Salmonella Bacteria: ਇਕ ਪਾਸੇ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਕਹਿਰ ਮਚਾ ਰੱਖਿਆ ਹੈ ਉੱਥੇ ਹੀ ਦੂਜੇ ਪਾਸੇ ਵਾਇਰਲ ਬੁਖਾਰ, ਡੇਂਗੂ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਮਰੀਕੀ ਸੀਡੀਸੀ (ਸਿਹਤ ਏਜੰਸੀ ਸੈਂਟਰਜ਼ ਫਾਰ ਡਿਸੀਜ ਕੰਟਰੋਲ ਐਂਡ ਪਿਰਵੇਸ਼ਨ) ਨੇ ਇਕ ਨਵੇਂ ਇਨਫੈਕਸ਼ਨ ਦੀ ਭਵਿੱਖਬਾਣੀ ਕੀਤੀ ਹੈ। ਸੈਲਮੋਨੇਲਾ (Salmonella Bacteria) ਨਾਮਕ ਇਹ ਬੈਕਟੀਰੀਆ ਪਿਆਜ਼ ਦੇ ਜ਼ਰੀਏ ਇੰਫੈਕਸ਼ਨ ਫੈਲਾ ਰਿਹਾ ਹੈ। ਲਾਲ ਅਤੇ ਪੀਲੇ ਪਿਆਜ਼ਾ ਨਾਲ ਹੋਣ ਵਾਲੇ ਸੈਲਮੋਨੇਲਾ ਬੈਕਟੀਰੀਆ ਦੇ ਅਮਰੀਕਾ ਵਿਚ ਸੈਂਕੜੇ ਮਾਮਲੇ ਸਾਹਮਣੇ ਆਏ ਹਨ। ਇਹ ਸੰਕ੍ਰਮਣ ਅਮਰੀਕਾ ਦੇ 34 ਰਾਜਾਂ ਵਿੱਚ 400 ਲੋਕਾਂ ਅਤੇ ਜਦਕਿ ਕੈਨੇਡਾ ਵਿੱਚ 50 ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ। ਉਸ ਸਮੇਂ ਤੋਂ ਬਾਅਦ ਬਹੁਤ ਸਾਰੇ ਰਾਜਾਂ ਵਿੱਚ ਅਲਰਟ ਜਾਰੀ ਕੀਤੇ ਗਏ ਹਨ।
ਪਿਆਜ਼ਾਂ ਰਾਹੀਂ ਫੈਲ ਰਿਹਾ ਇੰਫੈਕਸ਼ਨ: ਰਿਪੋਰਟ ਅਨੁਸਾਰ ਪਿਆਜ਼ ਨਾਲ ਫੈਲਣ ਵਾਲੇ ਇਸ ਸੰਕ੍ਰਮਣ ਕਾਰਨ ਸੰਕਟ ਦੀ ਸਥਿਤੀ ਬਣੀ ਹੋਈ ਹੈ। ਸੀਡੀਸੀ ਨੇ ਪਿਆਜ਼ ਨਾ ਖਾਣ ਦੀ ਸਲਾਹ ਦਿੱਤੀ ਹੈ ਅਤੇ ਨਵੀਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਿਆਜ਼ ਪਹਿਲਾਂ ਤੋਂ ਹੈ ਉਨ੍ਹਾਂ ਨੂੰ ਇਸਨੂੰ ਸੁੱਟਣ ਦੀ ਅਪੀਲ ਕੀਤੀ ਜਾ ਰਹੀ ਹੈ। 19 ਜੂਨ ਤੋਂ 11 ਜੁਲਾਈ ਦਰਮਿਆਨ ਕਈ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅਮੈਰੀਕਨ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੇ ਅਨੁਸਾਰ ਸੈਲਮੋਨੇਲਾ ਸੰਕ੍ਰਮਣ ਲਾਲ ਪਿਆਜ਼ ਦੁਆਰਾ ਫੈਲ ਰਿਹਾ ਹੈ। ਚਿਤਾਵਨੀ ਜਾਰੀ ਕਰਨ ਤੋਂ ਬਾਅਦ ਸਪਲਾਇਰ ਏਜੰਸੀ ਥੌਮਸਨ ਇੰਟਰਨੈਸ਼ਨਲ ਨੇ ਲਾਲ, ਚਿੱਟਾ, ਪੀਲਾ ਅਤੇ ਮਿੱਠਾ ਪਿਆਜ਼ ਵਾਪਸ ਮੰਗਵਾ ਲਿਆ ਹੈ।
ਕੀ ਹੈ ਸੈਲਮੋਨੇਲਾ: ਸੈਲਮੋਨੇਲਾ ਆਂਦਰਾਂ ਨੂੰ ਪ੍ਰਭਾਵਤ ਕਰਨ ਵਾਲਾ ਬੈਕਟੀਰੀਆ ਹੈ ਜੋ ਆਂਡਿਆਂ, ਬੀਫ, ਕੱਚੇ ਮੁਰਗਿਆਂ ਅਤੇ ਫਲਾਂ-ਸਬਜ਼ੀਆਂ ਦੁਆਰਾ ਫੈਲਦਾ ਹੈ। ਇਸ ਤੋਂ ਇਲਾਵਾ ਇਹ ਸੱਪਾਂ, ਕੱਛੂਆਂ ਅਤੇ ਕਿਰਲੀਆਂ ਨਾਲ ਵੀ ਮਨੁੱਖਾਂ ਨੂੰ ਪ੍ਰਭਾਵਤ ਕਰ ਸਕਦਾ ਹੈ।
ਸੈਲਮੋਨੇਲਾ ਬੈਕਟੀਰੀਆ ਦੇ ਲੱਛਣ: ਸੀਸੀਡੀ ਦੇ ਅਨੁਸਾਰ ਪੀੜਤ ਵਿਅਕਤੀ ‘ਚ 6 ਘੰਟਿਆਂ ਤੋਂ 6 ਦਿਨਾਂ ਦੇ ਅੰਦਰ ਡਾਇਰੀਆ, ਬੁਖਾਰ, ਪੇਟ ਵਿੱਚ ਦਰਦ ਵਰਗੇ ਲੱਛਣਾਂ ਦਿਖਾਈ ਦੇ ਸਕਦੇ ਹਨ। ਜੇ ਅਵਸਥਾ ਗੰਭੀਰ ਹੈ ਤਾਂ ਇਹ ਇੰਫੈਕਸ਼ਨ ਅੰਤੜੀਆਂ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ। ਹਾਲਾਂਕਿ ਇਸ ਸੰਕਰਮਣ ਦੇ ਕੇਸ ਹਰ ਉਮਰ ਦੇ ਲੋਕਾਂ ਵਿੱਚ ਸਾਹਮਣੇ ਆ ਚੁੱਕੇ ਹਨ ਪਰ 5 ਸਾਲ ਤੋਂ ਵੱਧ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾ ਨੂੰ ਇਸ ਦਾ ਖ਼ਤਰਾ ਜ਼ਿਆਦਾ ਹੈ।