Salt Skin benefits: ਘਰ ਦੀ ਰਸੋਈ ‘ਚ ਮੌਜੂਦ ਨਮਕ ਸੁਆਦ ਵਧਾਉਣ ਦੇ ਨਾਲ ਇਕ ਅਜਿਹਾ ਬਿਊਟੀ ਪ੍ਰੋਡਕਟ ਹੈ ਜਿਸ ਦੇ ਫਾਇਦਿਆਂ ਬਾਰੇ ਘੱਟ ਲੋਕਾਂ ਨੂੰ ਹੀ ਪਤਾ ਹੈ। ਨਮਕ ਕਿੱਲ-ਮੁਹਾਸੇ ਅਤੇ ਉਸ ਤੋਂ ਹੋਣ ਵਾਲੇ ਦਾਗ ਨੂੰ ਦੂਰ ਕਰਕੇ ਗਲੋਇੰਗ ਅਤੇ ਨਿਖ਼ਰੀ ਸਕਿਨ ਦਿੰਦਾ ਹੈ। ਸੇਂਦਾ ਨਮਕ ਯਾਨਿ ਐਪਸਮ ਸਾਲਟ ਸਕ੍ਰਬ ਦਾ ਰੋਜ਼ਾਨਾ ਇਸਤੇਮਾਲ ਚਿਹਰੇ ਦੀ ਡੈੱਡ ਸਕਿਨ ਤੋਂ ਛੁਟਕਾਰਾ ਦਿੰਦਾ ਹੈ। ਵੈਸੇ ਤਾਂ ਮਾਰਕੀਟ ਤੋਂ ਬਣਿਆ ਬਣਾਇਆ ਸਾਲਟ ਸਕ੍ਰੱਬ ਮਿਲ ਜਾਂਦਾ ਹੈ ਪਰ ਤੁਸੀਂ ਇਸ ਨੂੰ ਘਰ ‘ਚ ਵੀ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਸਾਲਟ ਸਕ੍ਰੱਬ ਬਣਾਉਣ ਦੀ ਵਿਧੀ…
ਗਲੋਇੰਗ ਸਕਿਨ ਲਈ ਸਕ੍ਰਬ
- ਸੇਂਦਾ ਨਮਕ – 4 ਤੋਂ 5 ਚੱਮਚ
- ਹਲਦੀ – 1/2 ਚੱਮਚ
- ਕੌਫੀ ਪਾਊਡਰ – 1 ਚੱਮਚ
- ਜੈਤੂਨ ਦਾ ਤੇਲ
ਬਣਾਉਣ ਅਤੇ ਲਗਾਉਣ ਦਾ ਤਰੀਕਾ: ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਇਕ ਬਾਊਲ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਤਿਆਰ ਸਕ੍ਰਬ ਨੂੰ ਚਿਹਰੇ ‘ਤੇ ਲਗਾ ਕੇ 20 ਮਿੰਟ ਲਈ ਸਕ੍ਰਬਿੰਗ ਕਰੋ। ਫਿਰ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਸਕ੍ਰਬ ਦੀ ਵਰਤੋਂ ਸਾਰੇ ਸਰੀਰ ‘ਤੇ ਵੀ ਕਰ ਸਕਦੇ ਹੋ।
ਆਇਲੀ ਸਕਿਨ ਲਈ
- ਸੇਂਦਾ ਨਮਕ – 4 ਤੋਂ 5 ਚੱਮਚ
- ਹਲਦੀ – 1 ਚੱਮਚ
- ਐਲੋਵੇਰਾ ਜੈੱਲ
ਬਣਾਉਣ ਅਤੇ ਲਗਾਉਣ ਦਾ ਤਰੀਕਾ: ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਕ੍ਰਬ ਤਿਆਰ ਕਰੋ। ਹੁਣ ਚਿਹਰੇ ‘ਤੇ ਸਕ੍ਰੱਬ ਲਗਾ ਕੇ 20 ਮਿੰਟ ਤੱਕ ਮਸਾਜ ਮਾਲਸ਼ ਅਤੇ ਪਾਣੀ ਨਾਲ ਸਾਫ ਕਰੋ। ਇਸ ਨਾਲ ਸਕਿਨ ਸਾਫ ਹੋ ਜਾਵੇਗੀ।
ਡ੍ਰਾਈ ਸਕਿਨ ਲਈ
- ਸੇਂਦਾ ਨਮਕ – 4 ਤੋਂ 5 ਚੱਮਚ
- ਹਲਦੀ – 1/2 ਚੱਮਚ
- ਐਲੋਵੇਰਾ ਜੈੱਲ – 1 ਚੱਮਚ
- ਬਦਾਮ ਦਾ ਤੇਲ – 1 ਚੱਮਚ
- ਨਾਰੀਅਲ ਦਾ ਤੇਲ – 1 ਚੱਮਚ
ਬਣਾਉਣ ਅਤੇ ਲਗਾਉਣ ਦਾ ਤਰੀਕਾ: ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਚਿਹਰੇ, ਗਰਦਨ ਸਮੇਤ ਪੂਰੇ ਸਰੀਰ ‘ਤੇ 20 ਮਿੰਟ ਤੱਕ ਸਕ੍ਰੱਬ ਲਗਾ ਕੇ ਸਕ੍ਰਬਿੰਗ ਕਰੋ। ਇਸ ਤੋਂ ਬਾਅਦ ਨਹਾਓ। ਇਸ ਨਾਲ ਸਕਿਨ ਦਾ ਰੁੱਖਾਪਣ ਦੂਰ ਹੋ ਜਾਵੇਗਾ ਅਤੇ ਸਕਿਨ ਮੁਲਾਇਮ ਬਣੇਗੀ।