤੱਕ ਅਸਰ ਪਾਉਂਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਔਰਤਾਂ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।
ਬ੍ਰੈਸਟ ਦਾ ਆਕਾਰ ਹੋ ਸਕਦਾ ਹੈ ਖ਼ਰਾਬ: ਮਾਹਰਾਂ ਦੇ ਅਨੁਸਾਰ ਰਨਿੰਗ ਨਾਲ ਬ੍ਰੈਸਟ ਦਾ ਆਕਾਰ ਖ਼ਰਾਬ ਹੋ ਸਕਦਾ ਹੈ ਕਿਉਂਕਿ ਔਰਤਾਂ ਰਨਿੰਗ ਸਮੇਂ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਬਚਣ ਲਈ ਫਿਟਿੰਗ ਜਾਂ ਪੈਡੇਡ ਪਾਓ। ਖੋਜ ਦੇ ਅਨੁਸਾਰ ਰਨਿੰਗ ਜਾਂ ਪੇਟ ‘ਤੇ ਪ੍ਰੈਸ਼ਰ ਪਾਉਣ ਵਾਲੀ ਐਕਸਰਸਾਈਜ਼ ਕਰਦੇ ਸਮੇਂ ਔਰਤਾਂ ਨੂੰ ਹਲਕਾ ਡਿਸਚਾਰਜ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਅਜਿਹੇ ‘ਚ ਰਨਿੰਗ ਕਰਦੇ ਸਮੇਂ ਪਤਲੀ ਲਾਈਨਰ ਅਤੇ ਕੋਟਨ ਦੀ ਪੈਂਟੀ ਪਾਓ।
ਇੰਫੈਕਸ਼ਨ ਦਾ ਖ਼ਤਰਾ: ਰਨਿੰਗ ਦੌਰਾਨ ਨਿਕਲਣ ਵਾਲਾ ਪਸੀਨਾ ਰੈਸ਼ੇਜ, ਖੁਜਲੀ ਅਤੇ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਵੈਜਾਇਨਾ ਦੇ ਆਲੇ-ਦੁਆਲੇ ਵੀ ਦੌੜਦੇ ਸਮੇਂ ਪਸੀਨਾ ਨਿਕਲਦਾ ਹੈ ਜਿਸ ਨਾਲ ਪੱਟਾਂ ‘ਚ ਰਗੜ ਅਤੇ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਦੌੜਦੇ ਸਮੇਂ ਕੋਟਨ ਦੀ ਪੈਂਟੀ ਪਾਓ ਅਤੇ ਐਂਟੀ-ਬੈਕਟਰੀਅਲ ਪ੍ਰੋਡਕਟਸ ਦੀ ਵਰਤੋਂ ਕਰੋ। ਨਾਲ ਹੀ ਰਨਿੰਗ ਤੋਂ ਘੱਟੋ-ਘੱਟ 15 ਮਿੰਟ ਬਾਅਦ ਜ਼ਰੂਰ ਨਹਾਓ।
ਯੂਰੀਨਰੀ ਲੀਕੇਜ਼: ਖੋਜ ਦੇ ਅਨੁਸਾਰ ਜਿਹੜੀਆਂ ਔਰਤਾਂ ਦੀਆਂ ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਉਹਨਾਂ ਨੂੰ ਦੌੜਦੇ ਸਮੇਂ ਯੂਰਿਨ ਲੀਕੇਜ਼ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਰਮੋਨਲ ਬਦਲਾਅ, ਮੇਨੋਪੋਜ਼ ਅਤੇ ਹਾਲ ਹੀ ‘ਚ ਮਾਂ ਬਣਨ ਵਾਲੀਆਂ ਔਰਤਾਂ ਦੀ ਬੱਚੇਦਾਨੀ ਦੇ ਨਾਲ ਅੰਦਰੂਨੀ ਹਿੱਸਿਆਂ ‘ਚ ਢਿੱਲਾਪਣ ਆ ਜਾਂਦਾ ਹੈ, ਜਿਸ ਨਾਲ ਰਨਿੰਗ ਦੌਰਾਨ ਬਾਥਰੂਮ ਬਰੇਕ ਦੀ ਸਮੱਸਿਆ ਹੋ ਸਕਦੀ ਹੈ।
ਹੇਠਲੇ ਹਿੱਸੇ ‘ਚ ਚੇਫਿੰਗ: ਨਿਯਮਤ ਰਨਿੰਗ ਕਰਨ ਵਾਲੀਆਂ ਔਰਤਾਂ ਨੂੰ ਚੇਫਿੰਗ ਜਾਂ ਰੈਸ਼ੇਜ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂ ਸਕਦਾ ਹੈ। ਹਾਲਾਂਕਿ ਇਸ ਤੋਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਰਨਿੰਗ ਤੋਂ ਪਹਿਲਾਂ ਐਂਟੀ-ਚੇਫਿੰਗ ਬਾਮ ਲਗਾ ਲਓ ਅਤੇ ਕੋਟਨ ਬਾਟਮ ਸਨੱਗ ਪਾਓ। ਇਸ ਨਾਲ ਇਹ ਸਮੱਸਿਆ ਨਹੀਂ ਹੋਵੇਗੀ। ਜੇ ਤੁਹਾਨੂੰ ਰਨਿੰਗ ਸਮੇਂ ਇਨ੍ਹਾਂ ਵਿੱਚੋਂ ਕੋਈ ਮੁਸ਼ਕਲ ਹੋ ਰਹੀ ਹੈ ਤਾਂ ਉਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਜੇ ਤੁਹਾਡੀਆਂ ਮੁਸ਼ਕਲਾਂ ਲਗਾਤਾਰ ਰਹਿੰਦੀਆਂ ਹਨ ਤਾਂ ਡਾਕਟਰ ਕੋਲ ਜਾਣਾ ਵਧੀਆ ਹੋਵੇਗਾ।